Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਆਪ ਸਰਕਾਰ ਦਾ ਦਿੱਲੀ ਮਾਡਲ ਪੰਜਾਬ ਵਿੱਚ ਫੇਲ

ਆਪ ਸਰਕਾਰ ਦਾ ਦਿੱਲੀ ਮਾਡਲ ਪੰਜਾਬ ਵਿੱਚ ਫੇਲ

ਆਪ ਸਰਕਾਰ ਦਾ ਦਿੱਲੀ ਮਾਡਲ ਪੰਜਾਬ ਵਿੱਚ ਫੇਲ

ਸਾਲ 2022-23 ਵਿੱਚ 2 ਲੱਖ ਤੋਂ ਵੱਧ ਸਕੂਲੀ ਦਾਖਲੇ ਘਟੇ

ਕਾਂਗਰਸ ਪਾਰਟੀ ਆਪਣੇ ਵਰਕਰਾ ਨਾਲ ਕੋਈ ਧੱਕਾ ਨਹੀ ਹੋਣ ਦੇਵੇਗੀ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਹਲਕੇ ਦੀ ਲੀਡਰਸ਼ਿਪ ਦੇ ਨਾਲ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੀਡਰਸ਼ਿਪ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ । ਜਿਸ ਵਿੱਚ ਪਾਰਟੀ ਦੇ ਅੰਦਰੂਨੀ ਅਹਿਮ ਮਸਲਿਆਂ ਬਾਰੇ ਚਰਚਾ ਕੀਤੀ ਗਈ । ਆਉਣ ਵਾਲੇ ਸਮੇਂ ਦੌਰਾਨ ਚੋਣਾਂ ਨੂੰ ਦੇਖਦੇ ਹੋਏ ਕੁੱਝ ਵਿਸ਼ੇਸ਼ ਮੁੱਦੇ ਵਿਚਾਰੇ ਗਏ ਅਤੇ ਪਾਰਟੀ ਦੇ ਲੀਡਰ ਸਾਹਿਬਾਨਾਂ ਕੋਲੋਂ ਇਸ ਬਾਰੇ ਸੁਝਾਅ ਲਏ ਗਏ । ਇਸ ਮੌਕੇ ਤੇ ਮੌਜੂਦ ਸਾਬਕਾ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਬਲਾਕ ਸੜੋਆ ਅਤੇ ਬਲਾਕ ਬਲਾਚੌਰ ਦੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਦੇ ਰਹਾਂਗੇ ਜਿਸ ਵਿੱਚ ਉਹ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ ਤੇ ਹੱਲ ਕਰਵਾਉਗੇ। ਉਹਨਾ ਕਿਹਾ ਕੀ ਅਸੀ ਪਾਰਟੀ ਵਰਕਰਾ ਦੇ ਨਾਲ ਡਟ ਕੇ ਖੜੇ ਹਾਂ ਅਤੇ ਕਿਸੇ ਦੇ ਨਾਲ ਵੀ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਮੁੱਖ ਮੰਤਰੀ ਮਹਿਜ਼ ਇੱਕ ਰਬੜ ਦੀ ਗੁੱਡੀ ਬਣ ਕੇ ਰਹਿ ਗਏ ਹਨ ਜਿਨ੍ਹਾਂ ਨੂੰ ਦਿੱਲੀ ਵਾਲੇ ਆਪਣੇ ਇਸ਼ਾਰਿਆਂ ਤੇ ਨਚਾ ਰਹੇ ਹਨ । ਪੰਜਾਬ ਵਿੱਚ ਆਪ ਸਰਕਾਰ ਦਾ ਦਿੱਲੀ ਮਾਡਲ ਵੀ ਫੇਲ ਹੋ ਚੁੱਕਾ ਹੈ । ਸਰਕਾਰ ਵੱਲੋਂ ਸਿਖਿਆ ਵੱਲ ਧਿਆਨ ਨਾ ਦਿੰਦੇ ਹੋਏ ਸੰਗਰੂਰ ਇਲੈਕਸ਼ਨ ਅਤੇ ਝੂਠੇ ਵਾਦਿਆਂ ਵੱਲ ਜਿਆਦਾ ਧਿਆਨ ਰਿਹਾ, ਜਿਸ ਦੌਰਾਨ ਅਪ੍ਰੈਲ ਵਿੱਚ ਸ਼ੁਰੂ ਹੋਏ ਸਕੂਲੀ ਦਾਖਲਿਆਂ ਵਿੱਚ ਵੱਡੀ ਕਮੀ ਆਈ ਹੈ । ਪ੍ਰੀ ਪ੍ਰਾਇਮਰੀ ਤੋਂ 12 ਵੀਂ ਕਲਾਸ ਤੱਕ ਕੁੱਲ 28.36 ਲੱਖ ਦਾਖਲੇ ਮੌਜੂਦਾ ਸਮੇਂ ਵਿੱਚ ਹੋਏ ਹਨ, ਜੋ ਕਿ ਕਾਂਗਰਸ ਸਰਕਾਰ ਸਮੇ 2021-22 ਸਾਲ ਵਿੱਚ 30,40 ਲੱਖ ਸੀ । ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸਾਲ 2 ਲੱਖ ਤੋਂ ਵੱਧ ਦਾਖਲੇ ਘਟੇ ਹਨ । ਇਸ ਮੌਕੇ ਹਰਜੀਤ ਸਿੰਘ ਜਾਡਲੀ ਚੇਅਰਮੈਨ ਜ਼ਿਲ੍ਹਾ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ , ਧਰਮਪਾਲ ਚੇਅਰਮੈਨ ਬਲਾਕ ਬਲਾਚੌਰ , ਹੀਰਾ ਖੋਪੜ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ , ਮੋਹਨ ਲਾਲ ਬਲਾਕ ਪ੍ਰਧਾਨ ਬਲਚੌਰ , ਸਤੀਸ਼ ਨਇਅਰ ਵਾਈਸ ਚੇਅਰਮੈਨ ਸੜੋਆ , ਤਰਸੇਮ ਲਾਲ ਚੰਨਿਆਣੀ ਸਾਬਕਾ ਚੇਅਰਮੈਨ , ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ , ਦੇਸ ਰਾਜ ਹਕਲਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਬਲਾਚੌਰ , ਨਗਰ ਕੌਂਸਲ ਪ੍ਰਧਾਨ ਟਿੰਕੂ ਘਈ , ਰਾਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ , ਹੇਮੰਤ ਕੁਮਾਰ ਬਲਾਕ ਸੰਮਤੀ ਮੈਂਬਰ , ਦੀਪ ਰਾਣਾ ਚਣਕੋਆ , ਬਲਜਿੰਦਰ ਸਰਪੰਚ ਮਾਣੇਵਾਲ , ਅਵਤਾਰ ਸਿੰਘ ਸਰਪੰਚ ਕੰਗਣਾ ਬੇਟ , ਜੋਗਿੰਦਰ ਪਾਲ ਪੋਜੇਵਾਲ , ਬਲਵੀਰ ਸਿੰਘਪੁਰ ਯੂਥ ਪ੍ਰਧਾਨ ਬਲਾਕ ਸੜੋਆ , ਡਾਂ ਦੀਦਾਰ ਜੱਟਪੁਰ , ਰਾਜ ਕੁਮਾਰ ( ਰਾਜੂ ) ਬਲਾਕ ਸੰਮਤੀ ਮੈਂਬਰ , ਮੇਜਰ ਸਿੰਘ ਸਰਪੰਚ ਰਾਏਪੁਰ , ਦਲੇਲ ਸੈਣੀ , ਸਰਫ਼ਰਾਜ , ਗੋਰਾ ਸਜਾਵਲਪੁਰ , ਦੀਪਾ ਸਰਪੰਚ ਨਿੱਘੀ , ਸੰਦੀਪ ਨੰਬੜਦਾਰ , ਨਰੇਸ਼ ਐਮ.ਸੀ. ਰਿੱਕੀ ਬਜਾਜ ਐਮ.ਸੀ. ਲਾਲ ਬਹਾਦੁਰ ਗਾਂਧੀ ਐਮ.ਸੀ. , ਯਸ਼ਪਾਲ ਸ਼ਰਮਾ , ਪਰਸ਼ੋਤਮ ਬਕਾਪੁਰ ਆਦਿ ਹਾਜ਼ਰ ਸਨ ।