Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਤਹਿਸੀਲ ਕੰਪਲੈਕਸ ਬਲਾਚੌਰ ਅੰਦਰੋਂ ਇੱਕ  ਮੋ.ਸਾਈਕਲ ਹੀਰੋ ਹੋਡਾ ਸਪਲੈਂਡਰ ਪਲੱਸ ਰਜਿ: ਨੰਬਰ PB .32 J-9133  ਹੋਇਆ ਚੋਰੀ ….

ਤਹਿਸੀਲ ਕੰਪਲੈਕਸ ਬਲਾਚੌਰ ਅੰਦਰੋਂ ਇੱਕ  ਮੋ.ਸਾਈਕਲ ਹੀਰੋ ਹੋਡਾ ਸਪਲੈਂਡਰ ਪਲੱਸ ਰਜਿ: ਨੰਬਰ PB .32 J-9133  ਹੋਇਆ ਚੋਰੀ ….

ਤਹਿਸੀਲ ਕੰਪਲੈਕਸ ਬਲਾਚੌਰ ਅੰਦਰੋਂ ਇੱਕ  ਮੋ.ਸਾਈਕਲ ਹੀਰੋ ਹੋਡਾ ਸਪਲੈਂਡਰ ਪਲੱਸ ਰਜਿ: ਨੰਬਰ PB .32 J-9133  ਹੋਇਆ ਚੋਰੀ ….

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਤਹਿਸੀਲ ਕੰਪਲੈਕਸ ਬਲਾਚੌਰ ਲਾਗਿਓਂ ਮੋਟਰਸਾਈਕਲ ਚੋਰੀ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜਿਸ ਕਾਰਨ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਸਮੇਤ ਇੱਥੇ ਕੰਮ ਕਰਨ ਵਾਲਿਆਂ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ  । ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੀੜਤ ਵਿਅਕਤੀ ਵੱਲੋਂ ਪਾਰਕਿੰਗ ਦੀ ਪਰਚੀ ਵੀ ਕਟਵਾਈ ਗਈ ਸੀ ਜਿਹੜੀ ਕਿ ਉਸ ਪਾਸ ਮੌਜੂਦ ਹੈ ਦੇ ਬਾਵਜੂਦ ਵੀ  ਮੋਟਰਸਾਈਕਲ ਚੋਰੀ ਹੋ ਗਿਆ । ਇਸ ਸਬੰਧੀ  ਚਰਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਨਿਆਲੀ ਕਲ੍ਹਾਂ , ਤਹਿ : ਬਲਾਚੌਰ , ਜਿਲ੍ਹਾ ਸ.ਭ.ਸ.ਨਗਰ ਵਲੋਂ ਪੁਲਸ ਥਾਣਾ ਸਿਟੀ ਬਲਾਚੌਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ  ਉਹ ਅੱਜ  ਸਵੇਰੇ ਲਗਭਗ 10.30 ਏ.ਐਮ. ਜਮੀਨ ਦੀ ਲਿਖਤ ਬਣਵਾਉਣ ਲਈ ਆਪਣੇ ਮੋਸਾਈਕਲ ਹੀਰੋ ਹੋਂਡਾ ਸਪਲੈਂਡਰ ਪਲੱਸ ਰਜਿ : ਨੰਬਰ ਪੀ.ਬੀ .32 ਜੇ .9133 ਤੇ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਆਇਆ ਸੀ ਤੇ ਤਹਿਸੀਲ ਕੰਪਲੈਕਸ ਵਿੱਚ ਆਉਣ ਤੇ ਸਾਈਕਲ ਸਟੈਂਡ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਵਾਸੀ ਮਹਾਲੋਂ ਦੀ ਹਾਜ਼ਰੀ ਵਿੱਚ ਉਸਦੇ ਕਰਿੰਦੇ ਵਿੱਕੀ ਵਾਸੀ ਬਲਾਚੌਰ ਨੇ ਮੇਰੇ ਮੋਸਾਈਕਲ ਦੀ ਪਾਰਕਿੰਗ ਫੀਸ 10 / -ਰੁ . ਕੱਟਕੇ ਮੈਂਨੂੰ ਇਸਦੀ ਰਸੀਦ ਨੰਬਰ 1528 ਦੇ ਦਿੱਤੀ ਤੇ ਮੇਰਾ ਮੋ.ਸਾਈਕਲ ਉਕਤ ਕਰਿੰਦੇ ਵਿੱਕੀ ਨੇ ਖੁਦ ਆਪਣੀ ਨਿਗਰਾਨੀ ਵਿੱਚ ਪਾਰਕ ਕਰਵਾਇਆ।ਜਦੋਂ ਮੈਂ ਆਪਣਾ ਕੰਮ ਨਿਪਟਾਕੇ ਸ਼ਾਮ 4.00 ਪੀ.ਐਮ. ਤੇ ਆਪਣੇ ਮੋਸਾਈਕਲ ਪਾਰਕ ਵਾਲੀ ਜਗ੍ਹਾ ਗਿਆ ਤਾਂ ਉਥੇ ਮੇਰਾ ਮੋ.ਸਾਈਕਲ ਨਹੀਂ ਸੀ ਜੋ ਕਿ ਕਿਸੀ ਨੇ ਤਹਿਸੀਲ ਕੰਪਲੈਕਸ ਦੇ ਅੰਦਰ ਤੋਂ ਹੀ ਮੇਰਾ ਮੋ.ਸਾਈਕਲ ਚੋਰੀ ਕਰ ਲਿਆ।ਮੈਂ ਤੇ ਠੇਕੇਦਾਰ ਦੇ ਕਰਿੰਦੇ ਨੇ ਮੋ.ਸਾਈਕਲ ਦੀ ਕਾਫੀ ਭਾਲ ਕੀਤੀ ਪਰ ਮੇਰੇ ਮੋ.ਸਾਈਕਲ ਦਾ ਕੋਈ ਪਤਾ ਨਹੀਂ ਚੱਲਿਆ । ਜਦੋਂ ਮੈਂ ਠੇਕੇਦਾਰ ਦੇ ਕਰਿੰਦੇ ਨੂੰ ਇਸ ਵਾਰੇ ਪੁਛਿਆ ਕਿ ਇਸਦੀ ਜੁੰਮੇਂਵਾਰੀ ਸਾਈਕਲ ਸਟੈਂਡ ਦੇ ਠੇਕੇਦਾਰੀ ਦੀ ਹੈ ਤਾਂ ਉਸਨੇ ਠੇਕੇਦਾਰ ਨਾਲ ਮੇਰੀ ਫੋਨ ਤੇ ਗੱਲ ਕਰਾਈ ਪਰ ਉਹ ਕੋਈ ਵੀ ਤਸੱਲੀ ਬਖਸ ਜਵਾਬ ਨਹੀਂ ਦੇ ਰਿਹਾ ਹੈ । ਉਸ ਵੱਲੋਂ ਪੁਲੀਸ ਨੂੰ ਬੇਨਤੀ ਕੀਤੀ ਕਿ ਇਸ   ਮਾਮਲੇ ਦੀ ਪੜਤਾਲ ਕਰਕੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦਾ ਮੋਟਰਸਾਈਕਲ ਦਿਵਾਇਆ ਜਾਵੇ  ।

ਫੋਟੋ  : ਤਹਿਸੀਲ ਕੰਪਲੈਕਸ ਬਲਾਚੌਰ ਵਿਚੋਂ ਮੋਟਰਸਾਈਕਲ ਚੋਰੀ ਹੋਣ ਬਾਰੇ ਜਾਣਕਾਰੀ ਦਿੰਦਾ ਹੋਇਆ  ਚਰਨਜੀਤ ਸਿੰਘ ਅਤੇ ਪਾਰਕਿੰਗ ਫੀਸ ਦੀ ਪਰਚੀ  ।

 .