Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing UPDATED ..ਕਾਲਜ ਚ ਚੱਲ ਰਹੇ NCC ਦੇ ਟ੍ਰਾਇਲ ਸਮੇਂ ਦੌੜ ਲਗਾਉਂਦਿਆਂ ਇੱਕ ਲੜਕੀ ਦੀ ਹੋਈ ਮੌਤ

UPDATED ..ਕਾਲਜ ਚ ਚੱਲ ਰਹੇ NCC ਦੇ ਟ੍ਰਾਇਲ ਸਮੇਂ ਦੌੜ ਲਗਾਉਂਦਿਆਂ ਇੱਕ ਲੜਕੀ ਦੀ ਹੋਈ ਮੌਤ

ਗੜ੍ਹਦੀਵਾਲਾ (PPT)

ਕਾਲਜ ਚ ਚੱਲ ਰਹੇ NCC ਦੇ ਟ੍ਰਾਇਲ ਸਮੇਂ ਦੌੜ ਲਗਾਉਂਦਿਆਂ ਇੱਕ ਲੜਕੀ ਦੀ ਹੋਈ ਮੌਤ

15 ਸਤੰਬਰ : ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚੱਲ ਰਹੇ NCC ਦੇ ਟ੍ਰਾਇਲ ਸਮੇਂ ਦੌੜ ਲਗਾਉਂਦਿਆਂ ਇੱਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐਨ ਸੀ ਸੀ ਬਟਾਲੀਅਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਐਨ ਸੀ ਸੀ ਦੇ ਟ੍ਰਾਇਲ ਚੱਲ ਰਹੇ ਸਨ। ਇਸ ਟ੍ਰਾਇਲ ਦੌਰਾਨ ਦੌੜ ਚ ਭਾਗ ਲੈਂਦਿਆਂ ਇੱਕ ਬੀ ਐਸ ਸੀ ਤੀਜਾ ਸਮੈਸਟਰ ਦੀ ਵਿਦਿਆਰਥਣ ਸੋਨਾਲੀ (19)ਡਿੱਗ ਪਈ। ਮੌਕੇ ਪ੍ਰਬੰਧਕਾਂ ਅਤੇ ਕਾਲਜ ਸਟਾਫ ਵਲੋਂ ਤੁਰੰਤ ਉਸ ਵਿਦਿਆਰਥਣ ਨੂੰ ਡਾਕਟਰ ਕੋਲ ਲਿਜਾਇਆ ਗਿਆ। ਸਥਾਨਕ ਡਾਕਟਰ ਵਲੋਂ ਅੱਗੇ ਲਿਜਾਣ ਲਈ ਕਿਹਾ ਗਿਆ। ਉਸ ਉਪਰੰਤ ਪ੍ਰਬੰਧਕਾਂ ਵਲੋਂ ਉਸ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਲੈ ਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਪਿੰਡ ਕਾਲਰਾ ਦੀ ਦੱਸੀ ਜਾ ਰਹੀ ਹੈ। ਹੁਣ ਪੋਸਟਮਾਰਟਮ ਕਰਵਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜੇ ਤੱਕ ਜਾਂਚ ਜਾਰੀ ਹੈ।