Prime Punjab Times

Latest news
*ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ : ਪ...
ADVERTISEMENT
You are currently viewing ਗੋਲਡਨ ਗਰੁੱਪ ਆਫ ਇੰਸਟੀਚੂਟ ‘ਚ ਸੁਖਮਨੀ ਸਾਹਿਬ…

ਗੋਲਡਨ ਗਰੁੱਪ ਆਫ ਇੰਸਟੀਚੂਟ ‘ਚ ਸੁਖਮਨੀ ਸਾਹਿਬ…

ਗੋਲਡਨ ਗਰੁੱਪ ਆਫ ਇੰਸਟੀਚੂਟ ‘ਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬੱਤ ਦੇ ਭੱਲੇ ਦੀ ਕੀਤੀ ਅਰਦਾਸ 

ਗੁਰਦਾਸਪੁਰ 23 ਨਵੰਬਰ ( ਅਸ਼ਵਨੀ ) : ਸਥਾਨਕ ਗੋਲਡਨ ਗਰੁਪ ਆਫ ਇੰਸਟੀਚੂਟ ਵਿੱਚ ਗੁਰੂਪਰਵ ਦੇ ਮੋਕਾ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਤੇ ਕਾਲਿਜ ਦੇ ਚੈਅਰਮੈਨ ਡਾ. ਮੋਹਿਤ ਮਹਾਜਨ , ਪ੍ਰਧਾਨ ਅਨੂ ਮਹਾਜਨ ਅਤੇ ਪ੍ਰਬੰਧਕੀ ਨਿਰਦੇਸ਼ਕ ਇੰਜੀ. ਰਾਘਵ ਮਹਾਜਨ ਨੇ ਗੁਰੂ ਸਾਹਿਬ ਨੂੰ ਪਾਵਨ ਰੁਮਾਲੇ ਭੇਂਟ ਕਰਦੇ ਹੋਏ ਸਰਬੱਤ ਦੇ ਭੱਲੇ ਲਈ ਅਰਦਾਸ ਕੀਤੀ ਗਈ । ਡਾਕਟਰ ਮੋਹਿਤ ਮਹਾਜਨ ਅਤੇ ਰਾਘਵ ਮਹਾਜਨ ਨੇ ਦਸਿਆਂ ਕਿ ਸ਼੍ਰੀ ਸੁਖਮਨੀ ਸਾਹਿਬ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਨੀ ਹੈ । ਕਾਲਿਜ ਵੱਲੋਂ ਵੱਖ-ਵੱਖ ਸਮੇਂ ਤੇ ਸਮਾਜਿਕ ਤੇ ਧਾਰਮਿਕ ਕਾਰਜ ਕਰਾਉਣ ਦੇ ਨਾਲ-ਨਾਲ ਹਰ ਸਾਲ ਗੁਰੂ ਪਰਵ ਦੇ ਮੋਕਾ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਂਦੇ ਹਨ । ਕਾਲਜ ਦੇ ਨਿਰਦੇਸ਼ਕ ਡਾ. ਲਖਵਿੰਦਰ ਪਾਲ ਨੇ ਸਰਲ ਸ਼ਬਦਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਭਾਵ ਅਰਥ ਵਿਦਿਆਰਥੀਆ ਨੂੰ ਦਸਿਆਂ । ਇਸ ਦੇ ਨਾਲ ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਰਤ ਕਰੋ , ਵੰਡ ਛੱਕੋ ਅਤੇ ਨਾਮ ਜਪੋ ਅਤੇ ਭਗਤੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ । ਕਾਲਜ ਵੱਲੋਂ ਪਿੱਛਲੇ ਸਮੇਂ ਕੀਤੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਸਾਲ ਵੀ ਕਾਲਜ ਵੱਲੋਂ ਬੇਹਤਰ ਸਿੱਖਿਆ ਸਹੂਲਤਾਂ ਦੇਣ ਅਤੇ ਪਲੇਸਮੈਂਟ ਕਰਾਉਣ ਦਾ ਭਰੋਸਾ ਦਿੱਤਾ । ਇਸ ਮੋਕਾ ਤੇ ਸਾਰਾ ਸਟਾਫ਼ ਹਾਜ਼ਰ ਸੀ ।