ਗੜ੍ਹਦੀਵਾਲਾ 23 ਨਵੰਬਰ (ਚੌਧਰੀ)
-ਸਿਵਲ ਸਰਜਨ ਹਸਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚੱਲ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਐੱਸ. ਐੱਮ. ਓ. ਸੀ. ਐੱਚ. ਸੀ. ਭੁੰਗਾ ਮੈਡੀਕਲ ਸਪੈਸ਼ਲਿਸਟ ਡਾਕਟਰ ਸੁਦੇਸ਼ ਰਾਜਨ ਨੇ ਨਨ੍ਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆ ਕੇ ਕੀਤੀ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਬੀ.ਈ.ਈ. ਜਸਤਿੰਦਰ ਸਿੰਘ ਵੀ ਹਾਜ਼ਰ ਸਨ। ਪੋਲੀਓ ਮੁਹਿੰਮ ਦੇ ਪਹਿਲੇ ਦਿਨ ਦੀ ਸਮਾਪਤੀ ਮੌਕੇ ਸਬ ਸੈਂਟਰ ਹਰਿਆਣਾ, ਬੱਸ ਸਟੈਂਡ ਹਰਿਆਣਾ, ਸੀ. ਐੱਚ. ਸੀ. ਭੂੰਗਾ, ਬੱਸ ਸਟੈਂਡ ਗੜ੍ਹਦੀਵਾਲਾ, ਸਬ ਸੈਂਟਰ ਰਾਮਟਟਵਾਲੀ, ਸਬ ਸੈਂਟਰ ਢੋਲਵਾਹਾ ਐਲਮੈਂਟਰੀ ਸਕੂਲ ਮਸਤੀਵਾਲ ਆਦਿ ਸੈਂਟਰਾਂ ਦਾ ਨਿਰੀਖਣ ਕਰਨ ਉਪਰੰਤ ਐੱਸ. ਐੱਮ. ਓ. ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਦਿਨ ਪੀ. ਐੱਚ. ਸੀ. ਭੂੰਗਾ ਅਧੀਨ ਸਾਡੀਆਂ 74 ਪੋਲੀਓ ਬੁਥ ਟੀਮਾਂ ਵੱਲੋਂ 0 ਤੋਂ 5 ਸਾਲ ਦੇ ਲਗਭਗ 9500 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ। ਪਹਿਲੇ ਦਿਨ ਦੀ ਸਮਾਪਤੀ ਸਮੇਂ ਐੱਸ. ਐੱਮ. ਓ. ਸੁਦੇਸ਼ ਰਾਜਨ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ।
ਇਸ ਮੌਕੇ ਹੈਲਥ ਕਰਮਚਾਰੀ ਸਰਤਾਜ ਸਿੰਘ, ਹੈਲਥ ਇੰਸਪੈਕਟਰ ਸਤਨਾਮ ਸਿੰਘ, ਦਰਜਾ ਚਾਰ ਸੁਰਜੀਤ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ ।







