Prime Punjab Times

Latest news
ਸਤਵੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ ਜਿੱਤਿਆ ਸੋਨ ਤਗਮਾ, 10 ਹਜ਼ਾਰ ਰੁਪਏ ਦਾ ਨਕਦ ਇਨਾਮ ਕੀਤਾ ਪ੍ਰਾਪਤ  ਅਧਿਆਤਮਕ ਜਾਗ੍ਰਤੀ ਦੇ ਅਲੌਕਿਕ ਪ੍ਰਕਾਸ਼ ਵਿੱਚ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਭਗਵਾਨ ਵਾਲੀਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੱਦੇਨਜ਼ਰ ਸ਼ੋਭਾ ਯਾਤਰਾ 24 ਨੂੰ, ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਛ... DAV ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਯਾਤਰਾ ਦਾ ਆਨੰਦ ਮਾਣਿਆ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਉਦਯੋਗਿਕ ਟੂਰ ਲਿਜਾਇਆ ਗਿਆ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ, ਰਾਹ-ਵੀਰ ਯੋਜਨਾ ਤਹਿਤ ਲੋਕਾਂ ਨੂੰ... 24 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਆਸ਼ਿਕਾ ਜੈਨ ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ 'ਚ ਜਿੱਤੇ ਕਾਂਸੇ ਮੈਡਲ  ਦੁਸ਼ਹਿਰੇ ’ਤੇ ਸਮਾਜ ਦੇ ਰਾਵਣ ਨੂੰ ਮਾਰਨ ਦਾ ਲਈਏ ਸੰਕਲਪ ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ ਵਾਪਰਿਆ ਵੱਡਾ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨਾਂ ਚੋਂ ਇੱਕ ਦੀ ਮੌ+ਤ,ਦੂਜਾ ਗੰਭੀਰ ਜ਼+...
ADVERTISEMENT
You are currently viewing ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ‘ਚ ਜਿੱਤੇ ਕਾਂਸੇ ਮੈਡਲ 

ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ‘ਚ ਜਿੱਤੇ ਕਾਂਸੇ ਮੈਡਲ 

ਗੜ੍ਹਦੀਵਾਲਾ / ਹੁਸ਼ਿਆਰਪੁਰ (ਚੌਧਰੀ / ਪ੍ਰਦੀਪ ਕੁਮਾਰ) 

: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ 2026-27 ਦੇ ਤਹਿਤ ਕਰਵਾਏ ਗਏ ਵੂਸ਼ੋ  ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗ਼ਮੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ।

ਇਹ ਮੁਕਾਬਲੇ 12 ਅਕਤੂਬਰ ਤੋਂ 15 ਅਕਤੂਬਰ 2026 ਤੱਕ ਆਰ.ਡੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਬਟਾਲਾ, ਪੰਜਾਬ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮੁਕਾਬਲਿਆ ਵਿੱਚ ਯੁਵਰਾਜ ਨੇ -65 ਕਿਲੋਗ੍ਰਾਮ ਭਾਰ ਵਰਗ ਵਿੱਚ, ਸੁਪ੍ਰੀਤ ਰਾਣਾ ਨੇ -60 ਕਿਲੋਗ੍ਰਾਮ ਭਾਰ ਵਰਗ ਵਿੱਚ ਅਤੇ ਰਾਜਵੀਰ ਸਿੰਘ ਨੇ -56 ਕਿਲੋਗ੍ਰਾਮ ਭਾਰ ਵਰਗ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗਮੇ ਜਿੱਤੇ।

ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।

ਸਕੂਲ ਪ੍ਰਿੰਸੀਪਲ ਸ਼ੇਖਰ ਮੋਦਗਿੱਲ ਨੇ ਕਿਹਾ ਕੀ ਇਹ ਵਿਦਿਆਰਥੀ ਦੀ ਮਿਹਨਤ ਅਤੇ ਕੋਚ ਸਾਹਿਬਾਨਾਂ ਦੀ ਮਿਹਨਤ ਦਾ ਨਤੀਜਾ ਹੈ।ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਚੇਅਰਮੈਨ  ਅਰਵਿੰਦ ਘਈ ਨੇ ਜੇਤੂ ਵਿਦਿਆਰਥੀ ਨੂੰ ਵੀ ਸ਼ਾਬਾਸ਼ ਅਤੇ ਸਾਰੇ ਸਕੂਲ ਨੂੰ ਵਧਾਈ ਦਿੱਤੀ।

ਸਕੂਲ ਪਰਿਵਾਰ ਨੂੰ ਆਪਣੇ ਇਸ ਹੋਣਹਾਰ ਵਿਦਿਆਰਥੀ ਤੇ ਮਾਣ ਹੈ, ਜਿਸ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਾਉਂਦਿਆਂ ਡੀ ਏ ਵੀ ਸੰਸਥਾ ਦਾ ਮਾਣ ਵਧਾਇਆ।