ਹੁਸ਼ਿਆਰਪੁਰ 12 ਅਕਤੂਬਰ(ਪ੍ਰਾਈਮ ਪੰਜਾਬ ਟਾਈਮਜ)
– ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਮਿਤੀ 14 ਅਕਤੂਬਰ 2026 ਨੂੰ ਐਮ.ਐਲ.ਏ. ਹਲਕਾ ਦਸੂਹਾ, ਮਾਣਯੋਗ ਸ: ਕਰਨਬੀਰ ਸਿੰਘ ਘੁੰਮਣ ਜੀ ਦੀ ਅਗਵਾਈ ਹੇਠ ਕੰਮਿਊਨਿਟੀ ਸੈਂਟਰ ਕਮਾਹੀ ਦੇਵੀ ਵਿਖੇ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿੱਚ ਆਈ.ਟੀ.ਸੀ. ਕਪੂਰਥਲਾ, ਜੀ.ਐਨ.ਏ. ਫੈਕਟਰੀ ਮੇਹਟੀਆਣਾ, ਵਰਧਮਾਨ ਟੈਕਸਟਾਈਲ, ਸੋਨਾਲਿਕਾ ਟਰੈਕਟਰ ਲਿਮ:, ਅਜਾਈਲ ਹਰਬਲ, ਰੈਕਸਾ ਸਕਿਊਰਿਟੀ, ਐਲ.ਆਈ.ਸੀ., ਕਲਿਆਣ ਜਵੈਲਰਜ਼ ਤੇ ਬਿਰਲਾ ਪਲੱਸ ਇੰਸ਼ੋਰੈਂਸ, ਐਸ.ਟੀ. ਕੌਟੈਕਸ ਲਿਮ:, ਪੁੰਜ ਹੌਂਡਾ ਲਿਮ:, ਚੈੱਕਮੇਟ ਸਕਿਊਰਿਟੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਅੱਠਵੀਂ, ਦਸਵੀਂ, ਬਾਰਵੀਂ, ਗ੍ਰੈਜੂਏਸ਼ਨ ਪਾਸ ਤੇ ਆਈ.ਟੀ.ਆਈ. (ਮਸ਼ੀਨਿਸਟ, ਫਿਟਰ, ਟਰਨਰ ਤੇ ਇਲੈੱਕਟ੍ਰੀਸ਼ਨ ਟ੍ਰੇਡਜ਼) ਪਾਸ ਪ੍ਰਾਰਥੀਆਂ ਦੀ ਅਪਰੈਂਟਿਸ, ਓਪਰੇਟਰ, ਵੈਲਨੈੱਸ ਐਡਵਾਈਜ਼ਰ, ਸਕਿਊਰਿਟੀ ਗਾਰਡ, ਬੀਮਾ ਸਖੀ, ਸੇਲਸ ਐਗਜ਼ੀਕਿਊਟਿਵ, ਟ੍ਰੇਨਰ ਤੇ ਹੈਲਪਰ, ਸੇਲਜ਼ ਤੇ ਟੈਕਨੀਸ਼ੀਅਨ ਅਤੇ ਰੀਲੇਸ਼ਨਸ਼ਿਪ ਮੈਨੇਜਰ ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ ਨੂੰ 9500-26000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਦੇ ਲਈ ਉਮੀਦਵਾਰ ਦੀ ਉਮਰ ਹੱਦ 18 ਤੋਂ 40 ਹੋਣੀ ਚਾਹੀਦੀ ਹੈ।
ਚਾਹਵਾਨ ਯੋਗ ਪ੍ਰਾਰਥੀ ਮਿਤੀ 14 ਅਕਤੂਬਰ 2026 ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਕੰਮਿਊਨਿਟੀ ਸੈਂਟਰ ਕਮਾਹੀ ਵਿਖੇ ਆਪਣੇ ਰਿਜਿਊਮ ਦੀਆਂ 4-5 ਕਾਪੀਆਂ ਸਮੇਤ ਇਸ ਪਲੇਸਮੈਂਟ ਕੈਂਪ ਵਿਚ ਹਿੱਸਾ ਲੈ ਸਕਦੇ ਹਨ ਅਤੇ ਇਸ ਭਰਤੀ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।







