ਗੜ੍ਹਦੀਵਾਲਾ 5 ਅਕਤੂਬਰ (ਚੌਧਰੀ / ਪ੍ਰਦੀਪ ਕੁਮਾਰ)
: ਰਾਮਲੀਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ‘ਚ ਸਿੱਧ ਬਾਬਾ ਅਵਤਾਰ ਨਾਥ ਜੀ ਵੱਲੋਂ ਰਾਮਲੀਲਾ ਮੈਦਾਨ ਵਿਖੇ ਸ਼ਨਿਚਰਵਾਰ ਨੂੰ ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਿਆਂ ਦੀ ਪੂਜਾ ਕਰਵਾਕੇ ਰਾਮ ਲੀਲਾ ਗਰਾਊਂਡ ਵਿਖੇ ਸਥਾਪਨਾ ਕੀਤੀ ਗਈ।
ਇਸ ਤੋਂ ਪਹਿਲਾਂ ਝੰਡਿਆਂ ਦੀ ਸ਼ੋਭਾ ਯਾਤਰਾ ਕੱਢੀ ਗਈ। ਜੋ ਕਸਬੇ ਦੇ ਪੁਰਾਤਨ ਅਤੇ ਇਤਿਹਾਸਕ ਮਹਿਸ਼ਾਸੂਰ ਮਰਦਿਨੀ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਮੂਹ ਬਾਜ਼ਾਰਾਂ ‘ਚੋਂ ਦੀ ਹੁੰਦੀ ਹੋਈ ਰਾਮਲੀਲਾ ਮੈਦਾਨ ‘ਚ ਪਹੁੰਚੀ। ਜਿਥੇ ਪੰਡਿਤ ਸੁਦੇਸ਼ ਸ਼ਰਮਾ ਜੀ ਨੇ ਮੰਤਰ ਦੇ ਉਚਾਰਣਾ ਦੇ ਨਾਲ ਪੂਰੇ ਵਿੱਧੀ ਵਿਧਾਨਾਂ ਨਾਲ ਸਿੱਧ ਬਾਬਾ ਅਵਤਾਰ ਨਾਥ ਜੀ ਦੀ ਹਾਜ਼ਰੀ ਚ ਝੰਡਿਆਂ ਦੀ ਪੂਜਾ ਅਰਚਨਾ ਕਰਵਾਈ।
ਪੂਜਾ ਤੋਂ ਬਾਅਦ ਇਨ੍ਹਾਂ ਝੰਡਿਆ ਨੂੰ ਰਾਮਲੀਲਾ ਮੈਦਾਨ ‘ਚ ਸਥਾਪਿਤ ਕੀਤਾ – ਗਿਆ। ਇਸ ਮੌਕੇ ਸਿੱਧ ਬਾਬਾ ਅਵਤਾਰ ਨਾਥ ਜੀ ਨੇ ਦੁਸ਼ਹਿਰਾ ਉਤਸਵ ਕਰਵਾਉਣ ਸਬੰਧੀ ਰਾਮ ਲੀਲਾ ਕਮੇਟੀ ਨੂੰ ਅਸ਼ੀਰਵਾਦ ਦਿੱਤਾ ਅਤੇ ਇਸ ਦੁਸਹਿਰਾ ਉਤਸਵ ਦੇ ਸ਼ਾਂਤੀਪੂਰਨ ਸੰਪੰਨ ਹੋਣ ਲਈ ਅਰਦਾਸ ਵੀ ਕੀਤੀ ਗਈ । ਇਸ ਸਬੰਧੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਯੋਗੇਸ਼ ਸਪਰਾ ਨੇ ਦੱਸਿਆ ਕਿ ਪਹਿਲੇ ਨਵਰਾਤੇ ਨੂੰ ਇਸ ਦੁਸਹਿਰਾ ਉਤਸਵ ਦਾ ਉਦਘਾਟਨ ਨਗਰ ਕੋਂਸਲ ਦੇ ਪ੍ਰਧਾਨ ਕਰਨਗੇ ਅਤੇ ਹਰ ਰੋਜ਼ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਵਰਿੰਦਾਬਨ ਤੋਂ ਪਧਾਰੀ ਵਿਸ਼ੇਸ਼ ਮੰਡਲੀ ਰਾਮਲੀਲਾ ਦਾ ਮੰਚਨ ਕਰੇਗੀ।
ਉਨ੍ਹਾਂ ਦੱਸਿਆ ਕਿ 6ਵੇਂ ਨਰਾਤੇ 16 ਅਕਤੂਬਰ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਵਿਆਹ ਦੇ ਮੌਕੇ ਸ਼ਹਿਰ ‘ਚ ਇਕ ਵਿਸ਼ਾਲ
ਸ਼ੋਭਾ ਯਾਤਰਾ ਕੱਢੀ ਜਾਵੇਗੀ। ਜੋ ਲੋਕਾਂ ‘ਚ ਇਕ ਖਿੱਚ ਦਾ ਕੇਂਦਰ ਹੋਵੇਗੀ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਦੁਸ਼ਹਿਰੇ ਵਾਲੇ ਦਿਨ ਪੰਜਾਬ ਦੇ ਮਸ਼ਹੂਰ ਮਸ਼ਹੂਰ ਗਾਇਕ ਮਨੀ ਲੋਂਗੀਆ ਪੰਜਾਬੀ ਗਾਣਿਆਂ ਦਾ ਖੂਲਾ ਅਖਾੜਾ ਲਗਾਉਣਗੇ ਅਤੇ 21 ਅਕਤੂਬਰ ਨੂੰ ਭਰਤ ਮਿਲਾਪ ਨਾਲ ਇਸ 10 ਰੋਜ਼ਾ ਦੁਸਹਿਰਾ ਉਤਸਵ ਦੀ ਸਮਾਪਤੀ ਹੋਵੇਗੀ।
ਇਸ ਮੌਕੇ ਨੰਦ ਲਾਲ ਗੋਗਨਾ, ਅਜੈ ਗੋਗਨਾ, ਡਾ ਵਿਜੈ ਕੁਮਾਰ, ਰੋਹਿਤ ਕੌਸ਼ਲ,ਕੌਂਸਲਰ ਹਰਵਿੰਦਰ ਕੁਮਾਰ ਸੋਨੂ,ਬਾਬਾ ਤਾਲਵੜ, ਦੀਪ ਰਿਹਾਨ ਸੋਨੂੰ,ਵਿਕਾਸ ਵਰਮਾ,ਨਿਸ਼ੂ ਗੋਗਨਾ, ਦੀਪਕ ਬਾਵਾ, ਨਵੀਨ ਵਰਮਾ, ਹਰਸ਼ ਸੇਠ, ਵਿੱਕੀ ਭਾਰਗਵ, ਰਾਮ ਕੁਮਾਰ, ਰੋਹਿਤ ਸ਼ਰਮਾ, ਰੋਹਿਤ ਦਾਣਾ, ਨਰਿੰਦਰ ਸੋਨੂ, ਕਾਰਤਿਕ ਸ਼ਰਮਾ, ਗੋਰੰਗ, ਤਰਸੇਮ ਸਿੰਘ, ਸੱਚਿਨ ਪੁਰੀ, ਅੰਕੁਲ ਸ਼ਰਮਾ, ਸਨੀ ਗੁਪਤਾ, ਕੇ ਵੀ ਰਾਏ ਜੈਨ, ਭੁਪਿੰਦਰ ਸਿੰਘ, ਕਰਨਦੀਪ, ਸਚਿਨ ਸਪਰਾ, ਬਾਵਾ, ਤਨਵ ਸ਼ਰਮਾ, ਹਿਤੇਸ਼ ਸੇਠ, ਜਸਪਾਲ ਸਿੰਘ ਬਿੱਲਾ, ਰਾਜੂ ਗੋਗਣਾ, ਕੌਸ਼ਿਕ, ਕਾਂਤ ਪੰਡਿਤ, “ ਅਸ਼ੋਕ ਕੁਮਾਰ, ਪ੍ਰਦੀਪ ਗਰਗ ਆਦਿ ਸਮੇਤ ਸ਼ਹਿਰ ਦੇ ਪਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।।







