ਦਸੂਹਾ 31 ਅਗਸਤ (ਚੌਧਰੀ)
: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਦਸੂਹਾ – 1 ਦੀਆਂ ਖੇਡਾਂ ਆਰਮੀ ਗਰਾਉਂਡ ਦਸੂਹਾ ਵਿਖੇ ਸੀ ਐਚ ਟੀ ਰਾਜੇਸ਼ ਅਰੋੜਾ ਦੀ ਦੇਖ ਰੇਖ ਹੇਠ ਹੋਈਆਂ। ਜਿਸ ਵਿਚ ਐਥਲੈਕਟਿਸ, ਕਬੱਡੀ, ਹੈਂਡਬਾਲ, ਚੈਸ, ਯੋਗਾ, ਜਿਮਨਾਸਟਿਕ, ਬੈਡਮਿੰਟਨ, ਖੋ-ਖੋ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੁੱਲ 9 ਸਕੂਲਾਂ ਦਸੂਹਾ – 1 ਅਤੇ ਦਸੂਹਾ-2, ਸ਼ੇਰਪੁਰ, ਧਰਮਪੁਰ, ਫਤਿਹ ਉੱਲਾ ਪੁਰ, ਕੈਂਥਾਂ, ਖੇੜਾ ਕੋਟਲੀ, ਕਹਿਰਵਾਲੀ, ਲੰਗਰਪੁਰ, ਉਸਮਾਨ ਸ਼ਹੀਦ ਆਦਿ ਨੇ ਭਾਗ ਲਿਆ। ਜਿਸ ਵਿੱਚ ਉਵਰਆਲ ਟ੍ਰਾਫੀ ਦਸੂਹਾ-1 ਅਤੇ ਦਸੂਹਾ-2 ਨੇ ਸਾਂਝੇ ਤੌਰ ਤੇ ਜਿੱਤੀ। ਇਸ ਮੌਕੇ ਸੈਂਟਰ ਹੈੱਡ ਟੀਚਰ ਰਾਜੇਸ਼ ਅਰੋੜਾ, ਹੈੱਡ ਟੀਚਰ ਮਨਜੀਤ ਸਿੰਘ ਕਡਾਣਾ, ਮੰਗਲ ਕੌਰ, ਉਪਮਾ ਮਹਾਜਨ, ਸਰਬਜੀਤ ਕੌਰ,ਮਨਜੀਤ ਕੌਰ, ਮਨਦੀਪ ਕੌਰ,ਹਰਵਿੰਦਰ ਪਾਲ ਸਿੰਘ,ਅਧਿਆਪਕ ਕਿਰਨ ਸੁਰਮਾ, ਹਰਮਨਪ੍ਰੀਤ ਕੌਰ, ਰਵੀ ਕਾਂਤਾ, ਬਲਵਿੰਦਰ ਕੌਰ, ਕੰਵਲਜੀਤ ਕੌਰ, ਰਾਜ ਕੁਮਾਰੀ, ਸਤਵੀਰ ਕੌਰ,ਰੇਨੂੰ ਕਤਿਆਲ, ਸੋਨਾਲੀ ਨੰਦਾ,ਮੋਨਿਕਾ,ਸਪਨਾ,ਰਜਨੀ, ਮਨੂ, ਕਿਰਨਜੀਤ ਕੌਰ,ਰਮਨਦੀਪ ਕੌਰ, ਅਮਰੀਕ ਸਿੰਘ, ਜਸਵੀਰ ਕੌਰ, ਭਾਰਤੀ ਸ਼ਰਮਾ, ਪਰਮਜੀਤ ਕੌਰ,ਮਨਿੰਦਰ ਕੌਰ, ਜੋਤੀ,ਕਮਲਜੀਤ ਕੌਰ ਆਦਿ ਹਾਜ਼ਰ ਸਨ।







