ਬਟਾਲਾ, 14 ਅਗਸਤ (ਅਵਿਨਾਸ਼ ਸ਼ਰਮਾ)
: ਪੱਤਰਕਾਰ ਅਭੀ ਸ਼ਰਮਾ ਨੇ ਆਪਣਾ ਜਨਮ ਦਿਨ ਰਵਾਇਤੀ ਢੰਗ ਨਾਲ ਮਨਾਉਣ ਦੀ ਬਜਾਏ ਸਾਦਗੀ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਮਨਾਉਂਦਿਆਂ ਲੋੜਵੰਦ ਪਰਿਵਾਰਾਂ ਨੂੰ ਆਪਣੀ ਸਮਰੱਥਾ ਅਨੁਸਾਰ ਜ਼ਰੂਰੀ ਸਮਾਨ ਵੰਡ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਇਸ ਉਪਰਾਲੇ ਨੇ ਜਨਮ ਦਿਨ ਨੂੰ ਸਿਰਫ਼ ਨਿੱਜੀ ਖੁਸ਼ੀ ਦਾ ਮੌਕਾ ਨਾ ਰਹਿਣ ਦੇ ਕੇ ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਾ ਦਿਨ ਬਣਾ ਦਿੱਤਾ।
ਰਾਤ ਸਮੇਂ ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਬਟਾਲਾ ਦੇ ਪੱਤਰਕਾਰ ਸਾਥੀਆਂ ਵੱਲੋਂ ਲੀਕ ਵਾਲੇ ਤਲਾਬ ਹੋਟਲ ਵਿਖੇ ਪੱਤਰਕਾਰ ਅਭੀ ਸ਼ਰਮਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਸਾਥੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਦਿਲੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਖਾਣ-ਪੀਣ ਦੇ ਨਾਲ-ਨਾਲ ਹਾਸੇ-ਮਜ਼ਾਕ ਅਤੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਮਾਹੌਲ ਖੁਸ਼ਗਵਾਰ ਬਣਿਆ ਰਿਹਾ।
ਪੱਤਰਕਾਰ ਅਭੀ ਸ਼ਰਮਾ ਨੇ ਕਿਹਾ ਕਿ ਜਨਮ ਦਿਨ ਜ਼ਿੰਦਗੀ ਦਾ ਇੱਕ ਖਾਸ ਦਿਨ ਹੁੰਦਾ ਹੈ ਅਤੇ ਇਸ ਦਿਨ ਆਪਣੀ ਖੁਸ਼ੀ ਨੂੰ ਲੋੜਵੰਦਾਂ ਨਾਲ ਸਾਂਝਾ ਕਰਨਾ ਸਭ ਤੋਂ ਵੱਡੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਹੈਸੀਅਤ ਮੁਤਾਬਕ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਕਿਸੇ ਲੋੜਵੰਦ ਦੇ ਚਿਹਰੇ ’ਤੇ ਆਈ ਮੁਸਕਰਾਹਟ ਹੀ ਜਨਮ ਦਿਨ ਦੀ ਸਭ ਤੋਂ ਕੀਮਤੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ “ਆਪੇ ਬਣਾ ਲਿਆ ਤੇ ਆਪ ਹੀ ਖਾ ਲਿਆ” ਵਾਲੀ ਸੋਚ ਤੋਂ ਉੱਪਰ ਉੱਠ ਕੇ ਆਪਣੀਆਂ ਖੁਸ਼ੀਆਂ ਸਮਾਜ ਨਾਲ ਸਾਂਝੀਆਂ ਕਰਨ ਦੀ ਲੋੜ ਹੈ।
ਇਸ ਮੌਕੇ ਪੱਤਰਕਾਰ ਸੁਬਾਸ ਸਹਿਗਲ, ਡਾ. ਹਰਪਾਲ ਬਟਾਲਵੀ, ਭੁਪਿੰਦਰ ਸਿੰਘ ਸੋਢੀ, ਰਸਪਾਲ ਸਿੰਘ, ਸੰਜੀਵ ਬੰਧਨ, ਬਲਦੇਵ ਸਿੰਘ ਖਾਲਸਾ, ਪ੍ਰਿੰਸ ਸਹਿਗਲ, ਕਮਲਜੀਤ ਜੰਬਾ, ਰਾਜੂ ਲਾਹੌਰੀਆ ਅਤੇ ਦੀਪਕ ਸਿੰਘ ਸਮੇਤ ਹੋਰ ਸਾਥੀ ਪੱਤਰਕਾਰ ਮੌਜੂਦ ਸਨ।








