ਹੁਸ਼ਿਆਰਪੁਰ 18 ਜੁਲਾਈ (ਪ੍ਰਾਈਮ ਪੰਜਾਬ ਟਾਈਮਜ)
: ਅੱਜ ਪੁਲਿਸ ਵਲੋਂ ਟਾਂਡਾ ਦੇ ਸਾਬਕਾ ਸ਼ੋ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਪੇਸ਼ ਕੀਤਾ ਗਿਆ। ਦਸੂਹਾ ਅਦਾਲਤ ਵਲੋਂ ਉਨ੍ਹਾਂ ਦਾ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਦੁਆਰਾ 21 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।
ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਜਿਲਾ ਹੁਸ਼ਿਆਰਪੁਰ ਦੇ ਟਾਂਡਾ ਥਾਣਾ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਜੁੜੇ ਕਥਿਤ ਉਗਾਹੀ (ਐਕਸਟਾਰਸ਼ਨ) ਮਾਮਲੇ ਨੂੰ ਪੰਜਾਬ ਪੁਲਿਸ ਨੇ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰਕੇ ਪੁਲਿਸ ਲਾਈਨ ਹੁਸ਼ਿਆਰਪੁਰ ਹਾਜਰ ਕਰ ਦਿੱਤਾ मी।
ਇਹ ਕਾਰਵਾਈ ਅਮਰੀਕੀ ਅਜੈਂਸੀ ਐਫ ਬੀ ਆਈ ਵਲੋਂ ਜਾਰੀ ਮੀਡੀਆ ਰਿਪੋਰਟਾਂ ਅਤੇ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਲਗਾਏ ਗਏ ਦਾਅਵਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਸੀ। ਦਾਅਵਿਆਂ ਵਿੱਚ ਐੱਸ.ਐੱਚ.ਓ. ‘ਤੇ 4 ਲੱਖ ਡਾਲਰ ਦੀ ਕਥਿਤ ਉਗਾਹੀ ਨਾਲ ਸੰਬੰਧਿਤ ਦੋਸ਼ ਲਗਾਏ ਗਏ ਸੀ।
ਡੀਆਈਜੀ ਜਲੰਧਰ ਰੇਂਜ ਵੱਲੋਂ ਮਾਮਲੇ ਦੀ ਤੱਥਾਂ ਦੇ ਆਧਾਰ ‘ਤੇ ਜਾਂਚ (ਫੈਕਟ ਫਾਈਂਡਿੰਗ ਇਨਕੁਆਇਰੀ) ਲਈ ਐਸਪੀ (ਇਨਵੈਸਟੀਗੇਸ਼ਨ), ਜਲੰਧਰ ਦਿਹਾਤੀ (ਆਈਪੀਐਸ ਅਧਿਕਾਰੀ) ਨੂੰ ਸੌਂਪੀ ਗਈ ਸੀ।








