Prime Punjab Times

Latest news
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ *SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ
ADVERTISEMENT
You are currently viewing ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

ਗੜਦੀਵਾਲਾ 9 ਜੁਲਾਈ (ਚੌਧਰੀ) 

ਜੀ ਰਾਮ ਜੀ ਕਾਨੂੰਨ ਵਾਪਸ ਕਰਕੇ ਪਹਿਲਾਂ ਵਾਲਾ ਕਾਨੂੰਨ ਮਨਰੇਗਾ ਬਹਾਲ ਕੀਤਾ ਜਾਵੇ :  ਕਾਮਰੇਡ ਗਰਮੇਸ਼

: ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਵੱਲੋਂ ਮਿਹਨਤਕਸ਼ ਲੋਕਾਂ ਦੀਆਂ ਹੱਕੀ ਮੰਗਾਂ ਲਈ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇੱਥੇ ਤਹਿਸੀਲ ਕੰਪਲੈਕਸ ਵਿੱਚ ਧਰਨੇ ਚ ਬੋਲਦਿਆਂ ਸਬਾਈ ਆਗੂ ਗੁਰਮੇਸ਼ ਸਿੰਘ,ਆਗੂ ਹਰਬੰਸ ਸਿੰਘ ਧੂਤ, ਮਨਜੀਤ ਕੌਰ ਭੱਟੀਆਂ ਸੀਟੂ ਆਗੂ,ਰੰਜੀਤ ਸਿੰਘ ਚੌਹਾਨ,ਸ਼ਿਵ ਕੁਮਾਰ ਟਾਂਡਾ ਤੇ ਨਿਰਮਲਜੀਤ ਸਿੰਘ ਕੱਲੋਵਾਲ ਕਿਸਾਨ ਆਗੂ ਨੇ ਕਿਹਾ ਕਿ ਜੀ ਰਾਮ ਜੀ ਕਾਨੂੰਨ ਵਾਪਸ ਲੈ ਕੇ ਮਨਰੇਗਾ ਸਕੀਮ ਨੂੰ ਬਹਾਲ ਕੀਤਾ ਜਾਵੇ। ਬਿਜਲੀ ਸੋਧ ਬਿਲ 2025, ਬੀਜ ਸੋਧ ਬਿਲ ਵਾਪਿਸ ਲਿਆ ਜਾਵੇ। ਮੁਕਤ ਵਪਾਰ ਸੰਧੀ ਕਰਨ ਕੀਤਾ ਜਾਵੇ। ਗਰੀਬਾਂ ਨੂੰ ਦੱਸ-ਦੱਸ ਮਰਲੇ ਦੇ ਪਲਾਟ ਤੇ 5 ਲੱਖ ਰੁਪਿਆ ਗਰਾਂਟ ਉਸਾਰੀ ਲਈ ਦਿੱਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, ਆਬਾਦਕਾਰਾਂ ਨੂੰ ਮਾਲਕੀ ਦੇ ਹੱਕ ਜਿੱਤੇ ਜਾਣ ਸਰਹੱਦੋਂ ਪਾਰ ਜਮੀਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ, ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ, ਯੂਰੀਆ ਤੇ ਡੀਏਪੀ ਦੀ ਯੋਗ ਸਪਲਾਈ ਕੀਤੀ ਜਾਵੇ, ਹੜਾਂ ਦੇ ਬਚਾਓ ਲਈ ਯੋਗ ਪ੍ਰਬੰਧ ਕੀਤੇ ਜਾਣ, ਕਿਸਾਨਾਂ ਤੇ ਪੇਂਡੂ ਖੇਤ ਮਜ਼ਦੂਰਾਂ ਦੀ ਸਮੱਸਿਆ ਵਿੱਚ ਹੋ ਰਿਹਾ ਵਾਧਾ ਨੂੰ ਦੇਖਦਿਆਂ ਸਰਕਾਰ ਇਸ ਵੱਲ ਧਿਆਨ ਦੇਵੇ। ਇਸ ਮੌਕੇ ਸਤਨਾਮ ਸਿੰਘ,ਬਾਲ ਕਿਸ਼ਨ, ਤੇਜਾ ਸਿੰਘ, ਮਹਿੰਦਰ ਸਿੰਘ ,ਸੰਦੀਪ ਸਿੰਘ,ਮਨਜੀਤ ਸਿੰਘ,ਕੁਲਦੀਪ ਸਿੰਘ,ਹਕੀਕਤ ਰਾਏ, ਬੂਟਾ ਸਿੰਘ,ਹੀਰਾ ਲਾਲ,ਬਲਦੇਵ ਸਿੰਘ,ਸੁਖਦੇਵ ਸਿੰਘ,ਹਰਪ੍ਰੀਤ ਸਿੰਘ,ਦਲਵੀਰ ਸਿੰਘ,ਕੁਲਦੀਪ ਕੌਰ ਨੰਗਲ,ਸੁਰਜੀਤ ਕੌਰ  ਚੋਹਕਾ,ਜਸਪਾਲ ਸਿੰਘ,ਸੰਤੋਖ ਸਿੰਘ,ਦਰਸ਼ਨ ਸਿੰਘ ਚਾਂਗ ਵਸੋਆ,ਮਨਜੀਤ ਕੌਰ ਗੋਂਦਪੁਰ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।

ਫੋਟੋ ਕੈਪਸ਼ਨ : ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨੂੰ ਮੰਗ ਪੱਤਰ ਸੌਂਪਦੇ ਹੋਏ ਕੁਲ ਹਿੰਦ ਕਿਸਾਨ ਸਭਾ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਦੇ ਮੈਂਬਰ।