Prime Punjab Times

Latest news
ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ ਸਰਬਸੰਮਤੀ ਨਾਲ ਰਾਵਲ ਕੁਮਾਰ ਬਣੇ ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ ’ਤੇ ਤਾਬੜਤੋੜ ਫਾਇ+ਰਿੰਗ, ਪੁਲਿਸ ਨੇ ਜਾਂਚ ਕੀਤੀ ਸ਼ੁਰੂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ FBI ਦੇ ਨਿਸ਼ਾਨੇ 'ਤੇ SHO ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਲਾਈਨ ਹਾਜ਼ਰ,ਡੀਆਈਜੀ ਨੇ ਤੱਥ ਖੋਜ ਜਾਂਚ ਦੇ ਦਿੱਤੇ ਹੁਕਮ KMS ਕਾਲਜ ਦੇ ਬੀ.ਸੀ.ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ – ਪ੍ਰਿੰਸੀਪਲ ਡਾ.ਮਾਨਵ... ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ 'ਚ ਮਾਰੀ ਬਾਜ਼ੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ 3.0’ ਤਹਿਤ ਬਾਰਡਰ ਰੇਂਜ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕ... ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ : ਡਾ. ਸੁਦੇਸ਼ ਰਾਜਨ
ADVERTISEMENT
You are currently viewing ਸਰਬਸੰਮਤੀ ਨਾਲ ਰਾਵਲ ਕੁਮਾਰ ਬਣੇ ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ

ਸਰਬਸੰਮਤੀ ਨਾਲ ਰਾਵਲ ਕੁਮਾਰ ਬਣੇ ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ

ਬਟਾਲਾ/ਗੁਰਦਾਸਪੁਰ, (ਅਵਿਨਾਸ਼ ਸ਼ਰਮਾ)

ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਲੰਬਿਤ ਮੰਗਾਂ ਲਈ ਹਰ ਪੱਧਰ ’ਤੇ ਲੜਾਈ ਲੜਾਂਗੇ : ਰਾਵਲ ਕੁਮਾਰ

: ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਦੀ ਗੁਰਦਾਸਪੁਰ ਇਕਾਈ ਦੀ ਅਹਿਮ ਮੀਟਿੰਗ ਸੂਬਾ ਚੇਅਰਮੈਨ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਰਾਵਲ ਕੁਮਾਰ ਦੀ ਕਾਰਗੁਜ਼ਾਰੀ ਅਤੇ ਸੰਗਠਨ ਪ੍ਰਤੀ ਵਚਨਬੱਧਤਾ ’ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ।

ਇਸ ਮੌਕੇ ਨਵਜੋਤ ਸਿੰਘ ਨੂੰ ਜਨਰਲ ਸਕੱਤਰ, ਪਲਵਿੰਦਰ ਸਿੰਘ ਨੂੰ ਉਪ ਸਕੱਤਰ, ਦਿਲਬਾਗ ਸਿੰਘ, ਪ੍ਰਮਿੰਦਰ ਸਿੰਘ ਅਤੇ ਹਿੰਮਤ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਜਗਪ੍ਰੀਤ ਸਿੰਘ ਨੂੰ ਮੁੱਖ ਸਲਾਹਕਾਰ, ਲਖਵਿੰਦਰ ਸਿੰਘ ਨੂੰ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਅਤੇ ਅਮਰਵੀਰ ਪ੍ਰਤਾਪ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਜਦਕਿ ਸੁਭਨੀਤ ਸਿੰਘ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।

ਨਵ-ਨਿਯੁਕਤ ਪ੍ਰਧਾਨ ਰਾਵਲ ਕੁਮਾਰ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਸਨਮਾਨ ਅਤੇ ਭਰੋਸਾ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ, ਤਰੱਕੀਆਂ, ਸੇਵਾ ਸਬੰਧੀ ਸਮੱਸਿਆਵਾਂ ਅਤੇ ਹੋਰ ਹੱਕਾਂ ਦੀ ਰਾਖੀ ਲਈ ਪੂਰੀ ਦ੍ਰਿੜਤਾ ਨਾਲ ਸੰਘਰਸ਼ ਕਰੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਮੁਲਾਜ਼ਮ ਦੀ ਆਵਾਜ਼ ਨੂੰ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ ਅਤੇ ਕਿਸੇ ਵੀ ਮੁਲਾਜ਼ਮ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਸੂਬਾ ਚੇਅਰਮੈਨ ਰਘਬੀਰ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਰਾਵਲ ਕੁਮਾਰ ਦੀ ਅਗਵਾਈ ਹੇਠ ਗੁਰਦਾਸਪੁਰ ਇਕਾਈ ਹੋਰ ਮਜ਼ਬੂਤ ਹੋਵੇਗੀ ਅਤੇ ਮੁਲਾਜ਼ਮ ਹਿੱਤਾਂ ਲਈ ਸਰਗਰਮ ਭੂਮਿਕਾ ਨਿਭਾਏਗੀ।

error: copy content is like crime its probhihated