Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ

ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ

ਗੜ੍ਹਦੀਵਾਲਾ 13 ਮਈ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਜੀ ਵਲੋਂ ਬਲਾਕ ਭੁੰਗਾ ਅਧੀਨ ਏ.ਏ.ਕੇ ਢੋਲਵਾਹਾ, ਜਨੌੜੀ ਅਤੇ ਨੌਸ਼ਹਿਰਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਸਮੂਹ ਸਟਾਫ ਦੇ ਇਕ ਟੀਮ ਵੱਜੋਂ ਮਿਲਕੇ ਕੰਮ ਕਾਜ ਕਰਨ ਤੇ ਸੰਤੁਸ਼ਟੀ ਪ੍ਰਗਟਾਉਦੇ ਹੋਏ ਹਦਾਇਤ ਕੀਤੀ ਕਿ ਘੱਟ ਰਹੇ ਗਰਵਵਤੀ ਮਹਿਲਾਵਾਂ ਅਤੇ ਬਚਿਆਂ ਦੇ ਟੀਕਾਕਰਨ ਨੂੰ ਜਲਦ ਤੋ ਜਲਦ ਪੂਰਾ ਕੀਤਾ ਜਾਵੇ ਅਤੇ ਅਤੇ ਯੂ ਬਿਨ ਪੋਰਟਲ ਤੇ ਐਂਟਰੀਆਂ ਕੀਤੀਆਂ ਜਾਣ । ਉਨ੍ਹਾ ਮ.ਪ.ਹ.ਵ.(ਫਿ) ਨੂੰ ਹਦਾਇਤ ਕਰਦਿਆ ਕਿਹਾ ਕਿ ਗਰਬਵਤੀ ਮਹਿਲਾਵਾ ਦਾ ਸਮੇ ਸਮੇ ਤੇ ਚੇਕਅਪ ਕਰਵਾਇਆ ਜਾਵੇ, ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਨਜਦੀਕੀ ਸਿਹਤ ਸੈਟਰ ਵਿਖੇ ਪੂਰਨ ਜਾਂਚ ਯਕੀਨੀ ਬਣਾਈ ਜਾਵੇ, ਸਾਰੇ ਜਣੇਪੇ ਸਰਕਾਰੀ ਸੰਸਥਾ ਵਿਖੇ ਹੀ ਕਰਵਾਏ ਜਾਣ ,ਹੈਡ ਕਾਉਟ ਸਰਵੇ ਕਰਕੇ ਟੀਕਾਕਰਣ ਵੰਚਿਤ ਬੱਚਿਆ ਦਾ ਟੀਕਾਕਰਣ ਪੂਰਾ ਕਰਵਾਇਆ ਜਾਵੇ ਅਤੇ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾ ਅਪਨਾਉਣ ਸੰਬੰਧੀ ਜਾਗਰੂਕ ਕੀਤਾ ਜਾਵੇ । ਹੈਲਥ ਵੈਲਨਸ ਸੈਟਰਾਂ ਤੇ ਸੀ.ਐਚ.ੳ. ਦੁਆਰਾ ਬੀ.ਪੀ ਅਤੇ ਸ਼ੂਗਰ ਦੇ ਮਰੀਜਾਂ ਦੀ ਜਾਂਚ ਕਰਨ ਉਪਰੰਤ ਬਣਦੀ ਮੈਡੀਸਨ ਦਿੱਤੀ ਜਾਂਵੇ। ਸਮੂਹ ਮ.ਪ.ਹ.ਵ(ਮੇ) ਨੂੰ ਮਲੇਰਿਆ ਅਤੇ ਡੇੰਗੂ ਦਾ ਸਰਵੇ ਕਰਕੇ ਲਹੁ ਦੀਆਂ ਸਲਾਈਡਾਂ ਦਾ ਟੀਚਾ ਪੂਰਾ ਕਰਨ ਲਈ ਕਿਹਾ ਗਿਆ ।ਇਸ ਮੌਕੇ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ੳ.ਆਰ.ਐਸ ਅਤੇ ਜਿੰਕ ਵੰਡਣ ਲਈ ਵੀ ਕਿਹਾ। ਉਨ੍ਹਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਨਾ ਤੇ ਜੋਰ ਦਿੰਦੇ ਹੋਏ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ, ਸਮੇਂ ਸਿਰ ਡਿੁਉਟੀ ਤੇ ਪਹੁੰਚਣਾ ਅਤੇ ਲੋਕਾਂ ਪ੍ਰਤੀ ਚੰਗੇ ਵਤੀਰਾ ਅਪਨਾਉਣ ਲਈ ਵੀ ਕਿਹਾ ।ਇਸ ਮੌਕੇ ਜਸਤਿੰਦਰ ਸਿੰਘ ਬੀ.ਬੀ.ਈ., ਸੀ.ਅੇਚ.ੳ. ਜੋਸ਼ੀਨ ਸ਼ਰਮਾ, ਮ.ਪ.ਹ.ਵ ਸੁਰਜੀਤ ਕੌਰ, ਵੰਦਨਾ, ਜਸਵਿੰਦਰ ਕੌਰ,ਕਰਮਜੀਤ ਸਿੰਘ,ਜਤਿੰਦਰ ਕੁਮਾਰ ਲਖਵੀਰ ਸਿੰਘ ਅਤੇ ਆਸ਼ਾ ਵਰਕਰ ਮੌਜੂਦ ਸਨ ।