ਦਸੂਹਾ 9 ਅਪ੍ਰੈਲ (ਚੌਧਰੀ)
: ਟੈਂਕਰਾਂ ਚੋਂ ਗੈਸ ਚੋਰੀ ਦੇ ਤਹਿਤ 02 ਦੋਸ਼ੀਆਂ ਨੂੰ 2 ਸਿਲੰਡਰਾਂ ਸਮੇਤ ਦਸੂਹਾ ਪੁਲਿਸ ਨੇ ਕੀਤਾ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸ. ਅਮਰਜੀਤ ਕੌਰ ਮੁੱਖ ਅਫਸਰ ਥਾਣਾ ਦਸੂਹਾ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ.ਆਈ. ਗੁਰਬਚਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਗੁਰਦੁਆਰਾ ਟੱਕਰ ਸਾਹਿਬ ਦੇ ਨਜਦੀਕ ਗਰਾਉਡ ਵਿੱਚ 02 ਟੈਕਰ HP ਗੈਸ ਦੇ ਖੜੇ ਹਨ ਜਿਨਾਂ ਦੇ ਪਲੇਟ ਨੰ NL-01-AA-2284 ਅਤੇ NL-01-AA 2230 ਹਨ। ਜਿਨਾਂ ਦੇ ਡਰਾਇਵਰ ਆਮ ਲੋਕਾਂ ਨੂੰ ਇਨਾਂ ਗੈਸ ਟੈਕਰਾਂ ਵਿਚੋ ਰਸੋਈ ਗੈਸ ਸਲੰਡਰ ਭਰ ਕੇ ਦੇ ਰਹੇ ਹਨ। ਇਨਾਂ ਟੈਕਰਾਂ ਵਿਚੋ ਨਜਾਇਜ ਢੰਗ ਨਾਲ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਅੱਗੇ ਆਪਣੇ ਗਾਹਕਾਂ ਨੂੰ ਵੇਚਦੇ ਹਨ। ਇਸ ਤਰਾਂ ਟੈਕਰਾਂ ਵਿੱਚੋ ਗੈਸ ਕੱਢਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਤੇ ਉਕਤ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 70 ਮਿਤੀ 8-4-26 ਅ/ਧ 303 (2) 318 (4), 287, 288, 3 (5) BNS 7 EC,3,4 Liquid petroleum gas regulation of supply distribution order 2000 ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ ਕੀਤਾ ਗਿਆ। ਜਿਸਤੇ ਮੁਕਦਮਾ ਵਿਚ ਦੋਸ਼ੀਆਂ ਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਦਸੂਹਾ ਅਤੇ ਤਰਲੋਚਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਸੂਹਾ ਨੂੰ ਮਿਤੀ 8-4-26 ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ वै।








