Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਝਜਾਰੂ ਆਂਗਣਵਾੜੀ ਵਰਕਰਾਂ / ਹੈਲਪਰਾਂ ਨੇ ਪੇਸ਼ ਕੀਤੇ ਬਜਟ ਦੀਆਂ ਸਾੜੀਆਂ ਕਾਪੀਆਂ

ਝਜਾਰੂ ਆਂਗਣਵਾੜੀ ਵਰਕਰਾਂ / ਹੈਲਪਰਾਂ ਨੇ ਪੇਸ਼ ਕੀਤੇ ਬਜਟ ਦੀਆਂ ਸਾੜੀਆਂ ਕਾਪੀਆਂ

ਦਸੂਹਾ 7 ਫਰਵਰੀ (ਚੌਧਰੀ) 

: ਅੱਜ ਮਿਤੀ 7-2-2026 ਨੂੰ ਝਜਾਰੂ ਆਂਗਣਵਾੜੀ ਵਰਰਰ / ਹੈਲਪਰ ਯੂਨੀਅਨ ਦਸੂਹਾ ਵੱਲੋਂ ਬਲਾਕ ਪ੍ਰਧਾਨ ਜਸਵੀਰ ਕੌਰ ਪੰਧੇਰ ਦੀ ਅਗਵਾਈ ਵਿੱਚ ਬਲਾਕ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਕਿਉਂਕਿ ਸੈਂਟਰ ਸਰਕਾਰ ਨੇ ਬਜਟ ਪੇਸ਼ ਕਰਨ ਸਮੇਂ ਆਗਣਵਾੜੀ ਵਰਕਰਾਂ /ਹੈਲਪਰਾਂ ਨੂੰ ਅਣਗੋਲਿਆ ਕੀਤਾ ਹੈ ਤੇ ਵਰਕਰਾਂ | ਹੈਲਪਰਾਂ ਦੇ ਮਾਣ ਭੱਤੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਇਸ ਲਈ ਵਰਕਰਾਂ /ਹੈਲਪਰਾਂ ਵਿੱਚ ਭਾਰੀ ਰੋਸ ਹੈ, ਕਿਉਂਕਿ 2 ਅਕਤੂਬਰ 2025 ਨੂੰ ICDS ਸਕੀਮ ਚਲਦੀ ਨੂੰ ਪੂਰੇ 50 ਸਾਲ ਹੋ ਗਏ ਹਨ ਪਰ ਵਰਕਰਾਂ / ਹੈਲਪਰਾਂ ਨੂੰ ਅਜੇ ਵੀ ਕੇਂਦਰ ਸਰਕਾਰ ਵੱਲੋ ਦਿੱਤੇ ਜਾਂਦੇ ਵਰਕਰਾਂ ਨੂੰ 4500 ਰੁਪਏ ਤੇ ਵਰਕਰਾਂ ਨੂੰ 2250 ਰੁਪਏ ਮਾਣ ਭੱਤੇ ਤੇ ਹੀ ਕੰਮ ਕਰ ਰਹੀਆਂ ਹਨ।ਜਿਸਦੇ ਬਦਲੇ ਵਿੱਚ ਸੈਂਟਰ ਸਰਕਾਰ ਵਹਕਰਾਂ / ਹੈਲਪਰਾਂ ਵਲੋਂ ਪਸੋਰ ਟਰੈਕਰ ਤੇ ਬਹੁਤ ਜਿਆਦਾ ਕੰਮ ਕਰਵਾ ਰਹੀ ਹੈ। ਅਸੀ ਮੰਗ ਕਰਦੀਆਂ ਹਾਂ ਕਿ ਸੈਂਟਰ ਸਰਕਾਰ ਸਾਨੂੰ ਗ੍ਰੇਡ ਦੇਵੇ ਅਤੇ ਸਾਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਗ੍ਰੇਡ ਨਹੀ ਦਿੱਤੇ ਜਾਂਦੇ ਸਾਨੂੰ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ। ਜਿਸ ਵਿੱਚ ਵਰਕਰਾਂ ਨੂੰ 24000 ਰੁਪਏ ਅਤੇ ਵਰਕਰਾਂ ਨੂੰ 18000 ਰੁਪਏ ਦਿੱਤਾ ਜਾਵੇ । 15 ਸਾਲ ਹੋ ਗਏ ਹਨ ਸੈਂਂਟਰ ਵਿੱਚ ਬੀਜੇਪੀ ਸਰਕਾਰ ਬਣੀ ਨੂੰ,ਇਨਾਂ ਨੇ ਸਾਡਾ ਇਕ ਵੀ ਪੈਸਾ ਨਹੀਂ ਵਧਾਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਮਾਣ ਭੱਤੇ ਵਿੱਚ ਵਾਧਾ ਨਾ ਕੀਤਾ ਤਾਂ ਪਸੋਰ ਟਰੈਕਰ ਦਾ ਕੰਮ ਬੰਦ ਕਰਨ ਲਈ ਮਜਬੂਰ ਹੋਵਾਂਗੇ । ਇਸ ਮੌਕੇ ਬਲਾਕ ਦਸੂਹਾ ਦੀਆਂ ਵਰਕਰ /ਹੈਲਪਰ ਭੈਣਾਂ ਹਾਜ਼ਰ ਸਨ।