ਗੜਦੀਵਾਲਾ 19 ਦਸੰਬਰ (ਚੌਧਰੀ)
: ਉੱਗੇ ਸਮਾਜ ਸੇਵਕ ਪਿੰਡ ਦੌਲਤਪੁਰ ਗਿੱਲਾਂ ਦੇ ਸਰਪੰਚ ਮਨਜੀਤ ਸਿੰਘ ਦਾ ਸੰਖੇਪ ਬਿਮਾਰੀ ਕਾਰਨ 18 ਤਰੀਕ ਨੂੰ ਦੇਹਾਂਤ ਹੋ ਗਿਆ ਸੀ। ਉਹ ਪਿੰਡ ਦੇ ਸਰਪੰਚ ਸਨ ਅਤੇ ਮਨਜੀਤ ਫਰੂਟ ਨਰਸਰੀ ਵੀ ਚਲਾਉਂਦੇ ਸਨ। ਅੱਜ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਮੂਲੀਅਤ ਕੀਤੀ ।ਉਹ ਮਿਹਨਤੀ ਤੇ ਲੋਕਾਂ ਵਿੱਚ ਵਿਚਰਨ ਵਾਲੇ ਨਿਘੇ ਸੁਭਾਅ ਦੇ ਮਾਲਕ ਸਨ । ਉਹਨਾਂ ਦੀ
ਅੰਤਿਮ ਸੰਸਕਾਰ ਵਿੱਚ ਅੱਜ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਸ਼ਾਮਿਲ ਹੋਏ। ਉਨਾਂ ਦੀ ਚਿਤਾ ਨੂੰ ਅਗਨੀ ਉਨਾਂ ਦੇ ਪੁੱਤਰ ਨਵਦੀਪ ਸਿੰਘ ਦੀਪਾ ਤੇ ਹਰਜਿੰਦਰ ਸਿੰਘ ਹੈਪੀ ਵਲੋਂ ਦਿੱਤੀ ਗਈ।ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ, ਕਾਂਗਰਸੀ ਆਗੂ ਜਸਵੰਤ ਸਿੰਘ ਚੌਟਾਲਾ ,ਅਕਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਦਾਰਾਪੁਰ ,ਸਰਪੰਚ ਧੂਤ ਕਲਾਂ ਗੁਰਿੰਦਰ ਸਿੰਘ ,ਹਰਬੰਸ ਸਿੰਘ ਧੂਤ ਕਲਾਂ,ਸੂਬੇਦਾਰ ਰਘਬੀਰ ਸਿੰਘ ,ਸਾਬਕਾ ਐਮਐਲਏ ਪਵਨ ਕੁਮਾਰ ਆਦੀਆ,ਟਿੰਮੀ ਸ਼ਾਹੀ ,ਕੈਪਟਨ ਹਰਜਿੰਦਰ ਸਿੰਘ, ਕੈਪਟਨ ਸਰਵਣ ਸਿੰਘ, ਗੱਜਾਂ ਤੋਂ ਸਵਾਮੀ, ਸੰਜੀਵ ਕੁਮਾਰ ਨੰਗਲ ਘੋੜੇਵਾਹਾ,ਸਰਪੰਚ ਦਲੇਰ ਰਾਣਾ,ਗੁਰਦੀਪ ਸਿੰਘ ਫੌਜੀ,ਚੱਕ ਲਾਧੀਆਂ ਸਰਪੰਚ ਹਰਮਨ ਰਾਜਪੂਤ, ਬਖਸ਼ੀਸ਼ ਸਿੰਘ ਲੰਬੜਦਾਰ, ਸਾਬਕਾ ਸਰਪੰਚ ਜਗਤਾਰ ਸਿੰਘ ਆਦਿ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।








