Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਹਾਕੀ ਦਾ ਚਮਕਦਾ ਸਿਤਾਰਾ ਦਿਲਰਾਜ ਸਿੰਘ ਰਾਜਾ -ਪਿੰਡ ਜੌੜਾ ਸਿੰਘਾ ਨੇ ਢੋਲ-ਭੰਗੜੇ ਨਾਲ ਕੀਤਾ ਭਵਿਆ ਸਵਾਗਤ

ਹਾਕੀ ਦਾ ਚਮਕਦਾ ਸਿਤਾਰਾ ਦਿਲਰਾਜ ਸਿੰਘ ਰਾਜਾ -ਪਿੰਡ ਜੌੜਾ ਸਿੰਘਾ ਨੇ ਢੋਲ-ਭੰਗੜੇ ਨਾਲ ਕੀਤਾ ਭਵਿਆ ਸਵਾਗਤ

ਬਟਾਲਾ 17 ਦਸੰਬਰ(ਅਵਿਨਾਸ਼ ਸ਼ਰਮਾ )

: ਤਾਮਿਲਨਾਡੂ ਵਿੱਚ ਆਯੋਜਿਤ ਜੂਨੀਅਰ ਵਰਲਡ ਕੱਪ ਹਾਕੀ ਵਿੱਚ ਭਾਰਤ ਦੀ ਸ਼ਾਨ ਬਣ ਕੇ ਵਾਪਸ ਪਹੁੰਚੇ ਨੌਜਵਾਨ ਹਾਕੀ ਖਿਡਾਰੀ ਦਿਲਰਾਜ ਸਿੰਘ ਰਾਜਾ (ਪਿਤਾ ਗੌਤਮ ਸਿੰਘ) ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਦੇ ਹੀ ਇਲਾਕਾ ਵਾਸੀਆਂ ਵੱਲੋਂ ਤਾਲੀਆਂ, ਨਾਅਰਿਆਂ ਅਤੇ ਫੁੱਲਾਂ ਨਾਲ ਭਰਪੂਰ ਸ਼ਾਨਦਾਰ ਸਵਾਗਤ ਕੀਤਾ ਗਿਆ। ਦੇਸ਼ ਦਾ ਨਾਮ ਰੌਸ਼ਨ ਕਰਕੇ ਆਏ ਇਸ ਹੋਨਹਾਰ ਖਿਡਾਰੀ ਦੀ ਇੱਕ ਝਲਕ ਵੇਖਣ ਲਈ ਲੋਕਾਂ ਦਾ ਸੈਲਾਬ ਉਮੜ ਪਿਆ।

ਏਅਰਪੋਰਟ ਤੋਂ ਬਾਅਦ ਵਾਹਨਾਂ ਦੇ ਜਸ਼ਨੀ ਕਾਫਲੇ ਨੇ ਜਦੋਂ ਬਟਾਲਾ ਵੱਲ ਰੁਖ ਕੀਤਾ ਤਾਂ ਰਸਤੇ ਭਰ ਖੁਸ਼ੀ ਦੀ ਲਹਿਰ ਦੌੜ ਗਈ। ਬਟਾਲਾ ਸ਼ਹਿਰ ਪਹੁੰਚਣ ‘ਤੇ ਕਿਸਾਨ ਆਗੂ ਰਵਿੰਦਰ ਸਿੰਘ ਵੱਲੋਂ ਖੁਸ਼ੀ ਵਾਟਿਕਾ ਵਿੱਚ ਦਿਲਰਾਜ ਸਿੰਘ ਰਾਜਾ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਖਿਡਾਰੀ ਸਮੇਤ ਉਸਦੇ ਸਾਥੀਆਂ ਨੂੰ ਯਲ ਪਾਣੀ ਛਕਾਇਆ ਗਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਦਿਲਰਾਜ ਨੇ ਪੰਜਾਬ ਦੇ ਨੌਜਵਾਨਾਂ ਲਈ ਮਿਹਨਤ ਅਤੇ ਅਨੁਸ਼ਾਸਨ ਦੀ ਮਿਸਾਲ ਕਾਇਮ ਕੀਤੀ ਹੈ।

ਇਸ ਤੋਂ ਬਾਅਦ ਜਦੋਂ ਜਸ਼ਨੀ ਕਾਫਲਾ ਹਾਕੀ ਖਿਡਾਰੀ ਦੇ ਜੱਦੀ ਪਿੰਡ ਜੌੜਾ ਸਿੰਘਾ ਵਿੱਚ ਦਾਖਲ ਹੋਇਆ ਤਾਂ ਪੂਰਾ ਪਿੰਡ ਮਾਨੋ ਤਿਉਹਾਰ ਵਿੱਚ ਤਬਦੀਲ ਹੋ ਗਿਆ। ਫੁੱਲਾਂ ਦੀ ਵਰਖਾ, ਢੋਲ ਦੀ ਗੂੰਜ ਅਤੇ ਭੰਗੜੇ ਦੀ ਤਾਲ ‘ਤੇ ਪਿੰਡ ਦੇ ਹਰ ਵਰਗ ਨੇ ਆਪਣੇ ਲਾਡਲੇ ਪੁੱਤ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇਸ ਖੁਸ਼ੀ ਭਰੇ ਮਾਹੌਲ ਵਿੱਚ ਦਿਲਰਾਜ ਸਿੰਘ ਦੇ ਪਿਤਾ ਮਾਤਾ ਗੋਤਮ ਸਿੰਘ ਕਾਲਾ ,ਰੁਪਿੰਦਰ ਕੌਰ ਅਤੇ ਭੈਣ ਪਵਨਪ੍ਰੀਤ ਕੌਰ ਦੇ ਚਿਹਰਿਆਂ ‘ਤੇ ਮਾਣ, ਖੁਸ਼ੀ ਅਤੇ ਸੰਤੁਸ਼ਟੀ ਸਾਫ਼ ਝਲਕ ਰਹੀ ਸੀ।

ਇਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਰਣਜੀਤ ਸਿੰਘ ਟਿੱਕਾ ਦੀ ਅਗਵਾਈ ਹੇਠ ਵਿਸ਼ੇਸ਼ ਸੁਆਗਤੀ ਸਮਾਰੋਹ ਕਰਵਾਇਆ ਗਿਆ, ਜਿਸ ਨੇ ਪੂਰੇ ਪ੍ਰੋਗਰਾਮ ਨੂੰ ਨਵੀਂ ਰੌਣਕ ਬਖ਼ਸ਼ੀ। ਸਮਾਰੋਹ ਵਿੱਚ ਪਿੰਡ ਦੇ ਸਰਪੰਚ ਕੀਤੂ, ਗੁਰਨਾਮ ਖਹਿਰਾ, ਕਬੱਡੀ ਖਿਡਾਰੀ ਸੁੱਖਾ, ਜਰਨੈਲ ਸਿੰਘ ਬਿੱਲਾ ਸੋਹਲ, ਬਾਜ ਸਿੰਘ, ਬਲਜੀਤ ਖਹਿਰਾ ਹੈਪੀ, ਜਗਜੀਤ ਸਿੰਘ ਸਮੇਤ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਰਿਸ਼ਤੇਦਾਰਾਂ ਨੇ ਹਾਜ਼ਰੀ ਭਰ ਕੇ ਨੌਜਵਾਨ ਖਿਡਾਰੀ ਦਾ ਮਨੋਬਲ ਹੋਰ ਮਜ਼ਬੂਤ ਕੀਤਾ।

ਵਕਤਾਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਇੱਕ ਕਿਸਾਨ ਪਰਿਵਾਰ ਦਾ ਬੱਚਾ ਘੱਟ ਸਾਧਨਾਂ ਦੇ ਬਾਵਜੂਦ ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਦਾ ਤਿਰੰਗਾ ਲਹਿਰਾਉਂਦਾ ਹੈ ਤਾਂ ਇਹ ਪਲ ਸਿਰਫ਼ ਉਸਦੇ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਪਿੰਡ, ਇਲਾਕੇ, ਪੰਜਾਬ ਅਤੇ ਦੇਸ਼ ਲਈ ਮਾਣ ਦਾ ਹੁੰਦਾ ਹੈ। ਦਿਲਰਾਜ ਸਿੰਘ ਰਾਜਾ ਅੱਜ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕਾ ਹੈ ਅਤੇ ਪਿੰਡ ਵਾਸੀਆਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਭਵਿੱਖ ਵਿੱਚ ਵੀ ਹਾਕੀ ਦੇ ਮੈਦਾਨ ਵਿੱਚ ਦੇਸ਼ ਲਈ ਨਵੀਆਂ ਇਤਿਹਾਸਕ ਉਪਲਬਧੀਆਂ ਦਰਜ ਕਰੇਗਾ।