Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 22 ਸਾਲਾਂ ਨੌਜਵਾਨ ਦੀ ਦਿਨ ਦਿਹਾੜੇ ਗੋ+ਲਿ+ਆਂ ਮਾਰ ਕੇ ਕੀਤੀ ਹੱ+ਤਿ+ਆ

22 ਸਾਲਾਂ ਨੌਜਵਾਨ ਦੀ ਦਿਨ ਦਿਹਾੜੇ ਗੋ+ਲਿ+ਆਂ ਮਾਰ ਕੇ ਕੀਤੀ ਹੱ+ਤਿ+ਆ

ਹਰਿਆਣਾ (ਪ੍ਰਾਈਮ ਪੰਜਾਬ ਟਾਈਮਜ)

ਮ੍ਰਿਤਕ ਨੌਜਵਾਨ ਸੀ ਦੋ ਭੈਣਾ ਦਾ ਇਕਲੌਤਾ ਭਰਾ 

: ਕਸਬਾ ਹਰਿਆਣਾ ਵਿਖੇ ਅੱਜ ਬਾਅਦ ਦੁਪਹਿਰ ਕਰੀਬ 03.45 ਦੇ ਕਰੀਬ ਇੱਕ ਨੌਜਵਾਨ ਨੂੰ ਦਿਨ ਦਹਾੜੇ ਗੋਲੀਆਂ ਮਾ+ਰ+ਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਅਬਦੁਲ ਪੁੱਤਰ ਸਰਦਾਰੀ ਮੁਹੱਮਦ ਸੂਤਰਾਂ ਅਨੁਸਾਰ ਜਿਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿੰਡ ਕੰਗਮਾਈ ਦਾ ਵਾਸੀ ਸੀ,ਅਤੇ ਉਹ ਆਪਣੀ ਸਕੂਟੀ ਤੇ ਆਪਣੇ ਪਿੰਡ ਤੋਂ ਹਰਿਆਣਾ ਵੱਲ ਨੂੰ ਆ ਰਿਹਾ ਸੀ,ਜਦੋਂ ਉਹ ਕਸਬਾ ਹਰਿਆਣਾ ਨਜ਼ਦੀਕ ਰਾਂਗੜਾ ਕੰਡਾ ਪੁਲ ਨਜ਼ਦੀਕ ਪਹੁੰਚਿਆ ਤਾਂ ਅਣਪਛਾਤੀ ਕਾਰ ਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਤੇ ਕਰੀਬ 10 ਤੋਂ 12 ਦੇ ਕਰੀਬ ਫਾ+ਇ+ਰ ਕੀਤੇ ਗਏ ਅਤੇ ਮੌਕੇ ਤੇ ਗੋ+ਲੀ+ਆਂ ਦੇ ਖੋਲ ਵੀ ਬਰਾਮਦ ਹੋਏ।

ਮਿਲੀ ਜਾਣਕਾਰੀ ਦੇ ਮੁਤਾਬਿਕ ਜਖਮੀ ਹਾਲਤ ਵਿੱਚ ਉਕਤ ਨੌਜਵਾਨ ਨੂੰ ਹੁਸ਼ਿਆਰਪੁਰ ਲਜਾਇਆ ਗਿਆ ਜਿੱਥੇ ਉਸਨੂੰ ਡਾਕਟਰਾਂ ਵੱਲੋਂ ਮ੍ਰਿ+ਤ+ਕ ਐਲਾਨਿਆ ਗਿਆ।ਮ੍ਰਿ+ਤ+ਕ ਨੌਜਵਾਨ ਦੋ ਭੈਣਾ ਦਾ ਇਕਲੌਤਾ ਭਰਾ ਸੀ। ਥਾਣਾ ਹਰਿਆਣਾ ਦੀ ਪੁਲਿਸ ਨੇ ਮੌਕੇ ਤੇ ਆ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਉਕਤ ਘਟਨਾ ਦੀ ਸੂਚਨਾ ਮਿਲਦੀਆਂ ਹੀ ਡੀ ਐਸ ਪੀ ਨਰਿੰਦਰ ਸਿੰਘ ਦਿਹਾਤੀ,ਡੀ ਐਸ ਪੀ ਡੀ ਪਰਨੀਤ ਸਿੰਘ ਸਣੇ ਵੱਖ ਵੱਖ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ।ਉਕਤ ਵਾਰਦਾਤ ਨੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।ਵਾਰਦਾਤ ਸਮੇ ਦਹਸ਼ਤ ਨਾਲ ਨੇੜੇ ਦੀਆਂ ਦੁਕਾਨਾਂ ਦੇ ਦੁਕਾਨਦਾਰ ਦੁਕਾਨਾਂ ਅੰਦਰ ਵੜ ਗਏ।

ਮੌਕੇ ਤੇ ਹਲਕਾ ਸ਼ਾਮ ਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਪਹੁੰਚੇ ਅਤੇ ਉਨਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਇਹੋ ਜਿਹੀਆਂ ਵਾਰਦਾਤਾਂ ਚ ਵਾਧਾ ਹੋਇਆ ਹੈ,ਅਤੇ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਗੋਲੀਆਂ ਚਲਾਉਣ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੁਜ ਹੋਰ ਇਹ ਹਜੇ ਸਪਸ਼ਟ ਨਹੀਂ ਹੋ ਸਕਿਆ ਹੈ,ਪੁਲਿਸ ਲਗਾਤਾਰ ਛਾਣਬੀਣ ਚ ਲੱਗੀ ਹੋਈ ਹੈ।

ਫੋਟੋ : ਕੈਪਸ਼ਨ ਮਾਰੇ ਗਏ ਨੌਜਵਾਨ ਦੀ ਫਾਈਲ ਫੋਟੋ ਘਟਨਾ ਵਾਲੀ ਜਗ੍ਹਾ ਤੇ ਚੱਲੀਆਂ ਗੋਲੀਆਂ ਦੇ ਖੋਲ ਤੇ ਮੌਕੇ ਤੇ ਪੁਲਿਸ ਛਾਣਬੀਨ ਕਰਦੀ ਹੋਈ।