ਗੜਦੀਵਾਲਾ 10 ਦਸੰਬਰ (ਚੌਧਰੀ)
: ਅੱਜ ਤਹਿਸੀਲ ਕੰਪਲੈਕਸ ਗੜਦੀਵਾਲਾ ਵਿਖੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ ।ਇਸ ਵਿੱਚ ਇਲਾਕੇ ਦੇ ਨੰਬਰਦਾਰਾਂ ਨੇ ਬੈਠ ਕੇ ਵਿਚਾਰ ਵਿਮਰਸ਼ ਕੀਤਾ ਅਤੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਚੇਤੇ ਕਰਦਿਆਂ ਕਿਹਾ ਕਿ ਸਰਕਾਰ ਜੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਵੀ ਧਿਆਨ ਦਿਓ ।ਨੰਬਰਦਾਰਾਂ ਦੀਆਂ ਮੰਗੀਆਂ ਮੰਨੀਆਂ ਮੰਗਾਂ ਲਾਗੂ ਕਰੋ। ਨੰਬਰਦਾਰਾਂ ਵਿੱਚ ਸਰਕਾਰ ਦੇ ਖੁਸ਼ਕ ਬਤੀਰੇ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ । ਜਿਨਾਂ ਨੰਬਰਦਾਰਾਂ ਨੇ ਚੌਂਕੀਦਾਰਾ ਇਕੱਠਾ ਕਰਕੇ ਤਹਿਸੀਲ ਵਿੱਚ ਜਮਾ ਨਹੀਂ ਕਰਾਇਆ ਉਹ ਜਲਦ ਜਮਾ ਕਰਾਉਣ ।ਅੱਜ ਦੀ ਮੀਟਿੰਗ ਵਿੱਚ ਨੰਬਰਦਾਰ ਅਸ਼ਨੀ ਕੁਮਾਰ,ਗੁਰਮੀਤ ਸਿੰਘ, ਧਰਮਿੰਦਰ ਕਲਿਆਣ,ਮਦਨਜੀਤ ਸਿੰਘ, ਮਹਿੰਦਰ ਸਿੰਘ ਬਰੂਹੀ,ਮਲਕੀਤ ਸਿੰਘ, ਰੇਸ਼ਮ ਸਿੰਘ, ਸਵਰਨ ਸਿੰਘ, ਹਰਮੇਸ਼ ਸਿੰਘ, ਗਿਆਨ ਸਿੰਘ, ਉਪਿੰਦਰ ਸਿੰਘ, ਰਾਜ ਕੁਮਾਰ, ਜੋਗਿੰਦਰ ਸਿੰਘ, ਬਲਦੇਵ ਸਿੰਘ,ਰਾਮ ਕ੍ਰਿਸ਼ਨ ਆਦਿ ਸ਼ਾਮਿਲ ਸਨ।








