ਗੜ੍ਹਦੀਵਾਲਾ 13 ਨਵੰਬਰ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਿਸ਼ਆਰਪੁਰ ਡਾ. ਬਲਵੀਰ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਸੁਦੇਸ਼ ਰਾਜਨ ਮੈਡੀਕਲ ਸਪੈਿਸ਼ਲਸ਼ਟ ਦੀ ਅਗਵਾਈ ਹੇਠ ਪੀ.ਐਚ. ਸੀ ਭੂੰਗਾ ਵਿਖੇ ਵਿਸ਼ਵ ਨਮੂਨੀਆ ਜਾਗਰੂਕਤਾ ਦਿਵਸ ਮਨਾਇਆ ਗਿਆ ।
ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਮੂਨੀਆ ਬੈਕਟੀਰੀਆ, ਵਾਇਰਸ, ਜਾਂ ਫੰਜਾਈ ਕਾਰਨ ਹੋਣ ਵਾਲਾ ਫੇਫੜਿਆਂ ਦਾ ਇਨਫੈਕਸ਼ਨ ਹੈ। ਇਸ ਸਥਿਤੀ ਵਿੱਚ, ਫੇਫੜਿਆਂ ਵਿੱਚ ਹਵਾ ਦੀਆਂ ਥੈਲੀਆਂ ਤਰਲ ਜਾਂ ਪਸ ਨਾਲ ਭਰ ਜਾਂਦੀਆਂ ਹਨ, ਜਿਸ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।ਨਮੂਨੀਆ ਬੈਕਟੀਰੀਆ, ਵਾਇਰਸ, ਫੰਜਾਈ, ਜਾਂ ਹੋਰ ਸੂਖਮ ਜੀਵਾਂ ਕਾਰਨ ਹੋ ਸਕਦਾ ਹੈ। ਕੁਝ ਵਾਇਰਸ, ਜਿਵੇਂ ਕਿ ਫਲੂ ਅਤੇ COVID-19 ਵੀ ਨਮੂਨੀਆ ਦਾ ਕਾਰਨ ਬਣ ਸਕਦੇ ਹਨ।ਹਵਾ ਪ੍ਰਦੂਸ਼ਣ ਫੇਫੜਿਆਂ ਨੂੰ ਵੀ ਕਮਜ਼ੋਰ ਕਰ ਸਕਦਾ ਹੈ। ਅਗੇ ਉਨ੍ਹਾ ਕਿਹਾ ਕਿ ਲੱਛਣਾਂ ਵਿੱਚ ਖੰਘ (ਜੋ ਬਲਗਮ ਪੈਦਾ ਕਰ ਸਕਦੀ ਹੈ) ਬੁਖਾਰ, ਪਸੀਨਾ ਆਉਣਾ, ਅਤੇ ਠੰਢ ਲੱਗਣਾ ਸਾਹ ਲੈਂਦੇ ਸਮੇਂ ਸਾਹ ਲੈਣ ਵਿੱਚ ਮੁਸ਼ਕਲ ਜਾਂ ਛਾਤੀ ਵਿੱਚ ਦਰਦ ਥਕਾਵਟ ਜਾਂ ਬੇਅਰਾਮੀ ਆਦਿ ਹੋ ਸਕਦੇ ਹਨ ।
ਡਾ. ਅਭਿਤੋਜ ਨੇ ਕਿਹਾ ਜਿਆਦਾਤਰ ਬੱਚੇ (2 ਸਾਲ ਤੋਂ ਘੱਟ ਉਮਰ ਦੇ) ਅਤੇ ਬਾਲਗ (65 ਸਾਲ ਤੋਂ ਵੱਧ ਉਮਰ ਦੇ) ਵਧੇਰੇ ਜੋਖਮ ਵਿੱਚ ਹੁੰਦੇ ਹਨ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਵੀ ਜ਼ਿਆਦਾ ਜੋਖਮ ਵਿੱਚ ਹੁੰਦੇ ਹਨ।ਬਚਾ ਲਈ ਹੱਥਾਂ ਦੀ ਚੰਗੀ ਸਫਾਈ ,ਸਿਗਰਟਨੋਸ਼ੀ ਅਤੇ ਹਵਾ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਬਚਾਉਣਾ ਹੈ ।ਲਛਣਾਂ ਦੇ ਪਤਾ ਲਗਣ ਤੇ ਨਜਦੀਕੀ ਸਿਹਤ ਕੈਂਦਰ ਪਹੁਚ ਕੇ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂਕਿ ਸਹੀ ਸਮੇਂ ਸਿਰ ਇਲਾਜ ਕੀਤਾ ਜਾ ਸਕੇ ।
ਇਸ ਮੌਕੇ ਜਸਤਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਿਹਤ ਸਂਬੰਧੀ ਵੱਧ ਤੋ ਵੱਧ ਜਾਗਰੂਕ ਹੋਣਾ ਚਾਹੀਦਾ ਹੈ ਤਾਕਿ ਸਿਹਤਮੰਦ ਸਮਾਜ ਦਾ ਨਿਰਮਾਣ ਹੋ ਸਕੇ ।ਇਸ ਮੌਕੇ ਡਾ.ਹਰਿੰਦਰਜੀਤ ਸਿੰਘ, ਐਲ. ਐਚ.ਵੀ ਪਰਮਜੀਤ ਕਰ ਅਤੇ ਹਰਪ੍ਰੀਤ ਕੌਰ, ਮੋਨਿਕਾ ਅਤੇ ਆਮ ਲੋਕ ਹਾਜਰ ਸਨ ।








