Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਡਾ.ਉਬਰਾਏ ਵੱਲੋਂ ਸੰਕਟ ਦੀ ਘੜੀ ‘ਚ ਹੜ ਪੀੜਤਾਂ ਲਈ ਰਾਹਤ ਕਾਰਜ ਨਿਰੰਤਰ ਜਾਰੀ : SDM ਡਾ.ਅਦਿਤਿਆ ਸ਼ਰਮਾ

ਡਾ.ਉਬਰਾਏ ਵੱਲੋਂ ਸੰਕਟ ਦੀ ਘੜੀ ‘ਚ ਹੜ ਪੀੜਤਾਂ ਲਈ ਰਾਹਤ ਕਾਰਜ ਨਿਰੰਤਰ ਜਾਰੀ : SDM ਡਾ.ਅਦਿਤਿਆ ਸ਼ਰਮਾ

ਬਟਾਲਾ 9 ਅਕਤੂਬਰ ( ਅਵਿਨਾਸ਼ ਸ਼ਰਮਾ )

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਡੇਰਾ ਬਾਬਾ ਨਾਨਕ ਚ ਹੜ ਪੀੜਤਾਂ ਨੂੰ ਵੰਡਿਆ ਪਸ਼ੂਆਂ ਦਾ ਚਾਰਾ

: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸ਼ੀਅਤ ਡਾ. ਐਸ. ਪੀ. ਸਿੰਘ ਉਬਰਾਏ ਵੱਲੋਂ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਹੜ ਪੀੜਤਾਂ ਦੇ ਲਈ ਚਲਾਏ ਜਾ ਰਹੇ ਰਾਹਤ ਕਾਰਜ ਨਿਰੰਤਰ ਜਾਰੀ ਹਨ। ਜਿਸ ਦੇ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ, ਐਡਵੋਕੇਟ ਹਰਸ਼ਮੀਤ ਸਿੰਘ, ਜੋਧਵੀਰ ਸਿੰਘ, ਰੋਹਿਤ ਕੁਮਾਰ ਤੇ ਹੋਰ ਟੀਮ ਮੈਂਬਰਾਂ ਵੱਲੋਂ ਡਾਕਟਰ ਐਸ. ਪੀ. ਸਿੰਘ ਉਬਰਾਏ ਦੀ ਯੋਗ ਰਹਿਨੁਮਾਈ ਹੇਠ ਅਤੇ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਹੜ ਪੀੜਿਤ ਪਰਿਵਾਰਾਂ ਦੀ ਸਾਰ ਲੈਂਦਿਆਂ ਪਸ਼ੂ ਪਾਲਕਾਂ ਨੂੰ 22 ਟਨ ਪਸ਼ੂਆਂ ਦਾ ਸੁੱਕਾ ਚਾਰਾ ਵੰਡਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਐਸ.ਡੀ.ਐਮ. ਡੇਰਾ ਬਾਬਾ ਨਾਨਕ ਡਾ. ਅਦਿਤਿਆ ਸ਼ਰਮਾ (ਆਈ. ਏ.ਐਸ. ਅਧਿਕਾਰੀ) ਬੀ.ਡੀ.ਪੀ.ਓ. ਅਮਨਦੀਪ ਕੌਰ, ਸੀਨੀਅਰ ਵੈਟਨਰੀ ਅਫਸਰ ਡਾ. ਗੁਰਦੇਵ ਸਿੰਘ , ਵੈਟਰਨਰੀ ਅਫਸਰ ਡਾ. ਜੀਵਨ ਜੋਤ ਸਿੰਘ, ਵੈਟਰਨਰੀ ਅਫਸਰ ਡਾ. ਬਲਵਿੰਦਰ ਸਿੰਘ, ਵੈਟਰਨਰੀ ਅਫਸਰ ਡਾ. ਸੁੱਚਾ ਸਿੰਘ ਅਤੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਡਾ. ਐਸ. ਪੀ. ਸਿੰਘ ਉਬਰਾਏ ਵੱਲੋਂ ਮੁਢਲੇ ਤੌਰ ਤੇ ਹੜ ਪੀੜਤਾਂ ਦੇ ਲਈ ਰਾਹਤ ਕਾਰਜ ਚਲਾਉਂਦਿਆਂ ਢਾਈ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਜਿਸ ਦੇ ਅੰਤਰਗਤ ਜਿੱਥੇ ਪਸ਼ੂਆਂ ਦੇ ਲਈ ਸੁੱਕਾ ਚਾਰਾ ਵੱਡੇ ਪੱਧਰ ਤੇ ਵੰਡਿਆ ਜਾ ਰਿਹਾ ਹੈ, ਉੱਥੇ ਨਾਲ ਹੀ ਹੜ ਪੀੜਤਾਂ ਨੂੰ ਸੁੱਕਾ ਰਾਸ਼ਨ, ਤਰਪਾਲਾਂ, ਮੱਛਰਦਾਨੀਆਂ, ਦਵਾਇਆ, ਫੋਗਿੰਗ ਮਸ਼ੀਨਾਂ ਅਤੇ ਹੋਰ ਵੀ ਸਹਾਇਤਾ ਸਮੱਗਰੀ ਵੱਡੀ ਜਾ ਰਹੀ ਹੈ। ਉਨਾ ਦੱਸਿਆ ਕਿ ਮੁੱਢਲੇ ਤੌਰ ਤੇ ਵੇਖਣ ਨੂੰ ਮਿਲਿਆ ਹੈ ਕਿ ਹੜ ਪੀੜਿਤ ਪਰਿਵਾਰਾਂ ਨੂੰ ਪਸ਼ੂਆਂ ਦੇ ਚਾਰੇ ਦੀ ਸਖਤ ਜਰੂਰਤ ਹੈ, ਇਸ ਲਈ ਡਾ. ਐਸ. ਪੀ. ਸਿੰਘ ਉਬਰਾਏ ਵੱਲੋਂ ਹੜ ਪੀੜਿਤ ਪਰਿਵਾਰਾਂ ਦੇ ਨਾਲ ਵਾਅਦਾ ਕੀਤਾ ਗਿਆ ਹੈ, ਕਿ ਪਸ਼ੂ ਪਾਲਕਾਂ ਨੂੰ ਹਰ ਹੀਲੇ ਸੁੱਕਾ ਚਾਰਾ ਦਿੱਤਾ ਜਾਵੇਗਾ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਬਾਰਡਰ ਏਰੀਏ ਅਤੇ ਰਾਵੀ ਦਰਿਆ ਦੇ ਨੇੜਲੇ ਪਿੰਡਾਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੇ ਪੱਧਰ ਤੇ ਸੁੱਕਾ ਚਾਰਾ ਵੰਡਿਆ ਗਿਆ। ਇਸ ਮੌਕੇ ਐਸ. ਡੀ.ਐਮ. ਡਾਕਟਰ ਅਦਿਤਿਆ ਸ਼ਰਮਾ (ਆਈ.ਏ.ਐਸ. ਅਧਿਕਾਰੀ) ਤੋਂ ਇਲਾਵਾ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਕਿਸਾਨਾਂ ਤੋਂ ਇਲਾਵਾ ਪਸ਼ੂ ਪਾਲਕਾਂ ਨੇ ਡਾ. ਐਸ. ਪੀ. ਸਿੰਘ ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਔਖੀ ਘੜੀ ਵਿੱਚ ਮੋਹਰੇ ਹੋ ਕੇ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਨੇਕ ਅਤੇ ਸਲਾਘਾਯੋਗ ਕਾਰਜ ਹੈ। ਐਸ.ਡੀ.ਐਮ. ਡਾਕਟਰ ਅਦਿਤਿਆ ਸ਼ਰਮਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਗੁਰਦਾਸਪੁਰ ਦੀ ਟੀਮ ਦੀ ਹੌਸਲਾ ਫਜਾਈ ਕਰਦਿਆਂ ਜਿੱਥੇ ਸਲਾਘਾ ਕੀਤੀ, ਉੱਥੇ ਨਾਲ ਹੀ ਧੰਨਵਾਦ ਵੀ ਕੀਤਾ।

ਕੈਪਸ਼ਨ….
ਹੜ ਪੀੜਤਾਂ ਨੂੰ ਸੁੱਕਾ ਚਾਰਾ ਵੰਡਦੇ ਹੋਏ , ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਵੈਟਨਰੀ ਵਿਭਾਗ ਦੇ ਡਾਕਟਰ ਤੇ ਹੋਰ ਮੈਂਬਰ।