Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਨਾਜਾਇਜ਼ ਮਾਈਨਿੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ

ਨਾਜਾਇਜ਼ ਮਾਈਨਿੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ

ਮੁਕੇਰੀਆਂ / ਦਸੂਹਾ 27 ਸਤੰਬਰ (ਚੌਧਰੀ) 

–ਐਸ.ਡੀ.ਐਮ. ਮੁਕੇਰੀਆਂ ਨੇ ਚਾਲੂ ਹਾਲਤ ’ਚ  ਕਾਬੂ ਕੀਤਾ ਸਸਪੈਂਡ ਕਰੈਸ਼ਰ, ਐਫ.ਆਈ.ਆਰ ਦਰਜ ਕਰਨ ਦੇ ਕੀਤੇ ਹੁਕਮ

–ਪੰਜ ਚਾਲਾਨ ਜਾਰੀ, ਵਾਹਨ ਜ਼ਬਤ-ਮਾਈਨਿੰਗ ਵਿਭਾਗ ਨੂੰ ਆਰ-ਨੋਟਿਸ ਦੀ ਕਾਰਵਾਈ ਦੇ ਨਿਰਦੇਸ਼

–ਡਿਪਟੀ ਕਮਿਸ਼ਨਰ ਨੇ ਕਿਹਾ, ਨਾਜਾਇਜ਼ ਮਾਈਨਿੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਪਣਾ ਰਿਹੈ ਜ਼ੀਰੋ ਟਾਲਰੈਂਸ ਨੀਤੀ

: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ’ਤੇ ਐਸ.ਡੀ.ਐਮ ਮੁਕੇਰੀਆਂ ਅੰਕੁਰ ਮਹਿੰਦਰੂ ਦੀ ਅਗਵਾਈ ਵਿਚ ਬੀਤੀ ਰਾਤ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿਰੁੱਧ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਤਿੰਨ ਕਰੈਸ਼ਰਾਂ ਦੀ ਜਾਂਚ ਕੀਤੀ ਗਈ।
ਐਸ.ਡੀ.ਐਮ ਮੁਕੇਰੀਆਂ ਅੰਕੁਰ ਮਹਿੰਦਰੂ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਜਾਂਚ ਦੌਰਾਨ ਇਕ ਕਰੈਸ਼ਰ ਜੋ ਮਹੀਨਿਆਂ ਪਹਿਲਾਂ ਸਸਪੈਂਡ ਕੀਤਾ ਜਾ ਚੁੱਕਾ ਸੀ, ਚਾਲੂ ਪਾਇਆ ਗਿਆ। ਮੌਕੇ ’ਤੇ 500 ਕੇ.ਵੀ.ਏ ਦਾ ਜੈਨਸੈਟ ਮਿਲਿਆ, ਜਿਸ ਨੂੰ ਕੁਝ ਸਮੇਂ ਪਹਿਲਾਂ ਹੀ ਬੰਦ ਕੀਤਾ ਗਿਆ ਸੀ। ਤਾਜ਼ਾ ਟਾਇਰਾਂ ਦੇ ਨਿਸ਼ਾਨ, ਜੈਨਸੈਟ ਦਾ ਵੱਧ ਤਾਪਮਾਨ, ਗਿੱਲੀ ਬੱਜਰੀ ਅਤੇ ਜੈਨਸੈਟ ਦੀ 1414 ਘੰਟੇ ਦੀ ਰਨਿੰਗ ਰੀਡਿੰਗ ਇਸ ਗੱਲ ਦਾ ਪ੍ਰਮਾਣ ਸੀ। ਇਸ ਮਾਮਲੇ ਵਿਚ ਥਾਣਾ ਤਲਵਾੜਾ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਰਿਪੋਰਟ ਸੌਂਪ ਦਿੱਤੀ ਗਈ ਹੈ।


ਮਾਈਨਿੰਗ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੈਨਸੈਟ ਦੀ ਸਮਰੱਥਾ ਅਤੇ ਚੱਲਣ ਦੇ ਘੰਟਿਆਂ ਦੇ ਆਧਾਰ ’ਤੇ ਉਤਪਾਦਿਤ ਮਾਤਰਾ ਦਾ ਮੁਲਾਂਕਣ ਕਰਕੇ ਆਰ-ਨੋਟਿਸ ਜਾਰੀ ਕੀਤਾ ਜਾਵੇ। ਨਾਲ ਹੀ, ਉਕਤ ਜੈਨਸੈਟ ਨੂੰ ਅੱਜ ਸੀਲ ਕੀਤਾ ਜਾਵੇਗਾ ਤਾਂ ਜੋ ਕਰੈਸ਼ਰ ਦੁਬਾਰਾ ਚਾਲੂ ਨਾ ਹੋ ਸਕੇ। ਇਸ ਤੋਂ ਇਲਾਵਾ ਪੰਜ ਚਾਲਾਨ ਜਾਰੀ ਕੀਤੇ ਗਏ ਅਤੇ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿਚ ਸ਼ਾਮਲ ਵਾਹਨਾਂ ਨੂੰ ਜ਼ਬਤ ਕੀਤਾ ਗਿਆ।
ਐਸ.ਡੀ.ਐਮ ਨੇ ਦੱਸਿਆ ਕਿ ਇਕ ਹੋਰ ਮਾਈਨਿੰਗ ਸਾਈਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਮਾਈਨਿੰਗ ’ਤੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।