Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਵਰਧਮਾਨ ਏ.ਐਂਡ ਈ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 6.50 ਲੱਖ ਰੁਪਏ ਦਾ ਯੋਗਦਾਨ

ਵਰਧਮਾਨ ਏ.ਐਂਡ ਈ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 6.50 ਲੱਖ ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ 12 ਸਤੰਬਰ (ਪ੍ਰਾਈਮ ਪੰਜਾਬ ਟਾਈਮਜ਼) 
: ਡਿਪਟੀ ਕਮਿਸਨਰ ਅਤੇ ਪ੍ਰਧਾਂਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੌਜੂਦਾ ਹੜ੍ਹਾਂ ਦੀ ਮਾਰ ਸਹਿ ਰਹੇ ਪੰਜਾਬ ਵਿਚ ਲੋਕਾਂ ਦੀਆਂ ਫ਼ਸਲਾਂ, ਘਰ, ਪਸ਼ੂਆਂ ਤੋਂ ਇਲਾਵਾ ਬਹੁਤ ਜ਼ਿਆਦਾ ਜਾਨ-ਮਾਲ ਦਾ ਵੀ ਨੁਕਸਾਨ ਹੋਇਆ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ ਹੜ੍ਹ ਪੀੜਿਤਾਂ ਦੀ ਮੱਦਦ ਲਈ 24 ਘੰਟੇ ਤੱਤਪਰ ਹੈ। ਇਨ੍ਹਾਂ ਹੜ੍ਹਾਂ ਦੌਰਾਨ ਬਹੁਤੇ ਦਾਨੀ ਸੱਜਣ, ਉਦਯੋਗਪਤੀ ਅਤੇ ਸਵੈ-ਸੇਵੀ ਸੰਸਥਾਂਵਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਕਰ ਰਹੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਹ ਮੱਦਦ ਵਸਤੂਆਂ ਜਾਂ ਕੈਸ਼ ਦੇ ਰੂਪ ਵਿਚ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ, ਤਰੁਣ ਚਾਵਲਾ, ਚੀਫ ਸਕਿਉਰਿਟੀ ਹੈਂਡ ਦੀਪ ਡਡਵਾਲ, ਵਰਧਮਾਨ ਏ. ਐਂਡ ਈ ਗਰੁੱਪ ਵੱਲੋਂ 6,50,000 ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਹੈ, ਤਾਂ ਜੋ ਹੜ੍ਹ ਪੀੜਤਾਂ ਨੂੰ ਮੌਕੇ ‘ਤੇ ਲੋੜੀਂਦੀ ਸਹਾਇਤਾ ਮੁਹੱਈਆ ਕੀਤੀ ਜਾ ਸਕੇ।
ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ  ਤਰੁਣ ਚਾਵਲਾ, ਵਰਧਮਾਨ ਏ. ਐਂਡ ਈ. ਵੱਲੋਂ ਵਰਤਮਾਨ ਹੜ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੀ ਪੂਰੀ ਟੀਮ ਅਤੇ ਫੈਕਟਰੀ ਵਿਚ ਕੰਮ ਕਰਦੇ ਸਾਰੇ ਕਰਮਚਾਰੀਆ ਦੁਆਰਾ 6,50,000 ਰੁਪਏ ਦੀ ਸਹਾਇਤਾ ਹੜ੍ਹ ਪੀੜਤਾਂ ਲਈ ਕੀਤੀ ਗਈ, ਜਿਸ ਵਿਚ 5,00,000  ਰੁਪਏ ਦੀ ਰਾਸ਼ੀ ਵਰਧਮਾਨ ਦੀ ਟੀਮ ਦੁਆਰਾ ਅਤੇ ਰਕਮ 1,50,000 ਰੁਪਏ ਦੀ ਰਾਸ਼ੀ ਫੈਕਟਰੀ ਵਿਚ ਕੰਮ ਕਰਦੇ ਕਰਮਚਾਰੀਆ ਵੱਲੋਂ ਆਪਣੀਆਂ ਤਨਖਾਹਾਂ ਵਿਚੋਂ ਇਕੱਠੀ ਕਰ ਕੇ ਹੜ੍ਹ ਪੀੜਤਾਂ ਦੀ  ਸਹਾਇਤਾ ਲਈ ਮੁਹੱਈਆ ਕਰਵਾਈ ਹੈ।
ਡਿਪਟੀ ਕਮਿਸਨਰ ਨੇ ਵਰਧਮਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ।  ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੀਆ ਕੰਪਨੀਆਂ, ਫੈਕਟਰੀਆਂ, ਦਾਨੀ ਸੱਜਣਾਂ, ਉਦਯੋਗਪਤੀਆਂ, ਸਕੂਲ/ਕਾਲਜ ਮਾਲਕਾਂ, ਵੱਡੇ ਵਪਾਰੀ ਭਾਈਚਾਰੇ ਅਤੇ ਹਰ ਨਾਗਰਿਕ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਕੁਦਰਤੀ ਆਫ਼ਤ ਸਮੇਂ ਉਹ ਲੋੜਵੰਦਾਂ ਦੀ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਜਿਸ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਜਾਰੀ ਕੀਤੇ ਗਏ ਕਿਊਆਰ ਕੋਡ ਦੇ ਲਿੰਕ  https://tinyurl.comredcrosshoshiarpur ‘
ਤੇ  ਕਲਿੱਕ ਕਰਕੇ ਸਹਿਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਜ ਭਲਾਈ ਦੇ ਕੰਮ ਲਈ ਨਿੱਜੀ ਤੌਰ ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਰੈੱਡ ਕਰਾਸ ਦਫਤਰ, ਜੋਧਾ ਮੱਲ ਰੋਡ, ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਸਕੱਤਰ ਰੈੱਡ ਕਰਾਸ ਮੰਗੇਸ਼ ਸੂਦ ਨੇ ਦੱਸਿਆ ਕਿ ਵਰਧਮਾਨ ਏ. ਐਂਡ ਈ. ਵਲੋਂ  ਸਹਿਯੋਗ ਕੀਤੀ ਗਈ 6.50.000 ਰੁਪਏ ਦੀ ਰਾਸ਼ੀ ਹੜ੍ਹ ਪੀੜਿਤ ਪਰਿਵਾਰਾਂ ਲਈ ਵਰਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਵਰਧਮਾਨ ਏ. ਐਂਡ ਈ. ਦੀ ਪੂਰੀ ਮੈਨਜਮੈਂਟ ਕਮੇਟੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਜ਼ਰੂਰਤਮੰਦਾਂ ਦੀ ਮੱਦਦ ਲਈ ਹਮੇਸ਼ਾਂ ਅੱਗੇ ਰਹਿੰਦੀ ਹੈ। ਵਰਧਮਾਨ ਏ. ਐਂਡ ਈ ਦੁਆਰਾ ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਵੀ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਸੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਓਇਸ਼ੀ ਮੰਡਲ ਅਤੇ ਜੁਆਇੰਟ ਸੈਕਟਰੀ ਰੈੱਡ ਕਰਾਸ ਆਦਿੱਤਿਆ ਰਾਣਾ ਮੌਜੂਦ ਸਨ।