Prime Punjab Times

Latest news
ਸੀ.ਐਚ. ਸੀ. ਭੂੰਗਾ ਵਿਖੇ ਵਿਸ਼ਵ ਹੈਪਾਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ ਵਿਦਿਆਰਥੀਆਂ ਨੇ ਕਾਲਜ ਨੂੰ ਨਵੀਆਂ ਕੁਰਸੀਆਂ ਕੀਤੀਆਂ ਦਾਨ KMS ਕਾਲਜ ਦਸੂਹਾ ਵਿਖੇ ਰੱਖੜੀ ਦੇ ਸੰਬੰਧ ਵਿੱਚ ਸੱਤ ਦਿਨਾਂ "ਰਾਖੀ ਮੇਕਿੰਗ ਵਰਕਸ਼ਾਪ ਅਤੇ ਪ੍ਰਦਰਸ਼ਨੀ" ਦਾ ਆਯੋਜਨ - ਪ੍ਰ... ਲੰਬਿਤ ਮੰਗਾਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦਾ ਬਟਾਲਾ 'ਚ ਵਿਸ਼ਾਲ ਤ੍ਰਿਸ਼ੂਲ ਮਾਰਚ, ਪੰਜਾਬ ਸਰਕਾਰ ਨੂੰ ਸੌਂਪਿਆ ਮ... *ਮਨੀਸ਼ ਗੁਪਤਾ ਨੂੰ ਪੰਜਾਬ ਸਰਕਾਰ ਵਲੋਂ ਅਗਰਵਾਲ ਭਲਾਈ ਬੋਰਡ ਹਲਕਾ ਉੜਮੁੜ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ਤੇ ਅਗਰਵਾਲ ਸ... *ਜਲ ਸਪਲਾਈ ਕਾਮਿਆਂ ਵੱਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ; 3 ਅਗਸਤ ਨੂੰ ਮੁੱਖ... ​ਕੰਢੀ ਦੇ ਪਿੰਡ ਸੰਸਾਰਪੁਰ 'ਚ ਲਗਾਇਆ ਮਹੀਨਾਵਾਰ ਆਯੁਰਵੈਦਿਕ ਮੈਡੀਕਲ ਕੈਂਪ *ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼*
ADVERTISEMENT
You are currently viewing ‘ਆਜ਼ਾਦੀ ਦਿਵਸ’ ਨੂੰ ਸਮਰਪਿਤ ਪ੍ਰੇਰਨਾਦਾਇਕ ਲੈਕਚਰ ਨਾਲ ਕਰਵਾਇਆ ਗਿਆ

‘ਆਜ਼ਾਦੀ ਦਿਵਸ’ ਨੂੰ ਸਮਰਪਿਤ ਪ੍ਰੇਰਨਾਦਾਇਕ ਲੈਕਚਰ ਨਾਲ ਕਰਵਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਾਲਜ ਦੀ ਐੱਨ.ਸੀ.ਸੀ. ਯੂਨਿਟ ਵੱਲੋਂ ‘ਆਜ਼ਾਦੀ ਦਿਵਸ’ ਨੂੰ ਸਮਰਪਿਤ ਪ੍ਰੇਰਨਾਦਾਇਕ ਲੈਕਚਰ ਕਰਵਾਇਆ ਗਿਆ| ਇਸ ਮੌਕੇ ਡਾ. ਅਰਚਨਾ ਠਾਕੁਰ ਨੇ ਆਪਣੇ ਲੈਕਚਰ ਵਿੱਚ ਆਜ਼ਾਦੀ ਦੇ ਅਸਲੀ ਅਰਥਾਂ ਅਤੇ ਰਾਸ਼ਟਰ-ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਡਟਸ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅਨੁਸ਼ਾਸਨ, ਏਕਤਾ ਅਤੇ ਦੇਸ਼ਭਗਤੀ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਵਿੱਚ ਐੱਨ.ਸੀ.ਸੀ. ਦੀ ਸੀ.ਟੀ.ਓ. ਮੈਡਮ ਨੇਹਾ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਕੈਡਟਸ ਨੂੰ ਇਮਾਨਦਾਰੀ, ਜ਼ਿੰਮੇਵਾਰੀ ਅਤੇ ਨੇਤ੍ਰਿਤਵ ਦੇ ਗੁਣਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਰਾਸ਼ਟਰ ਦੇ ਸੱਚੇ ਪ੍ਰਤੀਨਿਧੀ ਬਣ ਸਕਣ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀ ਨੂੰ ਅਜਿਹੇ ਮਹੱਤਵਪੂਰਨ ਲੈਕਚਰਾਂ ਤੋਂ ਲਾਭ ਉਠਾਉਣ ਦੀ ਪ੍ਰੇਰਣਾ ਦਿੱਤੀ।

 

error: copy content is like crime its probhihated