Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਹੁਸ਼ਿਆਰਪੁਰ ‘ਚ ਵਾਪਰਿਆ ਵੱਡਾ ਹਾਦਸਾ,ਡੈਮ ਦੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਖਾਈ ਵਿੱਚ ਡਿੱਗਿਆ,ਇੱਕ ਦੀ ਮੌਤ, ਦੂਜਾ ਗੰਭੀਰ ਜਖਮੀ 

ਹੁਸ਼ਿਆਰਪੁਰ ‘ਚ ਵਾਪਰਿਆ ਵੱਡਾ ਹਾਦਸਾ,ਡੈਮ ਦੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਖਾਈ ਵਿੱਚ ਡਿੱਗਿਆ,ਇੱਕ ਦੀ ਮੌਤ, ਦੂਜਾ ਗੰਭੀਰ ਜਖਮੀ 

ਗੜ੍ਹਦੀਵਾਲਾ (ਚੌਧਰੀ / ਪ੍ਰਦੀਪ ਕੁਮਾਰ )

: ਬੀਤੀ ਰਾਤ ਕੰਢੀ ਦੇ ਪਿੰਡ ਥਾਨਾ ਵਿਖੇ ਡੈਮ ਦਾ ਝਰਨਾ ਵੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋਣ ਕਰ ਕੇ ਡੂੰਘੀ ਖਾਈ ਵਿੱਚ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਗੰਭੀਰ ਜਖਮੀ ਹੋ ਗਿਆ।

ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਨੀਰਜ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਬੂਟਾ ਮੰਡੀ ਜਲੰਧਰ, ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ ਥਾਣਾ ਬੁੱਲੋਵਾਲ ਆਪਣੇ ਮੋਟਰਸਾਈਕਲ ਨੰਬਰ ਪੀ.ਬੀ 08 ਡੀ.ਬੀ 8163 ਅਤੇ ਗੁਰਦੀਪ ਸਿੰਘ ਪੁੱਤਰ ਦੇਵਨਾਥ ਵਾਸੀ ਆਲੋਵਾਲ ਥਾਣਾ ਬੁੱਲੋਵਾਲ੍ਹ ਆਦਿ ਹੋਰ ਨੌਜਵਾਨ ਆਪਣੇ ਮੋਟਰਸਾਈਕਲ ਤੇ ਪੀ.ਬੀ. 07-ਬੀ.ਯੂ. 1746 ਤੇ ਸਵਾਰ ਹੋ ਕੇ ਬੀਤੇ ਕਲ ਸ਼ਾਮ ਥਾਣਾ ਡੈਮ ਤੇ ਘੁੰਮਣ ਤੇ ਉੱਥੇ ਵਗਦਾ ਝਰਨਾ ਦੇਖਣ ਗਏ ਸਨ।

ਜਦੋਂ ਬੀਤੀ ਸ਼ਾਮ ਨੀਰਜ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਬੂਟਾ ਮੰਡੀ ਜਲੰਧਰ, ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ ਥਾਣਾ ਬੁੱਲੋਵਾਲ ਆਪਣੇ ਮੋਟਰਸਾਈਕਲ ਤੇ ਵਾਪਿਸ ਪਰਤ ਰਹੇ ਸਨ ਇਹ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਇੱਕ ਡੁੰਘੀ ਖਾਈ ਵਿਚ ਡਿੱਗ ਗਿਆ।

ਇਸ ਵੱਡੇ ਹਾਦਸੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਨਾਂ ਦੇ ਹੋਰ ਤਿੰਨ ਸਾਥੀ ਦੋਵੇਂ ਨੌਜਵਾਨਾਂ ਦੇ ਆਉਣ ਦਾ ਥੋੜਾ ਅੱਗੇ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੋਵੇ ਨੌਜਵਾਨਾਂ ਦੇ ਕਾਫੀ ਸਮਾਂ ਨਾ ਆਉਣ ਤੇ ਉਨ੍ਹਾਂ ਤੇ ਵਾਪਿਸ ਪਰਤ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਉਹ ਦੋਵੇ ਨੌਜਵਾਨ ਇੱਕ ਡੁੰਘੀ ਖਾਈ ਵਿਚ ਡਿੱਗੇ ਸਨ। ਜਿਸ ਉਪਰੰਤ ਨੌਜਵਾਨਾਂ ਵਲੋਂ ਰੌਲਾ ਪਾਉਣ ਤੇ ਸਥਾਨਕ ਲੋਕਾਂ ਵਲੋਂ ਉੱਕਤ ਨੌਜਵਾਨਾਂ ਨੂੰ ਡੂੰਘੀ ਖਾਲੀ ਵਿਚੋਂ ਬਾਹਰ ਕੱਢਣ ਯਤਨ ਕੀਤੇ ਗਏ।

 ਸੂਚਨਾ ਮਿਲਦੇ ਹੀ ਥਾਣਾ ਗੜਦੀਵਾਲਾ ਦੇ ਐਚ ਐਚ ਓ ਪਰਵਿੰਦਰ ਸਿੰਘ ਧੂਤ ਆਪਣੇ ਸਾਥੀ ਕਰਮਚਾਰੀਆ ਨੂੰ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਖਾਈ ਚ ਡਿੱਗੇ ਨੌਜਵਾਨ ਨੂੰ ਬਾਹਰ ਕੱਢਿਆ ਤੇ ਐਬੁਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਗਿਆ।  ਜਿੱਥੇ ਡਾਕਟਰਾਂ ਨੇ ਸੁਖਪਾਲ ਰਾਏ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਨੌਜਵਾਨ ਜਿਸ ਨੂੰ ਗੰਭੀਰ ਸੱਟਾਂ ਅਤੇ ਲੱਤ ਟੁੱਟਣ ਦੀ ਜਾਣਕਾਰੀ ਸਾਂਝੀ ਕੀਤੀ ਗਈ।ਗੜ੍ਹਦੀਵਾਲਾ ਪੁਲਸ ਵੱਲੋਂ  ਮ੍ਰਿਤਕ ਨੌਜਵਾਨ ਸੁਖਪਾਲ ਰਾਏ ਦੀ ਲਾਸ਼ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।

error: copy content is like crime its probhihated