Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਗਗਨ ਜੀ ਦੇ ਟਿੱਲੇ ਸਹੌੜਾ ਕੰਢੀ ਵਿਖ਼ੇ ਲਗਾਇਆ ਗਿਆ ਵਿਸ਼ੇਸ਼ ਸਫਾਈ ਕੈਂਪ

ਗਗਨ ਜੀ ਦੇ ਟਿੱਲੇ ਸਹੌੜਾ ਕੰਢੀ ਵਿਖ਼ੇ ਲਗਾਇਆ ਗਿਆ ਵਿਸ਼ੇਸ਼ ਸਫਾਈ ਕੈਂਪ

ਦਸੂਹਾ 21 ਜੁਲਾਈ (ਚੌਧਰੀ) 

ਸੰਸਥਾ ਸੇਵ ਸ਼ਿਵਾਲਿਕ ਸੇਵ ਮਦਰ ਅਰਥ ਅਤੇ ਯੁਵਕ ਸੇਵਾਵਾਂ ਕਲੱਬ ਬੋਦਲ ਛਾਉਣੀ ਵੱਲੋਂ ਚਲਾਈ ਸਫਾਈ ਮੁਹਿੰਮ

: ਸਾਵਣ ਦੇ ਮਹੀਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗਗਨ ਜੀ ਦੇ ਟਿੱਲੇ ਸਹੌੜਾ ਕੰਡੀ ਵਿਖੇ ਨਤਮਸਤਕ ਹੋਣ ਜਾਂਦੀਆਂ ਹਨ। ਜਿਸ ਦੌਰਾਨ ਉਨ੍ਹਾਂ ਵੱਲੋਂ ਪਲਾਸਟਿਕ ਦੀ ਵਰਤੋ ਕੀਤੀ ਜਾਂਦੀ ਹੈ । ਜਿਸ ਨਾਲ ਕੁਝ ਸੈਲਾਨੀਆਂ ਵੱਲੋਂ ਮੰਦਿਰ ਨੂੰ ਜਾਂਦੀਆਂ ਪੌੜੀਆਂ ਦੇ ਆਲੇ ਦੁਆਲੇ ਵਰਤੋਂ ਕੀਤੀ ਪਲਾਸਟਿਕ ਦਾ ਸਮਾਨ ਸੁੱਟ ਦਿੱਤਾ ਜਾਂਦਾ ਹੈ। ਇਸ ਮੌਕੇ ਸਫਾਈ ਰੱਖਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ, ਸੇਵ ਸ਼ਿਵਾਲਿਕ, ਸੇਵ ਮਦਰ ਅਰਥ ਅਤੇ ਯੁਵਕ ਸੇਵਾਵਾਂ ਕਲੱਬ ਬੋਦਲ ਛਾਉਣੀ ਵੱਲੋਂ ਗਗਨ ਜੀ ਦੇ ਟਿੱਲੇ, ਸਹੌੜਾ ਕੰਢੀ ਵਿਖੇ ਇੱਕ ਵਿਸ਼ੇਸ਼ ਸਫਾਈ ਕੈਂਪ ਆਯੋਜਿਤ ਕੀਤਾ ਗਿਆ। ਜਿੱਥੇ ਮੈਂਬਰਾਂ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਇਤਹਾਸਿਕ ਧਾਰਮਿਕ ਸਥਾਨ ਦੀ ਯਾਤਰਾ ਵੀ ਕੀਤੀ ਗਈ ਤੇ ਮੰਦਿਰ ਦੀਆਂ ਪੌੜੀਆਂ ਅਤੇ ਆਸ ਪਾਸ ਦੀ ਸਾਫ ਸਫਾਈ ਵੀ ਕੀਤੀ।

ਇਸ ਸਫਾਈ ਅਭਿਆਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ। ਸੰਸਥਾ ਦੇ ਪ੍ਰਧਾਨ ਗੁਰਕਿਰਪਾਲ ਬੋਦਲ ਨੇ ਦੱਸਿਆ ਕੀ ਸ਼ਿਵ ਭੋਲ਼ੇ ਦੇ ਦਰਸ਼ਣ ਕਰਨ ਆਉਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਵੱਲੋਂ ਸੁੱਟਿਆ ਕੂੜਾ–ਕਰਕਟ ਮੰਦਿਰ ਦੀ ਸੁੰਦਰਤਾ ਨੂੰ ਖਤਰੇ ਵਿਚ ਪਾ ਦਿੰਦਾ ਹੈ। ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਦੇਖਦਿਆਂ, ਇਹ ਉਪਰਾਲਾ ਕੀਤਾ ਗਿਆ ਜੋ ਕਿ ਕਾਬਿਲ-ਏ-ਤਾਰੀਫ਼ ਹੈ।ਇਸ ਮੌਕੇ ਮੈਂਬਰਾਂ ਵੱਲੋਂ ਪਲਾਸਟਿਕ ਦੀਆਂ ਬੋਤਲਾਂ, ਚਿਪਸ ਦੇ ਖਾਲੀ ਪੈਕੇਟ, ਕੱਚ ਅਤੇ ਹੋਰ ਕੂੜਾ ਇਕੱਠਾ ਕਰਕੇ ਇੱਕ ਜਗ੍ਹਾ ਤੇ ਰੱਖਿਆ ਮੈਂਬਰਾਂ ਵੱਲੋਂ “ਪਹਿਲਾਂ ਆਪਣੀ ਧਰਤੀ ਸਾਫ਼, ਫਿਰ ਆਪਣਾ ਮਨ”, “ਵਾਤਾਵਰਣ ਜੇ ਨਸ਼ਟ ਹੋਵੇਗਾ ਸਾਹ ਲੈਣ ਵਿੱਚ ਕਸ਼ਟ ਹੋਵੇਗਾ” ਜਿਹੇ ਸਲੋਗਨ ਬੋਲਦੇ ਹੋਏ ਯਾਤਰੀਆਂ ਨੂੰ ਸੰਦੇਸ਼ ਦਿੱਤਾ।

ਇਸ ਮੌਕੇ ਸਕੱਤਰ ਗੁਰਿੰਦਰ ਸਫ਼ਰੀ ਨੇ ਦੱਸਿਆ ਕਿ ਸਾਡੀ ਧਰਤੀ ਮਾਂ ਹੈ, ਜਿਵੇਂ ਅਸੀਂ ਆਪਣੇ ਘਰ ਨੂੰ ਸਾਫ ਰੱਖਦੇ ਹਾਂ, ਓਸੇ ਤਰ੍ਹਾਂ ਆਪਣੀ ਧਰਤੀ ਦੀ ਸਫਾਈ ਸਾਡੀ ਜ਼ਿੰਮੇਵਾਰੀ ਹੈ। ਨੌਜਵਾਨ ਇਸ ਕੰਮ ਵਿੱਚ ਅਗਵਾਈ ਕਰ ਰਹੇ ਹਨ, ਜੋ ਇੱਕ ਚੰਗੀ ਨਿਸ਼ਾਨੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ ਅਤੇ ਸ਼ਿਵ ਭੋਲ਼ੇ ਦੇ ਦਰਸ਼ਨ ਕੀਤੇ।ਇਸ ਮੌਕੇ ਬਲਵਿੰਦਰ ਕੌਰ ਲਗਾਣਾ, ਏ.ਐੱਫ. ਐਸ.ਓ ਹਰਮਿੰਦਰ ਸਿੰਘ ਚੀਮਾ, ਹਰਦੀਪ ਕੌਰ, ਕਰਨ ਬੋਦਲ, ਹੈਰੀ, ਜੈਰੀ, ਸੀਰਤ ਬੋਦਲ, ਜਪਤੇਜ ਬੋਦਲ, ਇਸ਼ਾਨ ਚੀਮਾ, ਪ੍ਰੀਤ, ਅੰਸ਼, ਇੰਦਰਬੀਰ,ਜਸਕਰਨ,ਏਕਮ ਅਤੇ ਹੋਰ ਬੱਚਿਆਂ ਨੇ ਸਫਾਈ ਅਭਿਆਨ ਵਿਚ ਭਾਗ ਲਿਆ।