Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਹੁਸ਼ਿਆਰਪੁਰ ਪੁਲਿਸ ਵਲੋਂ ਸੌਰਵ ਜਿੰਦਲ ਉਰਫ ਸੌਬੀ ਗੈਂਗ ਦਾ ਗੁਰਗਾ 03 ਨਜਾਇਜ ਅਸਲਿਆਂ ਸਮੇਤ ਕਾਬੂ

ਹੁਸ਼ਿਆਰਪੁਰ ਪੁਲਿਸ ਵਲੋਂ ਸੌਰਵ ਜਿੰਦਲ ਉਰਫ ਸੌਬੀ ਗੈਂਗ ਦਾ ਗੁਰਗਾ 03 ਨਜਾਇਜ ਅਸਲਿਆਂ ਸਮੇਤ ਕਾਬੂ

ਹੁਸ਼ਿਆਰਪੁਰ 17 ਜੂਨ (ਬਿਊਰੋ ) 

: ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਤੇ ਗੈਂਗਸ਼ਟਰਾਂ ਪਰ ਨਿਖੇਲ ਕੱਸਦੇ ਹੋਏ ਮਾਨਯੋਗ ਡੀ.ਜੀ.ਪੀ. ਪੰਜਾਬ ਗੋਰਵ ਯਾਦਵ IPS, ਸੰਦੀਪ ਕੁਮਾਰ ਮਲਿਕ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੇਸ਼ ਕੁਮਾਰ PPS ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ, ਸ਼੍ਰੀ ਸੁਖਨਿੰਦਰ ਸਿੰਘ PPS ਉੱਪ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਅਤੇ Insp. ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਪੁਲਿਸ ਪਾਰਟੀ ਵੱਲੋਂ ਸੌਰਵ ਜਿੰਦਲ ਉਰਫ ਸੌਬੀ ਗੈਂਗ ਦਾ ਇੱਕ 03 ਨਜਾਇਜ ਅਸਲਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਦੇਖੋ ਪੂਰੀ ਵੀਡੀਓ 

https://www.facebook.com/share/v/19HSFbM84t/

ਹੁਸ਼ਿਆਰਪੁਰ ਪੁਲਿਸ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਆਰੰਭ ਕੀਤੀ ਗਈ ਹੈ। ਮਿਤੀ 07.05.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕਿਲਾ ਬਰੂਨ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨਾਮਕ ਨੌਜਵਾਨ ਨੂੰ 149 ਗ੍ਰਾਮ ਹੈਰੋਇਨ ਦੇ ਕਾਬੂ ਕਰਕੇ ਉਸਦੇ ਖਿਲਾਫ ਮੁੱਕਦਮਾ ਨੰਬਰ 83 ਮਿਤੀ 07.05.2025 ਅ/ ਧ 21-61-85 ਐਨ ਡੀ ਪੀ ਐਸ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਸੀ। ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਸਾਹਿਲਪ੍ਰੀਤ ਸਿੰਘ ਉਕਤ ਨੂੰ ਵੀ ਸੌਰਵ ਜਿੰਦਲ ਉਰਫ ਸੌਬੀ ਪੁੱਤਰ ਜਸਵੀਰ ਸਿੰਘ ਉਰਫ ਕਾਕਾ ਗੁਜ਼ਰ ਵਾਸੀ ਕੀਰਤੀ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਆਪਣੇ ਸਾਥੀਆਂ ਹੇਮੰਤ ਅਤੇ ਨੀਰਜ਼ ਕੁਮਾਰ ਉਰਫ ਰਾਂਝਾ ਦੁਬਾਰਾ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ।

ਮਿਤੀ 14.05.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਹੇਮੰਤ ਪੁੱਤਰ ਅਜੈ ਕੁਮਾਰ ਵਾਸੀ 15 ਲਿੰਕ ਰੋਡ, ਅਬਾਦਪੁਰਾ ਥਾਣਾ ਡਵੀਜ਼ਨ ਨੰਬਰ 06 ਜਿਲਾ ਜਲੰਧਰ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਰੌਦ ਜਿੰਦਾ 315 ਬੋਰ ਦੇ ਕਾਬੂ ਕਰਕੇ ਉਸਦੇ ਖਿਲਾਫ ਮੁੱਕਦਮਾ ਨੰਬਰ 86 ਮਿਤੀ 14.05.2025 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਸੀ। ਜੋ ਇਸ ਮੁੱਕਦਮਾ ਵਿੱਚ ਨਾਮਜਦ ਦੋਸ਼ੀ ਨੀਰਜ਼ ਕੁਮਾਰ ਉਰਫ ਰਾਂਝਾ ਪੁੱਤਰ ਸੁਰਿੰਦਰ ਪਾਲ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਬੰਜ਼ਰ ਬਾਗ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨੂੰ ਮਿਤੀ 14-06-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਪਿਸਟਲ 32 ਬੋਰ ਅਤੇ ਇੱਕ ਪਿਸਟਲ 9MM (Glock) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜੋ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਹੇਮੰਤ ਅਤੇ ਨੀਰਜ਼ ਕੁਮਾਰ ਉਰਫ ਰਾਂਝਾ ਵਿਦੇਸ਼ ਵਿਚ ਬੈਠੇ ਨਸ਼ਾ ਤਸਕਰ ਸੋਰਵ ਜਿੰਦਲ ਉਕਤ ਦੇ ਕਹਿਣ ਤੇ ਗੈਗ ਬਣਾ ਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਕਾਫੀ ਅਰਸੇ ਤੋਂ ਪੈਸੇ ਕਮਾਉਣ ਦੇ ਇਰਾਦੇ ਨਾਲ ਨਸ਼ਾ ਅਤੇ ਅਸਲਾ ਸਪਲਾਈ ਕਰਨ ਦਾ ਧੰਦਾ ਕਰਦੇ ਸਨ। ਜਿਸਤੇ ਇਹਨਾਂ ਦੇ ਖਿਲਾਫ ਉਕਤ ਮੁੱਕਦਮਾ ਵਿੱਚ ਸੰਗੀਨ ਧਰਾਵਾਂ 25(6) ਅਸਲਾ ਐਕਟ ਅਤੇ ਧਾਰਾ 111 ਬੀ.ਐਨ.ਐਸ.ਦਾ ਵਾਧਾ ਕੀਤਾ ਗਿਆ। ਜੋ ਹੁਸ਼ਿਆਰਪੁਰ ਪੁਲਿਸ ਨੇ ਬੜੀ ਤਕਨੀਕੀ ਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕਰਕੇ ਸੌਰਵ ਜਿੰਦਲ ਉਰਫ ਸੌਬੀ ਗੈਂਗ ਵੱਲੋਂ ਚਲਾਏ ਜਾ ਰਹੇ ਵੱਡੇ ਪੱਧਰ ਤੇ ਨਸ਼ੇ ਅਤੇ ਹਥਿਆਰਾਂ ਦੇ ਨੈਟਵਰੱਕ ਦਾ ਪਰਦਾਫਾਸ਼ ਕਰਕੇ ਇਸ ਨੈਟਵਰੱਕ ਨੂੰ ਤੋੜ ਕੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਸਰੋਵ ਜਿੰਦਲ ਉਕਤ ਦੇ ਹੋਰ ਗੈਂਗ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਬਰਾਮਦਗੀ:-

1. 02 ਪਿਸਟਲ 32 ਬੋਰ ਅਤੇ ਇੱਕ ਪਿਸਟਲ 9MM (Glock)

ਦੋਸ਼ੀ ਨੀਰਜ ਕੁਮਾਰ ਉਰਫ ਰਾਂਝਾ ਦੇ ਖਿਲਾਫ ਦਰਜ ਮੁੱਕਦਮੇਂ:-

1. ਮੁੱਕਦਮਾ ਨੰਬਰ 83 ਮਿਤੀ 07.05.2025 ਅ / ਧ 21/29-61-85 ਐਨ ਡੀ ਪੀ ਐਸ ਐਕਟ, 25-54-59 ਅਸਲਾ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ।

2. ਮੁੱਕਦਮਾ ਨੰਬਰ 86 ਮਿਤੀ 14.05.2025 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ।

error: copy content is like crime its probhihated