Prime Punjab Times

Latest news
*SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ
ADVERTISEMENT
You are currently viewing ਨਸ਼ਾ ਤਸਕਰ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ,ਦੋਸ਼ੀ ਜਖਮੀ ਤੇ ਕਾਬੂ

ਨਸ਼ਾ ਤਸਕਰ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ,ਦੋਸ਼ੀ ਜਖਮੀ ਤੇ ਕਾਬੂ

ਗੜ੍ਹਦੀਵਾਲਾ 5 ਅਪ੍ਰੈਲ (ਚੌਧਰੀ / ਯੋਗੇਸ਼ ਗੁਪਤਾ)

:  ਗੜ੍ਹਦੀਵਾਲਾ ਦੇ ਨਜਦੀਕ ਪਿੰਡ ਭਾਣੋਵਾਲ ਨਹਿਰ ਨਜਦੀਕ ਐਨ ਡੀ ਪੀ ਐਸ ਐਕਟ ਚ ਲੋੜੀਂਦੇ ਦੋਸ਼ੀ ਨੂੰ ਕਾਬੂ ਕਰਨ ਗਈ ਪੁਲਿਸ ਤੇ ਦੋਸ਼ੀ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੂੰ ਕਾਬੂ ਕਰਦਿਆਂ ਗੜ੍ਹਦੀਵਾਲਾ ਪੁਲਿਸ ਵਲੋਂ ਵੀ ਦੋਸ਼ੀ ਤੇ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਵਿਚ ਦੋਸ਼ੀ ਦੇ ਪੈਰ ਤੇ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਦਸੂਹਾ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ। ਪੁਲਿਸ ਨੇ ਦੋਸ਼ੀ ਕੋਲੋਂ ਇੱਕ 32 ਬੋਰ ਪਿਸਟਲ, 2 ਜ਼ਿੰਦਾ ਕਾਰਤੂਸ, 2 ਖਾਲੀ ਕਾਰਤੂਸ ਖੋਲ, ਅਤੇ 600 ਨਸ਼ੀਲੀਆ ਗੋਲੀਆਂ,  10,000/- ਰੁਪਏ ਡਰੱਗ ਮਨੀ ਅਤੇ ਗੱਡੀ ਨੰਬਰੀ PB-08 BN-6222 ਮਾਰਕਾ ਵਰਨਾ ਰੰਗ ਲਾਲ ਬਰਾਮਦ ਕੀਤੀ ਹੈ।

ਮੌਕੇ ਦੀ ਦੇਖੋ ਵੀਡੀਓ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਾਰੀ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਆਈ.ਪੀ. ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਐਸ.ਆਈ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਨੂੰ ਮੁਖਬਰ ਖਾਸ ਵੱਲੋ ਦਿੱਤੀ ਗਈ ਇਤਲਾਹ ਪਰ ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਪਿੰਡ ਭਾਣੋਵਾਲ ਵਿਖੇ ਮੁਕੱਦਮਾ ਨੰਬਰ 30 ਮਿਤੀ 05.04.2025 ਅ:ਧ ’22/29-61-85 ਐਨ ਡੀ ਪੀ ਐਸ ਐਕਟ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਿਚ ਲੋੜੀਂਦੇ ਦੋਸ਼ੀ ਲਵਦੀਪ ਸਿੰਘ ਉਰਫ ਸੰਨੀ ਪੁੱਤਰ ਪਰਗਟ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਨ ਲਈ ਤਾਇਨਾਤ ਸੀ ਤਾਂ ਉਕਤ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਗੱਡੀ ਭਾਣੋਵਾਲ ਨਹਿਰ ਦੇ ਸਾਈਫਨ ਦੇ ਅੰਦਰ ਵੱਲ ਨੂੰ ਮੋੜ ਦਿੱਤੀ। ਜਿਸਦੀ ਗੱਡੀ ਬੇਕਾਬੂ ਹੋ ਕੇ ਖੇਤ ਵਿੱਚ ਕੱਚੇ ਰਸਤੇ ਵਿੱਚ ਫਸ ਗਈ ਜੋ ਉਕਤ ਦੋਸ਼ੀ ਨੇ ਗੱਡੀ ਛੱਡ ਕੇ ਭੱਜਦਿਆ ਹੋਇਆ ਪਿੱਛਾ ਕਰਦੀ ਹੋਈ ਪੁਲਿਸ ਪਾਰਟੀ ਪਰ ਆਪਣੇ ਪਿਸਟਲ ਨਾਲ ਫਾਈਰ ਕਰਨੇ ਸ਼ੁਰੂ ਕਰ ਦਿੱਤੇ ਜੋ ਇੱਕ ਫਾਈਰ ਸਰਕਾਰੀ ਗੱਡੀ ਦੇ ਅੱਗੇ ਅਤੇ ਦੂਸਰਾ ਫਾਈਰ ਮੁੱਖ ਅਫਸਰ ਥਾਣਾ ਦੇ ਵੱਲ ਨੂੰ ਕੀਤਾ ਤਾਂ ਜਵਾਬੀ ਕਾਰਵਾਈ ਵਿੱਚ ਮੁੱਖ ਅਫਸਰ ਥਾਣਾ ਵੱਲੋ ਦੋ ਹਵਾਈ ਫਾਈਰ ਅਤੇ ਇੱਕ ਉਸਦੀ ਖੱਬੀ ਲੱਤ ਤੇ ਕੀਤਾ ਕੀਤਾ ਜੋ ਉਕਤ ਦੋਸ਼ੀ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਸੂਹਾ ਦਾਖਿਲ ਕਰਵਾਇਆ ਗਿਆ। ਜਿਸ ਪਾਸੋ 32 ਬੋਰ ਪਿਸਟਲ ਸਮੇਤ 2 ਜ਼ਿੰਦਾ ਕਾਰਤੂਸ, 02 ਖਾਲੀ ਕਾਰਤੂਸ ਅਤੇ ਗੱਡੀ ਦੀ ਤਲਾਸ਼ੀ ਲੈਣ ਤੇ 600 ਨਸ਼ੀਲੀਆ ਗੋਲੀਆ, 10,000 ਰੁਪਏ ਡਰੱਗ ਮਨੀ ਬ੍ਰਾਮਦ ਹੋਈ ਜੋ ਮੌਕਾ ਪਰ ਫਾਰੰਸਿਕ ਟੀਮ ਨੂੰ ਬੁਲਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੋ ਉਕਤ ਦੋਸ਼ੀ ਖਿਲਾਫ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਅਧੀਨ ਕੁੱਲ 05 ਮੁਕਦਮੇ ਦਰਜ ਹਨ ਅਤੇ ਉਕਤ ਦੋਸ਼ੀ ਮੁਕਦਮਾ ਨੰਬਰ 2 ਮਿਤੀ 06.01.2015 ਅ:ਧ 22/29-61-85 ਐਨ.ਡੀ.ਪੀ.ਐਸ ਐਕਟ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਭਗੌੜਾ ਵੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।