Prime Punjab Times

Latest news
ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ DAV ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤਾਈਕਵਾਂਡੋ 'ਚ ਹਾਸਲ ਕੀਤਾ ਪਹਿਲਾ ਸਥਾਨ ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ
ADVERTISEMENT
You are currently viewing ਸਬ ਡਵੀਜਨ ਗੜਦੀਵਾਲਾ ਵਿਖੇ ਇੰਪਲਾਇਜ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ ਨੇ ਪੰਜਾਬ ਸਰਕਾਰ ਦੇ ਵਿੱਰੁਧ ਕੀਤਾ ਅਰਥੀ ਫੂਕ ਮੁਜਾਹਰਾ

ਸਬ ਡਵੀਜਨ ਗੜਦੀਵਾਲਾ ਵਿਖੇ ਇੰਪਲਾਇਜ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ ਨੇ ਪੰਜਾਬ ਸਰਕਾਰ ਦੇ ਵਿੱਰੁਧ ਕੀਤਾ ਅਰਥੀ ਫੂਕ ਮੁਜਾਹਰਾ

ਗੜ੍ਹਦੀਵਾਲਾ (ਪ੍ਰਾਈਮ ਪੰਜਾਬ ਟਾਈਮਜ਼ )

: ਅੱਜ ਮਿਤੀ 28.04.25 ਨੂੰ ਸਬ ਡਵੀਜਨ ਗੜਦੀਵਾਲਾ ਪੀ.ਐਸ.ਪੀ.ਸੀ.ਐਲ ਵਿਖੇ ਇੰਪਲਾਇਜ ਫੈਡਰੇਸ਼ਨ ਪੀ.ਐਸ. ਪੀ.ਸੀ.ਐਲ ਦੇ ਲੋਕਲ ਯੂਨਿਟ ਦੇ ਪ੍ਰਧਾਨ ਮਨਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਵਿੱਰੁਧ ਅਰਥੀ ਫੂਕ ਮੁਜਾਹਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਮਨਦੀਪ ਕੁਮਾਰ ਲਾਈਨਮੈਨ ਵਲੋ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਬਿਜਲੀ ਨਿਗਮ ਨੂੰ ਨਿੱਜੀਕਰਨ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ।ਜਿਸ ਦੇ ਵਿੱਰੁਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿੱਰੁਧ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਲੋਕਲ ਯੂਨਿਟ ਦੇ ਪ੍ਰਧਾਨ ਵਲੋ ਦੱਸਿਆ ਗਿਆ ਕਿ ਖਰੜ ਅਤੇ ਲਾਲੜੂ ਮੰਡਲ ਦੇ ਅਧੀਨ ਪੈਂਦੇ ਖੇਤਰਾਂ ਦੀ ਰੈਗੂਲਰ ਮੈਨਟੀਨੈਂਸ ਅਤੇ ਫੀਡਰ ਪ੍ਰਬੰਧਨ ਦੀ ਪ੍ਰਾਈਵੇਟ ਹੱਥਾਂ ਵਿਚ ਆਉਟਸੋਰਸਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬ ਅੰਦਰ 10 ਮੰਡਲ ਦਫਤਰਾਂ ਵਿੱਚ ਇਹ ਤਜਵੀਜ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।ਜਿਸ ਦਾ ਸਾਡੀ ਜੱਥੇਬੰਦੀ ਪੁਰਜੋਰ ਵਿਰੋਧ ਕਰਦੀ ਹੈ । ਪੰਜਾਬ ਸਰਕਾਰ ਵਲੋਂ ਖਾਲੀ ਪਈਆਂ ਆਸਾਮੀਆਂ ਭਰਨ ਦੀ ਬਜਾਏ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਸਰਕਾਰ ਤੋਂ ਪੀ.ਐਸ.ਪੀ.ਸੀ.ਐਲ ਵਿੱਚ ਟੈਕਨੀਕਲ ਸਟਾਫ ਦੀਆਂ ਹਜਾਰਾਂ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਦੀ ਵੀ ਮੰਗ ਕੀਤੀ ।ਇਸ ਸਮੇਂ ਪ੍ਰਧਾਨ ਮਨਦੀਪ ਕੁਮਾਰ,ਪ੍ਰੈਸ ਸੱਕਤਰ ਹਰਬੰਸ ਸਿੰਘ ਸੰਧੂ, ਸੈਕਟਰੀ ਅਵਾਤਾਰ ਸਿੰਘ,ਕੈਸ਼ੀਅਰ ਦਲਜੀਤ ਸਿੰਘ, ਜੇ ਈ ਰਾਮ ਲਾਲ,ਜੇ ਈ ਮੋਹਨ ਸਿੰਘ,ਦਾਰਾ ਸਿੰਘ, ਮਨੀਸ਼ ਕੁਮਾਰ ਆਰ.ਏ.,ਧਰਮਿੰਦਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਮੈਡਮ ਜਸਪ੍ਰੀਤ ਕੌਰ,ਮੈਡਮ ਰਮਨਪ੍ਰੀਤ ਕੌਰ, ਮੈਡਮ ਮਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।