ਗੜ੍ਹਦੀਵਾਲਾ (ਚੌਧਰੀ)
: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ. ਐਸ.ਪੀ.ਸੀ.ਐਲ ਸਬ ਡਵੀਜਨ ਗੜਦੀਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ ਵੀ ਸਬ ਸਟੇਸ਼ਨ ਖੁਣ-ਖੁਣ ਕਲਾਂ ਤੋਂ ਚਲਦੇ ਖਾਨਪੁਰ ਯੂ ਪੀ ਐਸ ਫੀਡਰ,ਧੁੱਗਾ-2 ਏ ਪੀ,ਦਵਾਖਰੀ ਏ ਪੀ ਅਤੇ ਜੱਕੋਵਾਲ ਦੀ ਬ੍ਰਾਂਚ ਦੀ ਜਰੂਰੀ ਮੇਨਟੀਨੈਂਸ ਕਰਨ ਲਈ ਮਿਤੀ 22.04.25 ਨੂੰ ਸਵੇਰੇ 10:00 ਵਜੇ ਤੋ ਸ਼ਾਮ 4:00 ਵਜੇ ਤੱਕ ਸਪਲਾਈ ਬੰਦ ਰਹੇਗੀ।ਜਿਸ ਨਾਲ ਧੁੱਗਾ ਕਲਾਂ,ਖਾਨਪੁਰ,ਚੱਤੋਵਾਲ,ਸੇਖੂਪੁਰ ਕਲਾਂ,ਦੇਹਰੀਵਾਲ,ਭੱਟੀਆਂ,ਅੰਬਾਲਾ ਜੱਟਾਂ,ਅਲੱੜ ਪਿੰਡ ਜੌਹਲਾਂ, ਦਵਾਖਰੀ,ਕੂਮਪੁਰ,ਨੰਗਲ ਦਾਤਾ,ਕਾਲਾ ਝਿੰਗੜ,ਤੂਰਾਂ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ ।








