Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਆਇਆ ਪੁਲਸ ਅੜਿੱਕੇ

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਆਇਆ ਪੁਲਸ ਅੜਿੱਕੇ

ਗੜ੍ਹਦੀਵਾਲਾ (ਚੌਧਰੀ /ਯੋਗੇਸ਼ ਗੁਪਤਾ) 

: 64 ਖੁੱਲੀਆਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਭਾਨਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਸਬ-ਇੰਸਪੈਕਟਰ ਸਤਪਾਲ ਸਿੰਘ ਬਾਜਵਾ ਮੁੱਖ ਅਫਸਰ ਥਾਣਾ ਗੜਦੀਵਾਲਾ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਗੜਦੀਵਾਲਾ ਦੇ ਇਲਾਕਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਐਸ.ਆਈ ਸਤਵਿੰਦਰ ਸਿੰਘ ਚੀਮਾ ਥਾਣਾ ਗੜਦੀਵਾਲਾ ਸਮੇਤ ਪੁਲਿਸ ਪਾਰਟੀ ਬਰਾਏ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਪਿੰਡ ਹਰਦੋਪੱਟੀ,ਥਿੰਦਾ,ਚਿੱਪੜਾ ਤੋਂ ਕੱਚੇ ਰਸਤੇ ਪਿੰਡ ਕੁੱਲੀਆਂ ਵੱਲ ਨੂੰ ਆ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕੁਲੀਆਂ ਤੋ ਥੋੜਾ ਪਿਛੇ ਸੀ ਤਾਂ ਸ਼ਮਸ਼ਾਨਘਾਟ ਨੂੰ ਮੁੜਦੇ ਰਸਤੇ ਤੋ ਥੋੜਾ ਅੱਗੇ ਇਕ ਜੈਨ ਕਾਰ ਨੰਬਰੀ PB-09-D-9321 ਰਸਤੇ ਕਿਨਾਰੇ ਖੜੀ ਦਿਖਾਈ ਦਿੱਤੀ। ਜਿਸ ਦੀ ਡਰਾਈਵਰ ਸੀਟ ਪਰ ਇਕ ਮੋਨਾ ਵਿਅਕਤੀ ਬੈਠਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਵਾ ਵਰਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਗੱਡੀ ਦੀ ਤਾਕੀ ਖੋਲ ਕੇ ਯਕਦਮ ਗੱਡੀ ਵਿਚੋ ਸਮਸ਼ਾਨ ਘਾਟ ਵੱਲ ਨੂੰ ਭੱਜਿਆ ਅਤੇ ਜਿਸਨੇ ਆਪਣੇ ਲੋਅਰ ਵਿਚੋ ਇਕ ਮੋਮੀ ਲਿਫਾਫਾ ਵਜਨਦਾਰ ਰੰਗ ਕਾਲਾ ਸੁਟਿਆ ਤੇ ਮੋਕਾ ਤੋ ਖਿਸਕਣ ਲੱਗਾ। ਜਿਸਨੂੰ ਸ਼ੱਕ ਦੀ ਪਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਸਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਭਾਨਾ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸਦੀ ਤਲਾਸ਼ੀ ਕਰਨ ਤੇ ਉਸ ਪਾਸੋਂ 64 ਖੁਲੀਆਂ ਨਸ਼ੀਲਾਂ ਗੋਲੀਆਂ ਬ੍ਰਾਮਦ ਹੋਣ ਪਰ ਮੁਕਦਮਾ ਨੰਬਰ 33 ਮਿਤੀ 20-4-25 ਅ /ਧ 22-61-85 NDPS ACT ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦਰਜ ਕੀਤਾ ਗਿਆ। ਗਿਰਫਤਾਰ ਕੀਤੇ ਗਏ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ |