Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing *ਖੇਡਾਂ ਵੀ ਪੜ੍ਹਾਈ ਵਿੱਚ ਯੋਗਦਾਨ ਪਾਉਂਦੀ ਹਨ ਇਹ ਕਥਨ ਸੱਚ ਹੋਇਆ*

*ਖੇਡਾਂ ਵੀ ਪੜ੍ਹਾਈ ਵਿੱਚ ਯੋਗਦਾਨ ਪਾਉਂਦੀ ਹਨ ਇਹ ਕਥਨ ਸੱਚ ਹੋਇਆ*

ਗੜ੍ਹਦੀਵਾਲਾ (ਚੌਧਰੀ) 

: ਅਜੋਕੇ ਸਮੇਂ ਵਿੱਚ ਜਿੱਥੇ ਬੱਚਿਆਂ ਵਿੱਚ ਮੁਬਾਇਲ ਫੋਨ ਦੀ ਜ਼ਿਆਦਾ ਵਰਤੋਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਕਰਕੇ ਬੱਚਿਆਂ ਦੀ ਸਿਹਤ ਤੇ ਮਾੜੇ ਪ੍ਰਭਾਵ ਪੈ ਰਹੇ ਹਨ। ਅਗਰ ਬੱਚਿਆਂ ਨੂੰ ਸਹੀ ਸਲਾਹ ਮਿਲ ਜਾਵੇ ਤਾਂ ਬੱਚੇ ਆਪਣੀ ਸਿਹਤ ਵਿੱਚ ਸੁਧਾਰ ਦੇ ਨਾਲ ਨਾਲ ਪੜਾਈ ਵਿੱਚ ਵੀ ਸੁਧਾਰ ਕਰ ਸਕਦੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਵਿਦਿਆਰਥੀ ਜਸਮੀਤ ਸਿੰਘ ਸਪੁੱਤਰ ਸ੍ਰੀ ਰਛਪਾਲ ਸਿੰਘ ਉੱਪਲ ਜਿਸ ਨੇ ਅੱਠਵੀਂ ਦੀ ਪ੍ਰੀਖਿਆ ਵਿੱਚ 95.5% ਅੰਕ ਲੈ ਕਿ ਸਕੂਲ ਦੇ ਨਾਲ ਆਪਣੇ ਮਾਤਾ ਪਿਤਾ ਦੀ ਨਾਲ ਵੀ ਰੌਸ਼ਨ ਕੀਤਾ। ਇਸ ਪ੍ਰਾਪਤੀ ਲਈ ਜਸਮੀਤ ਸਿੰਘ ਦੇ ਸਮੂਹ ਅਧਿਆਪਕ ਸਹਿਬਾਨ ਅਤੇ ਉਸ ਦੇ ਮਾਤਾ ਪਿਤਾ ਦਾ ਵਿਸ਼ੇਸ਼ ਯੋਗਦਾਨ ਹੈ। ਜਸਮੀਤ ਸਿੰਘ ਵੁਸ਼ੂ ਅਤੇ ਕਿੱਕ ਬਾਕਸਿੰਗ ਦਾ ਖਿਡਾਰੀ ਹੈ। ਜਿਸ ਨੇ ਇਹਨਾਂ ਐਡਵਾਸ ਖੇਡਾਂ ਦੀ ਟ੍ਰੇਨਿੰਗ ਜਸਮੀਤ ਸਿੰਘ ਨੇ ਆਪਣੇ ਪਿਤਾ ਸਰਦਾਰ ਰਛਪਾਲ ਸਿੰਘ ਉੱਪਲ ਨੈਸ਼ਨਲ ਕੌਚ ਅਤੇ ਸ਼੍ਰੀ ਪਰਵਿੰਦਰ ਸਿੰਘ ਜੀ ਕੋਚ ਵੁਸ਼ੂ ਕੋਲੋਂ ਲੈ ਰਿਹਾ ਹੈ। ਇਸ ਵਿਦਿਅਕ ਵਰ੍ਹੇ ਵਿਚ ਜਸਮੀਤ ਸਿੰਘ ਨੇ ਵੁਸ਼ੂ ਸਕੂਲ ਖੇਡਾਂ ਵਿੱਚ ਰਾਜ ਪੱਧਰ ਤੇ ਸਿਲਵਰ ਮੈਡਲ ਜਿੱਤਿਆ ਸੀ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਖੇਡ ਵਿਭਾਗ ਵਲੋਂ ਦਸ ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ। ਸਿੱਖਿਆ ਵਿਭਾਗ ਨੇ ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤਣ ਤੇ ਜਸਮੀਤ ਸਿੰਘ ਨੂੰ ਬਾਰ੍ਹਾਂ ਅੰਕ ਖੇਡ ਪ੍ਰਾਪਤੀਆਂ ਲਈ ਦਿੱਤੇ ਗਏ। ਸਿੱਖਿਆ ਵਿਭਾਗ ਨੇ ਇਹ ਕਥਨ ਪੂਰੀ ਤਰ੍ਹਾਂ ਸਹੀ ਕਰ ਦਿੱਤਾ ਕਿ ਖੇਡਾਂ ਵੀ ਪੜ੍ਹਾਈ ਵਿਚ ਯੋਗਦਾਨ ਪਾਉਂਦੀਆਂ ਹਨ। ਜਸਮੀਤ ਸਿੰਘ ਨੂੰ ਸਕੂਲ ਵਿੱਚ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕਿਤਾ ਗਿਆ ਜਸਮੀਤ ਨੇ ਇਸ ਪ੍ਰਾਪਤੀ ਦਾ ਮੁੱਖ ਸਿਹਰਾ ਆਪਣੇ ਅਧਿਆਪਕਾਂ ਅਤੇ ਆਪਣੇ ਕੌਚ ਸਹਿਬਾਨ ਨੂੰ ਦਿੱਤਾ। ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੁਬਾਇਲ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕਿ ਰੱਖਣੀ ਚਾਹੀਦੀ ਹੈ ਅਤੇ ਖੇਡਾਂ ਨਾਲ ਆਪਣੇ ਜੌੜਨਾ ਚਾਹਿਦਾ ਹੈ। ਜਸਮੀਤ ਸਿੰਘ ਨੂੰ ਸਕੂਲ ਦੇ ਸਮੂਹ ਸਟਾਫ ਪ੍ਰਿੰਸੀਪਲ ਸਰਜੀਵਨ ਕੁਮਾਰ, ਡਾਇਟ ਇੰਚਾਰਜ ਦਿਲਬਾਗ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਭਾਸ਼ ਚੰਦਰ, ਕੁਲਦੀਪ ਸਿੰਘ, ਸੰਜੀਵ ਕੁਮਾਰ,  ਰਨਵੀਰ ਸਿੰਘ, ਸੰਜੀਵ ਭਾਟੀਆ, ਸਤਵਿੰਦਰ ਸਿੰਘ, ਖੁਸ਼ਵੰਤ ਸਿੰਘ, ਨਿਰਮਲਜੀਤ ਸੌਖਾਲਾ, ਅੰਕੁਰ ਕਸ਼ਯਪ, ਗੁਰਪ੍ਰੀਤ ਸਿੰਘ, ਮੈਡਮ ਨਵਜੋਤ ਕੁਮਾਰੀ, ਮੈਡਮ ਮਨੋਜ਼ ਕੁਮਾਰੀ, ਮੈਡਮ ਰੀਨਾ ਕੁਮਾਰੀ, ਮੈਡਮ ਜਤਿੰਦਰ ਕੌਰ,ਮੈਡਮ ਸੁਜੇਤਾ ਬਾਲੀ, ਮੈਡਮ ਅਨੂਪਮ ਠਾਕੁਰ, ਮੈਡਮ ਵਰਿੰਦਰ ਕੌਰ, ਮੈਡਮ ਨਵਨੀਤ ਕੌਰ ਅਤੇ ਸਮੂਹ ਸਟਾਫ ਨੇ ਸ਼ੁਭ ਕਾਮਨਾਵਾਂ ਦਿੱਤੀਆਂ।

error: copy content is like crime its probhihated