Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਡੀਸੀ ਵਲੋਂ ਕਿਸ਼ਨਕੋਟ, ਪਿੰਡ ਰੰਗੜ ਨੰਗਲ ਤੇ ਬਟਾਲਾ ਦੀਆਂ ਇਤਿਹਾਸਕ ਥਾਵਾਂ ਦਾ ਕੀਤਾ ਗਿਆ ਦੌਰਾ

ਡੀਸੀ ਵਲੋਂ ਕਿਸ਼ਨਕੋਟ, ਪਿੰਡ ਰੰਗੜ ਨੰਗਲ ਤੇ ਬਟਾਲਾ ਦੀਆਂ ਇਤਿਹਾਸਕ ਥਾਵਾਂ ਦਾ ਕੀਤਾ ਗਿਆ ਦੌਰਾ

ਬਟਾਲਾ, 19 ਫਰਵਰੀ ( ਅਵਿਨਾਸ਼ ਸ਼ਰਮਾ )

:  ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵੱਲੋਂ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ, ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦੀ ਹਵੇਲੀ, ਬਟਾਲਾ ਵਿਖੇ ਖੁੰਡਾ ਵਾਲਿਆਂ ਦਾ ਕਿਲਾ ਅਤੇ ਜਲ ਮਹਿਲ (ਬਾਰਾਂਦਰੀ) ਦਾ ਕੀਤਾ ਦੌਰਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਹਰਮਨਪ੍ਰੀਤ ਸਿੰਘ ਚੀਮਾ, ਅਭਿਸ਼ੇਕ ਵਰਮਾ, ਮਨਜੋਤ ਸਿੰਘ, ਹਿਸਟੋਰੀਅਨ ਸਿਮਰ ਸਿੰਘ, ਠਾਕੁਰ ਮਨਹਰਨ ਸਿੰਘ, ਸਾਹਿਬ ਜੀਤ ਸਿੰਘ ਰੰਗੜ ਨੰਗਲ, ਐਡਵੋਕੇਟ ਪ੍ਰਵੇਜ਼ ਇੰਦਰ ਸਿੰਘ, ਗੁਰਮੇਹਰ ਸਿੰਘ, ਪ੍ਰੋ. ਰਾਜ ਕੁਮਾਰ ਸ਼ਰਮਾਂ, ਨਵਦੀਪ ਸਿੰਘ ਰਿੰਪੀ ਖੁੰਡਾ, ਖੁਸ਼ ਜੀਵਨ ਸਿੰਘ, ਹਰਮਨਪ੍ਰੀਤ ਸਿੰਘ, ਡਾ. ਸਤਨਾਮ ਸਿੰਘ ਸੱਤੀ, ਸਤਵਿੰਦਰ ਸਿੰਘ ਸਰਪੰਚ, ਸਵਾਮੀ ਪਾਲ ਖੋਸਲਾ, ਲੈਕਚਰਾਰ ਹਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਬੁਲੇਵਾਲ ਤੇ ਹੋਰ ਮੈਂਬਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਪਹਿਲਾਂ ਪਿੰਡ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ ਦਾ ਦੌਰਾ ਕੀਤਾ ਗਿਆ। ਮੰਦਿਰ ਕਮੇਟੀ ਅਤੇ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਵਲੋਂ ਇਸ ਪੁਰਾਤਨ ਸ੍ਰੀ ਕਿ੍ਰਸ਼ਨਾ ਮੰਦਿਰ ਸਬੰਧੀ ਉਨਾਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦਾ ਹਵੇਲੀ ਵਿਖੇ ਪਹੁੰਚੇ। ਇਸ ਮੌਕੇ ਸਾਹਿਬ ਜੀਤ ਸਿੰਘ ਰੰਗੜ ਨੰਗਲ ਵਲੋਂ ਡਿਪਟੀ ਕਮਿਸ਼ਨਰ ਨੂੰ ਸਰਦਾਰਾਂ ਦੀ ਹਵੇਲੀ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਟਾਲਾ ਵਿਖੇ ਖੁੰਡਿਆਂ ਦਾ ਕਿਲਾ ਦੇਖਿਆ। ਇਸ ਮੌਕੇ ਨਵਦੀਪ ਸਿੰਘ ਰਿੰਪੀ ਖੁੰਡਾ ਵਲੋਂ ਕਿਲੇ ਦੇ ਇਤਿਹਾਸ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਜਲ ਮਹਿਲ (ਬਾਰਾਂਦਰੀ) ਦਾ ਦੌਰਾ ਕੀਤਾ ਗਿਆ ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ।

ਇਸ ਮੌਕੇ ਗੱਲ ਕਰਦਿਆਂ ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਤਿਹਾਸਕ ਅਤੇ ਧਾਰਮਿਕ ਵਿਰਸਾ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮੀਰ ਇਤਿਹਾਸਕ ਵਿਰਾਸਤਾਂ ਨੂੰ ਸੰਭਾਲਣ ਅਤੇ ਨਵੀਂ ਪੀੜੀ ਨੂੰ ਆਪਣੀ ਵੱਡਮੁੱਲੇ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਅੱਜ ਉਨਾਂ ਵਲੋਂ ਵੱਖ-ਵੱਖ ਇਤਿਹਾਸਕ ਵਿਰਾਸਤਾਂ ਦਾ ਦੌਰਾ ਕਰਨ ਦਾ ਵੀ ਮੁੱਖ ਮੰਤਵ ਇਹੀ ਹੈ ਕਿ ਇਸ ਅਮੀਰ ਖਜ਼ਾਨੇ ਨੂੰ ਪ੍ਰਫੁੱਲਤ ਕਰਨ ਲਈ ਨਵੀਂ ਰਣਨੀਤੀ ਉਲੀਕ ਕੇ ਵਿਸ਼ੇਸ ਯਤਨ ਕੀਤੇ ਜਾਣ, ਤਾਂ ਜੋ ਸਾਡੀ ਨੌਜਵਾਨ ਪੀੜੀ ਆਪਣੇ ਅਮੀਰ ਇਤਿਹਾਸ ਅਤੇ ਵਿਰਾਸਤ ਤੋਂ ਜਾਣੂੰ ਹੋ ਸਕੇ।