Prime Punjab Times

Latest news
ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ ਪੰਜਾਬ ਸਕੂਲ ਖੇਡਾਂ ਦੇ ਜ਼ੋਨਲ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ DAV ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ADVERTISEMENT
You are currently viewing ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ

ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ

ਤਲਵਾੜਾ / ਦਸੂਹਾ 6 ਫਰਵਰੀ (PPT NEWS) 

:  ਅੱਡਾ ਬੈਰੀਅਰ ਤੇ 5 ਫਰਵਰੀ ਰਾਤ ਕਰੀਬ 8 ਵਜੇ 2 ਗੱਡੀਆਂ ਦੀ ਆਪਸੀ ਟੱਕਰ ਹੋਣ ਤੇ ਗੱਡੀ ਚਾਲਕ ਅਤੇ ਸਵਾਰ ਬਾਲ ਬਾਲ ਬਚੇ, ਕਰੀਬ 10 ਘੰਟਿਆਂ ਬਾਅਦ ਤੜਕਸਾਰ ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ।

ਪ੍ਰਪਾਤ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਦੱਸਿਆ ਕਿ 5 ਫ਼ਰਵਰੀ ਕਰੀਬ ਸ਼ਾਮ 8 ਵਜੇ ਅਠਾਰਾਂ ਟੈਰੀ ਟਰਾਲਾ ਨੰਬਰ ਪੀ. ਬੀ 03 ਏ.ਜੇ 2899 ਬਜਰੇ ਨਾਲ ਭਰਿਆ ਬਠਿੰਡਾ ਜਾ ਰਿਹਾ ਸੀ ਅਤੇ ਦੂਜੀ ਗੱਡੀ ਕਾਰ ਨੰਬਰ ਪੀ. ਬੀ 35 ਏ. ਜੇ 4780 ਵਿਚ ਚਾਲਕ ਅਤੇ ਸਵਾਰ ਵਿਆਹ ਤੇ ਜਾ ਰਹੇ ਸਨ। ਦੋਨਾਂ ਗੱਡੀਆਂ ਦੀ ਆਪਸੀ ਭਿੜਤ ਹੋਣ ਤੇ ਕਾਰ ਚਾਲਕ – ਸਵਾਰ ਨੂੰ ਸੱਟਾਂ ਲੱਗੀਆਂ ਅਤੇ ਟਰਾਲਾ ਡਰਾਇਵਰ ਬਲਕਰਨ ਸਿੰਘ (ਰਾਮਪੁਰਾਫੂਲ ) ਨੂੰ ਮਾਮੂਲੀ ਸੱਟਾਂ ਲੱਗੀਆਂ । ਵਿਆਹ ਤੇ ਜਾ ਰਹੇ ਕਾਰ ਚਾਲਕ ਸਵਾਰ ਨੂੰ ਰਾਹਗੀਰਾਂ ਦੇ ਸਹਿਯੋਗ ਨਾਲ ਇਲਾਜ਼ ਲਈ ਹਸਪਤਾਲ ਪਹੁੰਚਾ ਦਿੱਤਾ। ਦੋਨਾਂ ਗੱਡੀਆਂ ਦੀ ਆਪਸੀ ਭਿੜਤ ਉਪਰੰਤ ਕਰੀਬ 10 ਘੰਟਿਆਂ ਬਾਅਦ ਦੋਨੋਂ ਗੱਡੀਆਂ ਅੱਗ ਦੀਆਂ ਲਾਟਾਂ ‘ਚ ਸੜ ਕੇ ਸੁਆਹ ਹੋ ਗਈਆਂ। ਸਥਾਨਕ ਲੋਕਾਂ ਦੀ ਜਾਣਕਾਰੀ ਅਨੁਸਾਰ ਦੋਹਾਂ ਗੱਡੀਆਂ ਨੂੰ ਅੱਗ ਸਪਾਰਕਿੰਗ ਹੋਣ ਕਰਕੇ ਦੱਸਿਆ ਜਾ ਰਿਹਾ ਹੈ। ਸੰਪਰਕ ਕਰਨ ਤੇ ਤਲਵਾੜਾ ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਅੱਡਾ ਬੈਰੀਅਰ ਤੇ ਗੱਡੀਆਂ ਦੀ ਆਪਸੀ ਭਿੜਤ ਹੋਣ ਤੇ ਪੁਲਿਸ ਪ੍ਰਸ਼ਾਸਨ ਵਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।