Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਗੜਦੀਵਾਲਾ ਵਿੱਚ ਕੱਢੀ ਗਈ ਟਰੈਕਟਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ : ਸਮਰਾ,ਮਿਰਜਾਪੁਰ

ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਗੜਦੀਵਾਲਾ ਵਿੱਚ ਕੱਢੀ ਗਈ ਟਰੈਕਟਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ : ਸਮਰਾ,ਮਿਰਜਾਪੁਰ

ਗੜ੍ਹਦੀਵਾਲਾ (ਚੌਧਰੀ) 

: ਅੱਜ ਗਣਤੰਤਰ ਦਿਵਸ ਮੌਕੇ ਸੰਯੁਕਤ ਮੋਰਚੇ ਦੀ ਕਾਲ ਤੇ ਸਰਕਲ ਗੜ੍ਹਦੀਵਾਲਾ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੈਕਟਰੀ ਸਤਪਾਲ ਸਿੰਘ ਮਿਰਜ਼ਾਪੁਰ ,ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਰੂਪੋਵਾਲ , ਹਰਕਮਲ ਸਿੰਘ ਬਾਹਗਾ, ਤਰਨਦੀਪ ਸਿੰਘ ਮੱਲੀ, ਤਲਵਿੰਦਰ ਸਿੰਘ ਦਾਰਾਪੁਰ ਦੀ ਅਗਵਾਈ ਵਿੱਚ ਟਰੈਕਟਰ ਰੋਸ ਮਾਰਚ ਅੰਮ੍ਰਿਤ ਪੈਲਸ ਤੋਂ ਸ਼ੁਰੂ ਹੋ ਕੇ ਬਾਬਾ ਦੀਪ ਸਿੰਘ ਆਸ਼ਰਮ ਬਾਹਗਾ ਵਿਖੇ ਸਮਾਪਤ ਹੋਇਆ। ਜਿਸ ਵਿੱਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਇਸ ਸਮੇਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸਰਕਾਰ ਦੀਆਂ ਨਲਾਇਕੀਆ ਦਾ ਜ਼ਿਕਰ ਕੀਤਾ ਗਿਆ ।ਉਹਨਾਂ ਵੱਲੋਂ ਦੱਸਿਆ ਗਿਆ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਜੋ ਖੇਤੀ ਮਾਰਕੀਟਿੰਗ ਖਰੜਾ ਵੱਖ-ਵੱਖ ਸੂਬਿਆਂ ਨੂੰ ਭੇਜਿਆ ਗਿਆ ਹੈ ਉਸ ਦਾ ਜਥੇਬੰਦੀ ਵੱਲੋਂ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਹੈ। ਸਰਕਾਰ ਦੀਆਂ ਗਲਤ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। ਇਸ ਸਮੇਂ ਸਮਰਾ ਵੱਲੋਂ ਕਿਹਾ ਗਿਆ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਬਿਲਕੁਲ ਮਤਰੇਈ ਮਾਂ ਵਾਲਾ ਹੈ ਹੁਣ ਤੱਕ ਅਨੇਕਾਂ ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ‌। ਕਈਆਂ ਨੂੰ ਤਾਂ ਅੰਦੋਲਨ ਦੌਰਾਨ ਆਪਣੀਆਂ ਅੱਖਾਂ ਵੀ ਗਵਾਉਣੀਆਂ ਪਈਆ ਹਨ। ਕਿਸਾਨਾਂ ਨੂੰ ਉਨਾਂ ਦੀ ਫਸਲ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ। ਇਸ ਸਮੇਂ ਖੇਤੀ ਘਾਟੇ ਦਾ ਧੰਦਾ ਬਣ ਗਈ ਹੈ । ਦੇਸ਼ ਦੇ ਅੰਨਦਾਤੇ ਤੋਂ ਹੀ ਆਪਣੇ ਪਰਿਵਾਰ ਦੀਆਂ ਜਰੂਰਤਾਂ ਨਹੀਂ ਪੂਰੀਆ ਹੋ ਰਹੀਆਂ ਹਨ।ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਨਹੀਂ ਤਾਂ ਆਉਣ ਵਾਲੇ ਸਮਿਆਂ ਵਿੱਚ ਸੰਘਰਸ਼ ਹੋਰ ਵੀ ਤਿੱਖੇ ਹੋਣਗੇ। ਇਸ ਸਮੇਂ ਉਹਨਾਂ ਵੱਲੋਂ ਪਹੁੰਚੇ ਹੋਏ ਸਮੂਹ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਅਮਰਿੰਦਰ ਸਿੰਘ, ਸਰਤਾਜ ਸਿੰਘ, ਜਗਦੀਪ ਸਿੰਘ, ਹਰਵਿੰਦਰ ਸਿੰਘ ਸਮਰਾ ,ਕੁਲਦੀਪ ਸਿੰਘ, ਕਮਲਦੀਪ ਸਿੰਘ, ਮਨਜੀਤ ਸਿੰਘ ,ਦਵਿੰਦਰ ਸਿੰਘ ਕਾਕਾ, ਬਲਦੀਪ ਸਿੰਘ, ਕਮਲ ਦਾਰਾਪੁਰ ਬੰਟੀ ਬਾਹਗਾ, ਤਰਲੋਕ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਹਰਵਿੰਦਰ ਸਿੰਘ ਡਿਪਟੀ, ਬਲੀ ਸਿੰਘ ਧੂਤ ਅਰਵਿੰਦਰ ਸਿੰਘ ਧੂਤ, ਦਵਿੰਦਰ ਸਿੰਘ ਡੀਐਸ, ਮਨਵੀਰ ਸਮਰਾ, ਜਸ਼ਨ ਸਮਰਾ ਗੱਜਣ ਸਿੰਘ ਬਾਹਗਾ, ਮਨਪ੍ਰੀਤ ਸਿੰਘ ਚਿਪੜਾ, ਬਲਵਿੰਦਰ ਸਿੰਘ ਮੰਡ, ਅਵਨੀਤ ਸਿੰਘ ਮੰਡ ਪਾਲਾ ਦਵਾਖਰੀ, ਕਸ਼ਮੀਰ ਸਿੰਘ , ਹਰਜੋਤ ਸਿੰਘ, ਜਸਕਰਨ ਸਿੰਘ, ਸਨੀ ਥੇਦਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।