Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਭਾਰਤੀ ਸੰਵੀਧਾਨ ਹੀ ਭਾਰਤ ਦੇ ਲੋਕਤੰਤਰ ਦਾ ਅਸਲ ਰਖਵਾਲਾ : ਫੈਡਰੇਸ਼ਨ

ਭਾਰਤੀ ਸੰਵੀਧਾਨ ਹੀ ਭਾਰਤ ਦੇ ਲੋਕਤੰਤਰ ਦਾ ਅਸਲ ਰਖਵਾਲਾ : ਫੈਡਰੇਸ਼ਨ

ਦਸੂਹਾ (ਚੌਧਰੀ) 

*ਅਮਿਤ ਸ਼ਾਹ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

: ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਦੁਆਰਾ ਲਿਖਿਆ ਗਿਆ ਸੰਵੀਧਾਨ ਹੀ ਭਾਰਤ ਦੇ ਲੋਕਤੰਤਰ,ਧਰਮ ਨਿਰਪੱਖ ਢਾਂਚੇ ਅਤੇ ਬਹੁਲਵਾਦ ਦੀ ਅਸਲ ਅਗਵਾਈ ਕਰ ਸਕਦਾ ਹੈ l ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ. ਬੀ. ਸੀ ਇੰਪਲਾਈਜ਼ ਵੈਲਫ਼ੇਅਰ ਫੈਡਰੇਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ l ਜੱਥੇਬੰਦੀ ਦੀ ਤਹਿਸੀਲ ਕੋਰ ਕਮੇਟੀ ਦੀ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਅੰਬੇਡਕਰ ਭਵਨ ਕੰਮਪਲੈਕਸ ਦਸੂਹਾ ਵਿਖੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਲੈਕਚਰਾਰ ਕੁਲਵਿੰਦਰ ਸਿੰਘ ਬੋਦਲ ਵਿਸ਼ੇਸ ਤੌਰ ਤੇ ਸ਼ਾਮਲ ਹੋਏ l ਇਸ ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰਾਂ ਵੱਲੋ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨੀਂ ਸੰਸਦ ਦੇ ਇਜਲਾਸ ਦੌਰਾਨ ਬੋਲਦਿਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਬੰਧ ਵਿੱਚ ਅਪਮਾਨਜਨਕ ਲਹਿਜ਼ੇ ਵਿੱਚ ਕੀਤੀ ਟਿੱਪਣੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਅਮਿਤ ਸ਼ਾਹ ਨੂੰ ਆਪਣੇ ਇਸ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ ਗਿਆ l ਲੈਕਚਰਾਰ ਕੁਲਵਿੰਦਰ ਸਿੰਘ ਬੋਦਲ ਨੇ ਕਿਹਾ ਕਿ ਵੱਖ ਵੱਖ ਸਰਕਾਰਾਂ ਵੱਲੋ ਬਾਬਾ ਸਾਹਿਬ ਦੇ ਨਾਮ ਅਤੇ ਤਸਵੀਰ ਨੂੰ ਕੇਵਲ ਮਤਲਬਪ੍ਰਸਤੀ ਲਈ ਹੀ ਵਰਤਿਆ ਗਿਆ ਹੈ ਜਦਕਿ ਅਸਲ ਵਿੱਚ ਸਰਕਾਰਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਕੰਮ ਕਰ ਰਹੀਆਂ ਹਨ l ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਹਜ਼ਾਰਾਂ ਮੁਲਾਜ਼ਮ 85 ਵੀਂ ਸੰਵਿਧਾਨਕ ਸੋਧ ਦੇ ਪੂਰਨ ਤੌਰ ਤੇ ਲਾਗੂ ਨਾ ਹੋਣ ਕਾਰਨ ਅਤੇ 10 ਅਕਤੂਬਰ 2014 ਦੇ ਗ਼ੈਰ ਸੰਵਿਧਾਨਕ ਪੱਤਰ ਦੇ ਕਾਰਣ ਤਰੱਕੀਆਂ ਤੋਂ ਵਾਂਝੇ ਕਰ ਦਿੱਤੇ ਗਏ ਹਨ l ਇਹਨਾਂ ਵਰਗਾਂ ਦੇ ਹਜ਼ਾਰਾਂ ਵਿਦਿਆਰਥੀ ਵਜ਼ੀਫੇ ਦੀਆਂ ਪੁਰਾਣੀਆਂ ਅਤੇ ਨਿਗੂਣੀਆਂ ਦਰਾਂ ਤੇ ਹੀ ਵਜ਼ੀਫੇ ਪ੍ਰਾਪਤ ਕਰ ਰਹੇ ਹਨ ਅਤੇ ਵਜ਼ੀਫੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਬੇਹੱਦ ਜਟਿਲ ਬਣਾ ਦਿੱਤਾ ਗਿਆ ਹੈ, ਪੰਜਾਬ ਸਕੂਲ਼ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਫ਼ੀਸ,ਪ੍ਰੈਕਟਿਕਲ ਫ਼ੀਸ ਅਤੇ ਸਰਟੀਫਿਕੇਟ ਫ਼ੀਸਾਂ ਦੇ ਰੂਪ ਵਿੱਚ ਵਿਦਿਆਰਥੀਆਂ ਦੀ ਆਰਥਿਕ ਲੁੱਟ ਲਗਾਤਾਰ ਕੀਤੀ ਜਾ ਰਹੀ ਹੈ l ਉਚੇਰੀ ਸਿੱਖਿਆ ਅਤੇ ਮੈਡੀਕਲ ਕੋਰਸਾਂ ਦੀ ਫ਼ੀਸ ਵਿੱਚ ਬੇਤਹਾਸ਼ਾ ਵਾਧਾ ਹੋਣ ਕਾਰਨ ਆਮ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਡਾਕਟਰ ਅਤੇ ਇੰਜੀਨੀਅਰ ਬਣਨ ਦਾ ਸੁਪਨਾ ਸਾਕਾਰ ਨਹੀਂ ਹੋ ਰਿਹਾ l ਪੰਜਾਬ ਦੀਆਂ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਨੂੰ ਉਹਨਾਂ ਦੀ ਅਬਾਦੀ ਅਨੁਸਾਰ ਨੌਕਰੀਆਂ ਵਿੱਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ l ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਕਿਸੇ ਨਾ ਕਿਸੇ ਵਿਭਾਗ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਆਸ ਵਿੱਚ ਉਮਰਦਰਾਜ ਹੋ ਰਹੇ ਹਨ l ਫੈਡਰੇਸ਼ਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੰਵੀਧਾਨ ਦੀ ਅਸਲ ਭਾਵਨਾ ਅਨੁਸਾਰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ ਕਰਨ ਲਈ ਅਪੀਲ ਕੀਤੀ l ਇਸ ਮੌਕੇ ਬਲਾਕ ਪ੍ਰਧਾਨ ਦਸੂਹਾ 1 ਗੁਰਜਿੰਦਰ ਸਿੰਘ ਪਾਲ, ਬਲਾਕ ਪ੍ਰਧਾਨ ਦਸੂਹਾ 2 ਸੁਰਿੰਦਰ ਕੁਮਾਰ, ਬਲਾਕ ਪ੍ਰਧਾਨ ਕਮਾਹੀ ਦੇਵੀ ਭੁਪਿੰਦਰ ਸਿੰਘ,ਵਧੀਕ ਪ੍ਰਧਾਨ ਜਸਵੀਰ ਸਿੰਘ ਬੋਦਲ, ਲੈਕਚਰਾਰ ਦਲਜੀਤ ਸਿੰਘ, ਵਿੱਤ ਸਕੱਤਰ ਅਜੀਤਪਾਲ ਸਿੰਘ, ਮਾਸਟਰ ਕਸ਼ਮੀਰ ਸਿੰਘ, ਜਗਦੀਪ ਸਿੰਘ ਰੋਮੀ, ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਚਮਨ ਲਾਲ, ਸਾਬਕਾ ਬੀ ਐੱਨ ਓ ਲਖਵਿੰਦਰ ਸਿੰਘ ਕੈਰੇ, ਬੀ.ਐੱਨ.ਓ. ਨਰਿੰਦਰਪਾਲ ਸਿੰਘ, ਲੈਕਚਰਾਰ ਜਸਬੀਰ ਕੌਰ, ਸੁਖਦੀਪ ਕੌਰ ਪੰਜਾਬੀ ਅਧਿਆਪਕਾ, ਅਮਨਪ੍ਰੀਤ ਕੌਰ, ਲੈਕਚਰਾਰ ਗਿਆਨ ਚੰਦ, ਲੈਕਚਰਾਰ ਬਲਬੀਰ ਸਿੰਘ ਬਨਮੋਤਰਾ, ਮਾਸਟਰ ਰਾਮ ਲੁਭਾਇਆ, ਮਾਸਟਰ ਬਲਵਿੰਦਰ ਸਿੰਘ ਅਤੇ ਨੌਜਵਾਨ ਆਗੂ ਸੰਤੋਖ਼ ਸਿੰਘ ਸਾਬੀ ਸਮੇਤ ਕੋਰ ਕਮੇਟੀ ਮੈਂਬਰ ਹਾਜ਼ਰ ਸਨ l

error: copy content is like crime its probhihated