Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਮੌ+ਤ ਦੇ ਘਾਟ ਉਤਾਰਨ ਦਾ ਮਾਮਲਾ, ਗੜ੍ਹਦੀਵਾਲਾ ਪੁਲਿਸ ਵਲੋਂ… ਪੜ੍ਹੋ ਪੂਰੀ ਖਬਰ

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਮੌ+ਤ ਦੇ ਘਾਟ ਉਤਾਰਨ ਦਾ ਮਾਮਲਾ, ਗੜ੍ਹਦੀਵਾਲਾ ਪੁਲਿਸ ਵਲੋਂ… ਪੜ੍ਹੋ ਪੂਰੀ ਖਬਰ

ਗੜ੍ਹਦੀਵਾਲਾ 24 ਦਸੰਬਰ (PPT NEWS)

: ਗੜਦੀਵਾਲਾ ਬਸ ਸਟੈਂਡ ਨਜਦੀਕ ਬੀਤੀ ਰਾਤ 8 ਵਜੇ ਬਸ ਸਟੈਂਡ ਉੱਤੇ ਖੜ੍ਹੇ ਦੋ ਨੌਜਵਾਨਾਂ ਤੇ ਕਾਰ ਵਿੱਚ ਆਏ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।ਜਿਸ ਵਿੱਚ ਅਵਿਨਾਸ਼ ਪੁੱਤਰ ਗੁਰਦਿਆਲ ਸਿੰਘ ਮੰਗੀ ਨਿਵਾਸੀ ਮਿਰਜਾਪੁਰ ਤੇ ਗਗਨਦੀਪ ਸਿੰਘ ਨਿਵਾਸੀ ਭਟਲਾਂ ਗੰਭੀਰ ਜਖਮੀ ਹੋ ਗਏ ਸਨ। ਜਿਨਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਥੇ ਅਵਿਨਾਸ਼ ਪੁੱਤਰ ਗੁਰਦਿਆਲ ਸਿੰਘ ਮੰਗੀ ਨਿਵਾਸੀ ਮਿਰਜਾਪੁਰ ਦੀ ਮੌਤ ਹੋ ਗਈ ਸੀ ਅਤੇ ਗਗਨਦੀਪ ਸਿੰਘ ਨਿਵਾਸੀ ਭਟਲਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਸੀ।

ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਅਵਿਨਾਸ਼ ਦੇ ਪਿਤਾ ਗੁਰਦਿਆਲ ਸਿੰਘ ਪੁੱਤਰ ਦੇਵ ਰਾਜ ਵਾਸੀ ਮਿਰਜਾਪੁਰ ਥਾਣਾ ਗੜਦੀਵਾਲਾ ਨੇ ਕਿਹਾ ਕਿ ਮੇਨ ਰੋਡ ਪਰ ਉਸ ਦੀ ਅਵਿਨਾਸ ਪਿਕਚਰ ਗਿਫਟ ਸ਼ਾਪ ਦੀ ਦੁਕਾਨ ਹੈ ਜਿੱਥੇ ਉਹ ਅਤੇ ਉਸ ਦਾ ਲੜਕਾ ਅਵਿਨਾਸ਼ ਕੰਮ ਕਰਦੇ ਹਨ।  ਮਿਤੀ 23-12-2024 ਵਕਤ ਕਰੀਬ 7.45 ਵਜੇ ਸ਼ਾਮ ਦਾ ਹੋਵੇਗਾ ਕਿ ਅਸੀਂ ਦੋਨੋ ਪਿਓ ਪੁੱਤ ਆਪਣੀ ਦੁਕਾਨ ਪਰ ਸੀ ਤਾਂ ਉਸ ਦੇ ਲੜਕੇ ਅਵਿਨਾਸ਼ ਨੇ ਉਸ ਨੂੰ ਕਿਹਾ ਕਿ ਉਹ ਬਸ ਸਟੈਡ ਤੇ ਜਾ ਕੇ ਆਉਂਦਾ ਹੈ ਜੋ ਉਸ ਦਾ ਲੜਕਾ ਕੁੱਝ ਸਮੇਂ ਤੱਕ ਵਾਪਸ ਨਹੀਂ ਆਇਆ ਤਾਂ ਉਹ ਉਸ ਨੂੰ ਦੇਖਣ ਲਈ ਗਿਆ ਤਾਂ ਜੇ ਉਹ ਬਸ ਸਟੈੰਡ ਗੜਦੀਵਾਲਾ ਵਿਖੇ ਪੁੱਜਾ ਤਾਂ ਉਸ ਨੇ ਦੇਖਿਆ ਕਿ ਨਵਜੋਤ ਸਿੰਘ ਉਰਫ ਹੈਪੀ ਪੁੱਤਰ ਜਰਨੈਲ ਸਿੰਘ ਵਾਸੀ ਗੋਂਦਪੁਰ,ਰਿਸ਼ੀ ਵਾਸੀ ਭੱਟਲਾਂ ਜਿਹਨਾ ਨੂੰ ਉਹ ਪਹਿਲਾ ਤੋਂ ਹੀ ਜਾਣਦਾ ਸੀ ਆਲਟੋ ਕਾਰ ਨੰਬਰੀ ਪੀ.ਬੀ 21 ਸੀ 2088 ਰੰਗ ਮਹਿਰੂਨ ਵਿੱਚੋਂ ਬਾਹਰ ਨਿਕਲੇ ਜਿਹਨਾਂ ਦੇ ਹੱਥ ਵਿੱਚ ਲੋਹੇ ਦੇ ਖੰਡੇ ਸਨ ਜਿਹਨਾਂ ਨੇ ਉਸ ਦੇ ਦੇਖਦਿਆ ਦੇਖਦਿਆ ਉਸ ਦੇ ਲੜਕੇ ਅਵਿਨਾਸ਼ ਅਤੇ ਉਸ ਦੇ ਦੋਸਤ ਗਗਨਦੀਪ ਸਿੰਘ ਦੇ ਸੱਟਾਂ ਮਾਰੀਆਂ ਇੰਨੇ ਨੂੰ ਇਕ ਹੋਰ ਗੱਡੀ ਫੋਰਡ ਫਿਸਟਾ ਕਾਰ ਨੰਬਰੀ ਪੀ.ਬੀ 02-ਬੀ.ਐਚ 1199 ਵਿੱਚ ਪੰਜ ਜਣੇ ਨੌਜਵਾਨ ਸਵਾਰ ਸਨ। ਜਿਹਨਾਂ ਦੇ ਹੱਥ ਵਿੱਚ ਲੋਹੇ ਦੇ ਖੰਡੇ ਸਨ ਕਾਰ ਵਿਚ ਨਿਕਲੇ ਤਾਂ ਨਵਜੋਤ ਸਿੰਘ ਨੇ ਕਿਹਾ ਕਿ ਇਹਨਾਂ ਦੋਨਾਂ ਨੂੰ ਜਾਨੋ ਮਾਰ ਦਿਓ ਇਹਨਾਂ ਤਿੰਨਾਂ ਨੌਜਵਾਨਾਂ ਨੇ ਉਸ ਦੇ ਲੜਕੇ ਅਤੇ ਉਸ ਦੇ ਦੋਸਤ ਗਗਨਦੀਪ ਸਿੰਘ ਦੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੈਂ ਸਵਾਰੀ ਦਾ ਪ੍ਰਬੰਧ ਕਰਕੇ ਇਹਨਾ ਦੋਨਾਂ ਨੂੰ ਸਿਵਲ ਹਸਪਤਾਲ ਦਸੂਹਾ ਲੈ ਗਿਆ ਜਿੱਥੇ ਡਾਕਟਰ ਸਾਹਿਬ ਨੇ ਉਸ ਦੇ ਲੜਕੇ ਅਵਿਨਾਸ਼ ਨੂੰ ਮ੍ਰਿਤਕ ਕਰਾਰ ਦਿੱਤਾ ਜਦੋਂ ਉਹ ਹਸਪਤਾਲ ਵਿਚ ਮੌਜੂਦ ਸੀ ਤਾਂ ਤਾਂ ਇੱਕ ਐਬੂਲਸ ਗੱਡੀ ਨਵਜੋਤ ਸਿੰਘ ਉਰਫ ਹੈਪੀ,ਰਿਸ਼ੀ ਅਤੇ ਉਹਨਾ ਨਾਲ ਲੜਾਈ ਵਿੱਚ ਮੌਜੂਦ ਤਿੰਨ ਹੋਰ ਲੜਕੇ ਮੌਜੂਦ ਸਨ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਆਏ ਜਿਥੇ ਮੈਂ ਐਬੁਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਇਹਨਾ ਦਾ ਗੋਂਦਪੁਰ ਪਾਸ ਐਕਸੀਡੈਂਟ ਹੋਇਆ ਹੈ ਜੋ ਨਵਜੋਤ ਸਿੰਘ ਨਾਲ ਤਿੰਨ ਹੋਰ ਲੜਕੇ ਸਨ। ਉਹਨਾ ਦੇ ਨਾਮ ਪਤਾ ਪੁੱਛੇ ਪੁੱਤਰ ਜਸਵਿੰਦਰ ਸਿੰਘ ਵਾਸੀ ਡਡਿਆਣਾ ਖੁਰਦ, 4.ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਡਡਿਆਣਾ ਖੁਰਦ, 5.ਗੋਰਵ ਪੁੱਤਰ ਕੇਵਲ ਸਿੰਘ ਵਾਸੀ ਡਡਿਆਣਾ ਖੁਰਦ ਜਿਹਨਾ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਹੈ।

ਗੜ੍ਹਦੀਵਾਲਾ ਪੁਲਿਸ ਨੇ ਇਸ ਸਬੰਧੀ1.ਨਵਜੋਤ ਸਿੰਘ ਉਰਫ ਹੈਪੀ ਪੁੱਤਰ ਜਰਨੈਲ ਸਿੰਘ ਵਾਸੀ ਗੋਂਦਪੁਰ ਥਾਣਾ ਗੜਦੀਵਾਲਾ, 2.ਰਿਸੀ ਵਾਸੀ ਭੱਟਲਾਂ, 3. ਨਵਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਡਡਿਆਣਾ ਖੁਰਦ,4.ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਡਡਿਆਣਾ ਖੁਰਦ,5.ਗੋਰਵ ਪੁੱਤਰ ਕੇਵਲ ਸਿੰਘ ਵਾਸੀ ਡਡਿਆਣਾ ਖੁਰਦ, ਅਤੇ 4/5 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated