Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਜੇਸੀਟੀ ਮਿੱਲ ਮਾਲਕਾਂ ਖਿਲਾਫ ਐਫ.ਆਈ.ਆਰ. ਸ਼ਲਾਘਾਯੋਗ ਪਰ ਮਜ਼ਦੂਰਾਂ ਨੂੰ ਹੋਵੇ ਹੱਕ ਦੇ ਪੈਸੇ ਦੀ ਅਦਾਇਗੀ : ਕਮਲ ਸਰੋਜ

ਜੇਸੀਟੀ ਮਿੱਲ ਮਾਲਕਾਂ ਖਿਲਾਫ ਐਫ.ਆਈ.ਆਰ. ਸ਼ਲਾਘਾਯੋਗ ਪਰ ਮਜ਼ਦੂਰਾਂ ਨੂੰ ਹੋਵੇ ਹੱਕ ਦੇ ਪੈਸੇ ਦੀ ਅਦਾਇਗੀ : ਕਮਲ ਸਰੋਜ

ਫਗਵਾੜਾ ( ਲਾਲੀ)

ਕਿਹਾ : ਸਮੀਰ ਥਾਪਰ ਤੇ ਮੁਕੁਲਿਕਾ ਸਿਨਹਾ ਦੇ ਘੋਟਾਲਿਆਂ ਦਾ ਹੋਵੇ ਪਰਦਾਫਾਸ਼

:  ਸ਼ਿਵ ਸੈਨਾ ਯੂ.ਬੀ.ਟੀ. ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਜੇਸੀਟੀ ਮਿਲ ਦੇ ਕਰੀਬ ਤਿੰਨ ਹਜ਼ਾਰ ਮਜਦੂਰਾਂ ਦੇ ਹੱਕ ਦੀ ਕਮਾਈ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਦੇ ਮਾਮਲੇ ਵਿਚ ਮਿੱਲ ਮਾਲਕ ਸਮੀਰ ਥਾਪਰ ਅਤੇ ਉਸਦੀ ਮਹਿਲਾ ਮਿੱਤਰ ਮੁਕੁਲਿਕਾ ਸਿਨਹਾ ਦੇ ਖਿਲਾਫ ਦਰਜ ਕੀਤੀ ਐਫ.ਆਈ.ਆਰ. ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੀਰ ਥਾਪਰ ਅਤੇ ਮੁਕੁਲਿਕਾ ਸਿਨਹਾ ਖਿਲਾਫ ਸਿਰਫ ਵਰਕਰਾਂ ਦੀ ਈ.ਪੀ. ਐੱਫ. ਰਕਮ ਜਮਾ ਨਾ ਕਰਵਾਉਣ ਸਬੰਧੀ ਕਾਨੂੰਨੀ ਕਾਰਵਾਈ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਮਿੱਲ ਵਿੱਚ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਧੋਖਾਧੜੀ ਦੀ ਹਰ ਐਂਗਲ ਤੋਂ ਜਾਂਚ ਕਰਕੇ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਇਸ ਦੌਰਾਨ ਕਿਸਾਨ ਆਗੂ ਹਰਮਿੰਦਰ ਸਿੰਘ ਖਹਿਰਾ, ਦਿ ਜਗਤਜੀਤ ਟੈਕਸਟਾਈਲ ਮਿੱਲ ਟਰੇਡ ਯੂਨੀਅਨ ਕਾਂਗਰਸ (ਰਜਿ.) ਦੇ ਪੰਜਾਬ ਮੀਤ ਪ੍ਰਧਾਨ ਸੁਨੀਲ ਪਾਂਡੇ, ਭਾਰਤੀ ਮਜ਼ਦੂਰ ਸੰਘ ਦੇ ਭੂਸ਼ਣ ਯਾਦਵ, ਅਜੈ ਯਾਦਵ, ਰਵੀ ਸਿੱਧੂ ਕੌਮੀ ਮੁੱਖ ਸੰਚਾਲਕ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਿਲ ਦੇ ਜਿਨ੍ਹਾਂ ਕਰਮਚਾਰੀਆਂ ਨੇ ਕੋਵਿਡ-19 ਦੌਰਾਨ ਕੰਮ ਛੱਡ ਦਿੱਤਾ ਸੀ ਜਾਂ ਜਿਨ੍ਹਾਂ ਦੇ ਵਿਭਾਗਾਂ ਦੇ ਬੰਦ ਹੋਣ ਕਾਰਨ ਅਸਤੀਫ਼ੇ ਲਏ ਗਏ ਸਨ ਅਤੇ ਜੋ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ, ਉਨ੍ਹਾਂ ਦੀ ਗਰੈਚੁਟੀ, ਓਵਰਟਾਈਮ, ਬੋਨਸ, ਪੀ.ਐਫ ਦੇ ਪੈਸੇ ਮਿੱਲ ਪ੍ਰਬੰਧਕਾਂ ਵੱਲੋਂ ਅਦਾ ਕਰਵਾਏ ਜਾਣ। ਇਸ ਤੋਂ ਇਲਾਵਾ ਮਿੱਲ ਮਾਲਕਾਂ ਵੱਲੋਂ ਹੁਣ ਤੱਕ ਈ.ਐਸ. ਆਈ. ਦੇ ਪੈਸੇ ਦੀ ਬਕਾਇਆ ਰਕਮ ਵੀ ਜਮਾ ਕਰਵਾਈ ਜਾਵੇ। ਮਿੱਲ ਦੀ ਸਹਿਕਾਰੀ ਸਭਾ ਦੇ ਬਚਤ ਖਾਤਿਆਂ ਵਿਚ ਮਜ਼ਦੂਰਾਂ ਵਲੋਂ ਜਮਾਂ ਕੀਤੇ ਪੈਸੇ ਦੁਆਏ ਜਾਣ। ਕਮਲ ਸਰੋਜ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਅਤੇ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਵੀ ਵੱਖਰੀ ਐਫ.ਆਈ.ਆਰ. ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸੁਨੀਲ ਪਾਂਡੇ ਅਤੇ ਭੂਸ਼ਣ ਯਾਦਵ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਕਿਸੇ ਮਿੱਲ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮਿੱਲ ਮਾਲਕ ਅਤੇ ਮੈਨੇਜਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਮਿੱਲ ਦੇ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਅੰਤਿਮ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਮਾਜ ਸੇਵੀ ਸ਼ਾਰਦਾ ਨੰਦ ਸਿੰਘ ਤੋਂ ਇਲਾਵਾ ਉਮੇਸ਼ ਗਿਰੀ ਸਕੱਤਰ ਭਾਰਤੀ ਮਜ਼ਦੂਰ ਸੰਘ, ਪ੍ਰਦੀਪ ਖੋਸਲਾ, ਮਦਨ ਮਿਸ਼ਰਾ, ਅਨਿਲ ਮਿਸ਼ਰਾ, ਪ੍ਰਦੀਪ ਸਿੰਘ, ਰਾਮ ਭਰੋਸੇ ਯਾਦਵ ਇੰਟਕ, ਕਰਮਵੀਰ ਇੰਟਕ, ਧਰਮਿੰਦਰ ਸਿੰਘ, ਰਾਜੂ ਤਿਵਾੜੀ, ਕਿਰਨ, ਗੀਤਾ ਤਿਵਾੜੀ, ਡਾ. ਮੀਨਾ ਸਮੇਤ ਵੱਡੀ ਗਿਣਤੀ ਵਿੱਚ ਮਿੱਲ ਵਰਕਰ ਹਾਜ਼ਰ ਸਨ

error: copy content is like crime its probhihated