Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਪਿੰਡ ਵਜੀਦੋਵਾਲ ਵਿਖੇ ਲਗਾਇਆ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤਹਿਤ ਦੋ ਰੋਜਾ ਕੈਂਪ

ਪਿੰਡ ਵਜੀਦੋਵਾਲ ਵਿਖੇ ਲਗਾਇਆ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤਹਿਤ ਦੋ ਰੋਜਾ ਕੈਂਪ

ਫਗਵਾੜਾ 10 ਨਵੰਬਰ (ਲਾਲੀ)

* 23 ਤੇ 24 ਨਵੰਬਰ ਨੂੰ ਲੱਗੇਗਾ ਵਿਸ਼ੇਸ਼ ਕੈਂਪ

 :  ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੀ ਮੁਹਿਮ ਦੇ ਸਬੰਧ ਵਿਚ ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜਿਸਟ੍ਰੇਸ਼ਨ ਫਗਵਾੜਾ-29 ਚੋਣ ਅਫਸਰ ਜਸ਼ਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਫਗਵਾੜਾ ਦੇ ਸਾਰੇ ਪੋਲਿੰਗ ਬੂਥਾਂ ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਗਏ। ਇਸੇ ਲੜੀ ਤਹਿਤ ਪਿੰਡ ਵਜੀਦੋਵਾਲ ਸਥਿਤ ਬੂਥ ਨੰਬਰ 113 ‘ਤੇ ਇਕ ਕੈਂਪ ਬੀ.ਐਲ.ਓ. ਮਲਕੀਤ ਚੰਦ ਕੰਗ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਵੋਟਰਾਂ ਦੇ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਗਏ। ਬੀ.ਐਲ.ਓ. ਮਲਕੀਤ ਚੰਦ ਕੰਗ ਨੇ ਦੱਸਿਆ ਕਿ 1 ਜਨਵਰੀ 2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਅਤੇ ਜਿਹਨਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਾਈ। ਉਹ ਪ੍ਰਾਰਥੀ ਇਹਨਾਂ ਕੈਂਪਾ ਦਾ ਲਾਭ ਉਠਾ ਸਕਦੇ ਹਨ। ਮਿਤੀ 23 ਅਤੇ 24 ਨਵੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਵੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹਨਾਂ ਕੈਂਪਾ ਦੌਰਾਨ ਨਵੀਂ ਵੋਟ ਬਨਾਉਣ ਲਈ ਫਾਰਮ ਨੰਬਰ 6 ਜਦਕਿ ਪ੍ਰਵਾਸ਼ੀ ਭਾਰਤੀਆਂ ਦੀ ਵੋਟ ਬਨਾਉਣ ਲਈ ਫਾਰਮ ਨੰਬਰ 6-ਏ ਅਤੇ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਵੇਰਵਿਆਂ ਵਿਚ ਸੋਧ ਕਰਵਾਉਣ ਲਈ, ਡੁਪਲੀਕੇਟ ਵੋਟਰ ਕਾਰਡ ਲੈਣ, ਰਿਹਾਇਸ਼ੀ ਪਤਾ ਬਦਲਣ ਲਈ ਅਤੇ ਪੀ.ਡਬਲਯੂ.ਡੀ. ਮਾਰਕ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਦਿੱਤੇ ਜਾ ਸਕਦੇ ਹਨ। ਤਾਂ ਜੋ ਉਹਨਾਂ ਦਾ ਨਾਮ ਸੁਧਾਈ ਤੋਂ ਬਾਅਦ ਪ੍ਰਕਾਸ਼ਿਤ ਹੋਣ ਵਾਲੀਆਂ ਅਗਲੀਆਂ ਵੋਟਰ ਸੂਚੀਆਂ ਵਿਚ ਸ਼ਾਮਲ ਕੀਤਾ ਜਾ ਸਕੇ ਅਤੇ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਹਨਾਂ ਦੱਸਿਆ ਕਿ ਇਹ ਫਾਰਮ ਮੋਬਾਇਲ ਐਪ ਜਾਂ ਫਾਰਮ ਪੋਰਟਲ ਰਾਹੀਂ ਆਨਲਾਈਨ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ‘ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਰਿੰਪਲ ਕੁਮਾਰ, ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਕੁਮਾਰ, ਰਿਟਾ. ਇੰਸਪੈਕਟਰ ਰਮਨ ਕੁਮਾਰ, ਰਵੀ ਦੱਤ, ਬਲਿਹਾਰ ਚੰਦ, ਜਸਵਿੰਦਰ ਪਾਲ, ਬਨੀ ਸ਼ਰਮਾ, ਵਿਕਾਸ ਕੁਮਾਰ, ਹੰਸਰਾਜ, ਕੁਲਦੀਪ ਕੁਮਾਰ, ਸੋਹਨ ਲਾਲ ਆਦਿ ਹਾਜਰ ਸਨ।

ਕੈਪਸ਼ਨ- ਪਿੰਡ ਵਜੀਦੋਵਾਲ ਵਿਖੇ ਬੂਥ ਨੰਬਰ 113 ‘ਤੇ ਲਗਾਏ ਗਏ ਕੈਂਪ ਦੌਰਾਨ ਫਾਰਮ ਭਰਦੇ ਹੋਏ ਬੀ.ਐਲ.ਓ. ਮਲਕੀਤ ਚੰਦ ਕੰਗ ਦੇ ਨਾਲ ਸਰਪੰਚ ਰਿੰਪਲ ਕੁਮਾਰ ਅਤੇ ਹੋਰ।