Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ...
ADVERTISEMENT
You are currently viewing ਦੁਕਾਨ ਦੀ ਕੰਧ ਪਾੜ ਕੇ ਚੋਰ ਕੀਮਤੀ ਸਮਾਨ ਲੈ ਹੋਏ ਸ਼ੂ ਮੰਤਰ

ਦੁਕਾਨ ਦੀ ਕੰਧ ਪਾੜ ਕੇ ਚੋਰ ਕੀਮਤੀ ਸਮਾਨ ਲੈ ਹੋਏ ਸ਼ੂ ਮੰਤਰ

ਭੋਗਪੁਰ / ਦਸੂਹਾ (PPT NEWS) 

: ਭੋਗਪੁਰ ਅਧੀਨ ਪੈਂਦੇ ਪਿੰਡ ਲੁਹਾਰਾਂ (ਮ) ਦੇ ਅੱਡੇ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਦੁਕਾਨ ਦੇ ਮਾਲਕ ਕੀਰਤਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਦਿਵਾਲੀ ਦੀ ਰਾਤ ਇੱਕ ਨਵੰਬਰ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਜਦ ਉਹਨਾਂ ਸਵੇਰੇ ਆ ਕੇ ਆਪਣੀ ਦੁਕਾਨ ਦੇ ਤਾਲੇ ਖੋਲੇ ਤਾਂ ਦੇਖਿਆ ਤੇ ਦੁਕਾਨ ਦੀ ਪਿਛਲੀ ਕੰਧ ਪਾੜੀ ਹੋਈ ਸੀ ਜਿਸ ਵਿਚੋਂ ਅਣਪਛਾਤੇ ਚੋਰਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਦਾ ਕੀਮਤੀ ਸਮਾਨ ਜਿਸ ਵਿੱਚ ਘਿਓ ਦੇ ਟੀਨ ਠੰਡਾ ਅਤੇ ਹੋਰ ਸਮਾਨ ਚੁੱਕ ਕੇ ਲੈ ਗਏ ਜਿਸ ਦੀ ਕੀਮਤ 25 ਤੋਂ 30 ਹਜਾਰ ਬਣਦੀ ਹੈ। ਜਿਸ ਦੀ ਦਰਖਾਸਤ 2 ਨਵੰਬਰ ਸਵੇਰ ਨੂੰ ਭੋਗਪੁਰ ਥਾਣਾ ਵਿਖੇ ਦੇ ਦਿੱਤੀ ਗਈ ਸੀ। ਜਿੱਥੇ ਕਿ ਇੱਕ ਹਫਤਾ ਬੀਤ ਜਾਣ ਤੇ ਘਟਨਾ ਸਥਲ ਵਾਲੀ ਜਗ੍ਹਾ ਤੇ ਕੋਈ ਵੀ ਪੁਲਿਸ ਮੁਲਾਜ਼ਮ ਮੌਕਾ ਦੇਖਣ ਨਹੀਂ ਪਹੁੰਚੇ।

ਬਾਕਸ

ਇਸ ਮੌਕੇ ਕੀਰਤਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਹਿਲਾਂ ਵੀ ਦੁਕਾਨ ਤੇ ਚੋਰੀ ਹੋ ਚੁੱਕੀ ਹੈ ਪਹਿਲਾਂ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਵੀ ਭੋਗਪੁਰ ਪੁਲਿਸ ਇੱਕ ਹਫਤਾ ਬੀਤ ਜਾਣ ਤੇ ਨਹੀਂ ਪਹੁੰਚੀ।

error: copy content is like crime its probhihated