ਫਗਵਾੜਾ 8 ਨਵੰਬਰ(ਲਾਲੀ )
: ਸਰਦੀ ਦੇ ਮੌਸ਼ਮ ਨੂੰ ਧਿਆਨ ਵਿੱਚ ਰੱਖਦੇ ਹੋਏ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ.) ਫਗਵਾੜਾ ਵਲੋਂ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੁੜਕੀ ਵਿਖੇ ਪਿੰਡ ਰੁੜਕੀ ਦੇ ਨਾਲ ਲੱਗਦੇ ਪਿੰਡ ਧੀਨਪੁਰ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਸਵੈਟਰਾਂ ਦੀ ਵੰਡ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਵਿਤਿਨ ਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਰੁੜਕੀ ਦੇ ਸਾਬਕਾ ਵਿਦਿਆਰਥੀ ਪ੍ਰਵਾਸੀ ਭਾਰਤੀ ਗੋਰਖ ਨਾਥ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਪਿਛਲੇ 4 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੀ ਪ੍ਰਵਾਸੀ ਭਾਰਤੀ ਗੋਰਖ ਨਾਥ ਦੀ ਸੁਪਤਨੀ ਸਰਬਜੀਤ ਕੌਰ ਅਤੇ ਬੇਟੀ ਪ੍ਰਿਅੰਕਾ ( ਯੂ. ਐੱਸ. ਏ . )ਨੇ ਕਿਹਾ ਕਿ ਗੋਰਖ ਨਾਥ ਇਸੇ ਸਕੂਲ ਤੋਂ ਪੜੇ ਹੋਣ ਕਾਰਨ ਵਿਸ਼ੇਸ਼ ਲਗਾੳ ਰੱਖਦੇ ਹਨ । ਪ੍ਰੋਜੈਕਟ ਡਾਇਰੈਕਟਰ ਗੁਰਮੀਤ ਰਾਮ ਦੀ ਮਦਦ ਨਾਲ ਆਯੋਜਿਤ ਇਸ ਸੇਵਾ ਪ੍ਰੋਜੈਕਟ ਵਿੱਚ ਰੁੜਕੀ ਦੀ ਸਰਪੰਚ ਊਸ਼ਾ ਰਾਣੀ ਅਤੇ ਧੀਨਪੁਰ ਸਰਪੰਚ ਸੁਮਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਾਰਮਿਕ ਸਥਾਨਾਂ ਵਾਂਗ ਵਿੱਦਿਅਕ ਸੰਸਥਾਨਾਂ ਨੂੰ ਸਹਿਯੋਗ ਮਿਲੇ ਤਾਂ ਸਿੱਖਿਆ ਖੇਤਰ ਵਿੱਚ ਸਕਾਰਾਤਮਿਕ ਤਬਦੀਲੀ ਦਰਜ ਹੋ ਸਕਦੀ ਹੈ ।ਸੇਵਾ ਮੁਕਤ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਪ੍ਰਵਾਸੀ ਭਾਰਤੀਆਂ ਦਾ ਸਿੱਖਿਆ ਖੇਤਰ ਵਿੱਚ ਸਹਿਯੋਗ ਦੀ ਪ੍ਰਸ਼ੰਸਾ ਕੀਤੀ ।ਸਕੂਲ ਇੰਚਾਰਜ ਇਕਬਾਲ ਸਿੰਘ ਅਤੇ ਹਰਮੇਸ਼ ਲਾਲ ਨੇ ਇਸ ਸੇਵਾ ਪ੍ਰੋਜੈਕਟ ਲਈ ਗੋਰਖ ਨਾਥ ਅਤੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਦਾ ਧੰਨਵਾਦ ਕੀਤਾ । ਲੈਕ. ਹਰਜਿੰਦਰ ਗੋਗਨਾ ਵਲੋਂ ਸੰਚਾਲਿਤ ਇਸ ਪ੍ਰੋਗਰਾਮ ਵਿੱਚ ਕਲੱਬ ਅਹੁਦੇਦਾਰ ਨਰੇਸ਼ ਕੋਹਲੀ ਨੇ ਦੱਸਿਆ ਕਿ ਕਲੱਬ ਵਲੋਂ ਇਹ ਪ੍ਰੋਜੈਕਟ ਹਰ ਸਾਲ ਕਈ ਸਕੂਲਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ । ਕਲੱਬ ਵਲੋਂ ਸੀ.ਐਸ.ਆਰ. ਸਕੀਮ ਤਹਿਤ ਸੈਨੇਟਰੀ ਪੈਡ ਮਹਿਲਾਵਾਂ ਨੂੰ ਮੁਫਤ ਵੰਡੇ ਜਾਂਦੇ ਹਨ ਅਤੇ ਸੰਸਥਾ ਯੁਵਕ ਸੇਵਾਵਾਂ ਪੰਜਾਬ , ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਅਤੇ ਰੈੱਡ ਕਰਾਸ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ । ਸਮਾਰੋਹ ਦੌਰਾਨ ਮਿਡ ਡੇ ਮੀਲ ਵਰਕਰਾਂ ਨੂੰ ਵੀ ਸਵੈਟਰ ਅਤੇ ਬੂਟ ਪ੍ਰਦਾਨ ਕੀਤੇ ਗਏ । ਸਮਾਗਮ ਦੌਰਾਨ ਪ੍ਰਬੰਧਕਾਂ ਨੇ ਪ੍ਰਵਾਸੀ ਭਾਰਤੀ ਅਤੇ ਹੋਰਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ l ਇਸ ਮੌਕੇ ਨਰੇਸ਼ ਕੁਮਾਰ ਕੋਹਲੀ, ਸੁੱਚਾ ਰਾਮ, ਸ਼ਹਿਨਾਜ ਰਾਏ, ਮਨਜਿੰਦਰ ਸਿੰਘ, ਦੀਪਕ ਕੁਮਾਰ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ, ਨਵਜੋਤ ਕੌਰ, ਸੋਨੂ ਮਿੱਤਲ, ਇਕਬਾਲ ਸਿੰਘ, ਸੰਗੀਤਾ ਅਤੇ ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ ।








