Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਲੋਕ ਪ੍ਰਦੂਸ਼ਣ ਰਹਿਤ ਅਤੇ ਸੁਰਖਿਅਤ ਦੀਵਾਲੀ ਮਨਾਉਣ : ਡਾ.ਹਰਜੀਤ ਸਿੰਘ

ਲੋਕ ਪ੍ਰਦੂਸ਼ਣ ਰਹਿਤ ਅਤੇ ਸੁਰਖਿਅਤ ਦੀਵਾਲੀ ਮਨਾਉਣ : ਡਾ.ਹਰਜੀਤ ਸਿੰਘ

ਗੜ੍ਹਦੀਵਾਲਾ 30 ਅਕਤੂਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਸ਼ਗੋਤਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ. ਐਚ.ਸੀ ਭੂੰਗਾ ਵਿਖੇ ਪ੍ਰਦੂਸ਼ਣ ਰਹਿਤ ਅਤੇ ਸੁਰਖਿਅਤ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ ਗਿਆ।

ਇਸ ਮੌਕੇ ਡਾ. ਹਰਜੀਤ ਨੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਹੈ, ਜੇਕਰ ਛੋਟੇ ਬਚੇ ਦੀਵਾਲੀ ਦੇ ਤਿਉਹਾਰ ਤੇ ਪਟਾਕੇ ਚਲਾਉਣ ਤਾਂ ਪਰਿਵਾਰ ਦੇ ਵਡੇ ਮੈਂਬਰ ਉਨਾਂ ਦੀ ਨਿਗਰਾਨੀ ਰੱਖਣ। ਪਟਾਕੇ ਚਲਾਉਣ ਸਮੇਂ ਰੇਸ਼ਮੀ ਅਤੇ ਢਿਲੇ ਕਪੜੇ ਨਾ ਪਾਉ, ਸੂਤੀ ਕਪੜੇ ਪਾਓ। ਹੱਥ ਵਿੱਚ ਪਟਾਕੇ ਫੜ ਕੇ ਕਦੇ ਵੀ ਨਾ ਚਲਾਉ, ਅਣਚਲੇ ਪਟਾਕਿਆਂ ਨੂੰ ਫਿਰ ਤੋਂ ਨਾ ਚਲਾਉ ਉਹ ਕਦੀ ਵੀ ਫਟ ਸਕਦੇ ਹਨ।

ਜੇਕਰ ਪਟਾਖਿਆਂ ਕਾਰਨ ਅੱਖ ਵਿੱਚ ਸੱਟ ਲੱੱਗ ਜਾਵੇ ਤਾਂ ਉਸ ਨੂੰ ਨਾ ਹੀ ਮਲੋ ਅਤੇ ਨਾ ਹੀ ਰਗੜੋ, ਅੱਖਾਂ ਦੇ ਮਾਹਿਰ ਡਾਕਟਰ ਨੂੰ ਤੁਰੰਤ ਦਿਖਾਓ। ਉਨਾਂ ਕਿਹਾ ਕਿ ਵੱਧ ਤੋਂ ਵੱਧ ਯਤਨ ਕੀਤੇ ਜਾਣ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਕਿਉਂ ਕਿ ਦੀਵਾਲੀ ਦੇ ਤਿਉਹਾਰ ਤੇ ਪਟਾਕੇ ਚਲਾਉਣ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਅਤੇ ਬਚਿਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਇਨਫੈਕਸ਼ਨ ਵੱਧ ਜਾਂਦੀ ਹੈ। ਪਟਾਕੇ ਚਲਾਉਣ ਨਾਲ ਅੱੱਖਾਂ ਦਾ ਨੁਕਸਾਨ ਵੀ ਹੋ ਸਕਦਾ ਹੈ। ਪ੍ਰਦੂਸ਼ਣ ਨਾਲ ਓਜੋਨ ਪਰਤ ਦਾ ਨੁਕਸਾਨ ਵੀ ਹੁੰਦਾ ਹੈ।

ਇਸ ਸਮੇਂ ਜਸਤਿੰਦਰ ਸਿੰਘ ਬੀ.ਈ.ਈ, ਅਮਿਤ ਸ਼ਰਮਾ, ਗੁਜਿੰਦਰਜੀਤ ਸਿੰਘ, ਜਗਦੀਪ ਸਿੰਘ,ਸੁਰਜੀਤ ਸਿੰਘ, ਕਰਮਜੀਤ ਸਿੰਘ,ਬਹਾਦਰ ਸਿੰਘ,ਮਨਜਿੰਦਰ ਸਿੰਘ,ਇਦਰਜੀਤ ਸਿੰਘ,ਅਰਪਿੰਦਰ ਸਿੰਘ,ਮਨਜੀਤ ਸਿੰਘ,ਗੁਰਵਿੰਦਰ ਸਿੰਘ, ਗੁਜਿੰਦਰ ਸਿੰਘ,ਗੁਰਵਿੰਦਰਪਾਲ ਸਿੰਘ,ਸਰਤਾਜ ਸਿੰਘ, ਸਤਵੀਰ ਕੁਮਾਰ,ਸੁਰਜੀਤ ਸਿੰਘ,ਅਸ਼ਵਨੀ ਕੁਮਾਰ, ਚੰਦਰਮੋਹਨ ਸਿੰਘ,ਲਖਵੀਰ ਸਿੰਘ,ਰਣਜੋਧ ਸਿੰਘ,ਹਰਵਿੰਦਰਪਾਲ ਸਿੰਘ, ਹਰਜਿੰਦਰ ਸਿੰਘ,ਸਰਵਜੀਤ ਸਿੰਘ,ਕਮਲਜੀਤ ਸਿੰਘ ਅਤੇ ਹੋਰ ਲੋਕ ਹਾਜਰ ਸਨ