Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ )ਦਾ ਧਰਨਾ ਤੀਸਰੇ ਦਿਨ ਵੀ ਰਿਹਾ ਜਾਰੀ

ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ )ਦਾ ਧਰਨਾ ਤੀਸਰੇ ਦਿਨ ਵੀ ਰਿਹਾ ਜਾਰੀ

ਫਗਵਾੜਾ 23 ਅਕਤੂਬਰ (ਲਾਲੀ )

*ਸਰਕਾਰਾਂ ਦੀ ਬੇਰੁਖੀ ਕਾਰਨ ਧਰਨੇ ਲਈ ਮਜਬੂਰ ਕਿਸਾਨ – ਰਾਏ/ਪੰਧੇਰ

: ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਹਮਖਿਆਲੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੇ ਪੁਖਤਾ ਪ੍ਰਬੰਧ ਨਾ ਹੋਣ ਦੇ ਰੋਸ ਵਜੋਂ ਫਗਵਾੜਾ ਦੇ ਜੀਟੀ ਰੋਡ ਸਥਿਤ ਸ਼ੂਗਰ ਮਿੱਲ ਚੌਕ ‘ਤੇ ਲਗਾਇਆ ਧਰਨਾ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਹਜਾਰਾਂ ਦੀ ਗਿਣਤੀ ਮੌਜੂਦ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸਰਵਣ ਸਿੰਘ ਪੰਧੇਰ ਕੋਆਰਡੀਨੇਟਰ ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗੁ ਪਾਲੀ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਕਿਸਾਨ ਸੜਕਾਂ ਉੱਪਰ ਧਰਨੇ ਲਗਾਉਣ ਲਈ ਮਜਬੂਰ ਹੈ। ਪਰ ਸਰਕਾਰ ਦੀ ਬੇਰੁਖੀ ਦਾ ਹਾਲ ਇਹ ਹੈ ਕਿ ਤਿੰਨ ਦਿਨ ਤੋਂ ਕਿਸਾਨ ਸੜਕਾਂ ‘ਤੇ ਹੋਣ ਦੇ ਬਾਵਜੂਦ ਮਸਲੇ ਦਾ ਕੋਈ ਢੁਕਵਾ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸੱਤਾਧਾਰੀ ਪਾਰਟੀ ਦਾ ਕੋਈ ਲੀਡਰ ਮੰਡੀਆਂ ਵਿੱਚ ਕਿਸਾਨਾਂ ਦਾ ਹਾਲ ਚਾਲ ਪੁੱਛਣ ਲਈ ਆ ਰਿਹਾ ਹੈ। ਸਿਆਸੀ ਲੀਡਰਾਂ ਨੂੰ ਸਿਰਫ ਤੇ ਸਿਰਫ ਕਿਸਾਨਾਂ ਦੀ ਯਾਦ ਵੋਟਾਂ ਵੇਲੇ ਹੀ ਆਉਂਦੀ ਹੈ ਅਤੇ ਵੋਟਾਂ ਤੋਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ ਏਹੀ ਹਾਲ ਆਪ ਪਾਰਟੀ ਦਾ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਇਸ ਪਾਰਟੀ ਨੂੰ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ ਕੇ ਸ਼ਾਇਦ ਸੂਬੇ ਦੇ ਭਾਗ ਜਾਗ ਜਾਣਗੇ ਲੇਕਿਨ ਇੱਥੇ ਤਾਂ ਸਭ ਕੁਝ ਉਲਟਾ ਪੁਲਟਾ ਹੋ ਗਿਆ ਸੂਬੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਅਤੇ ਕਿਸਾਨ ਵੀਰ ਮੰਡੀਆਂ ਵਿੱਚ ਫ਼ਸਲ ਲੈ ਕੇ ਖੱਜਲ ਖੁਆਰ ਹੋ ਰਹੇ ਹਨ l ਯੂਨੀਅਨ ਦੇ ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਅਠੌਲੀ ਕੈਸ਼ੀਅਰ, ਸੂਬਾ ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਤੋਂ ਇਲਾਵਾ ਸੀਨੀਅਰ ਕਿਸਾਨ ਆਗੂ ਸੰਤੋਖ ਸਿੰਘ ਲੱਖਪੁਰ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬਾਜਵਾ ਮਲਕਪੁਰ, ਅਵਤਾਰ ਸਿੰਘ ਮੰਗੀ ਜਗਪਾਲਪੁਰ, ਢਾਡੀ ਗੁਰਦਿਆਲ ਸਿੰਘ ਲੱਖਪੁਰ, ਗੁਰਦੀਪ ਸਿੰਘ ਪ੍ਰਧਾਨ ਨੌਜਵਾਨ ਕਿਸਾਨ ਮਜਦੂਰ ਕਮੇਟੀ ਜਲੰਧਰ ਆਦਿ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰੀ ਖਰੀਦ ਏਜੰਸੀਆਂ ਦੇ ਮਾੜੇ ਪ੍ਰਬੰਧਾਂ ਦੀ ਵਜ੍ਹਾ ਨਾਲ ਮੰਡੀਆਂ ਵਿਚ ਝੋਨੇ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਸਰਕਾਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਪੰਜਾਬ ਦੀ ਆਰਥਕਤਾ ਦੇ ਮੁੱਢ ਕਿਸਾਨਾਂ ਨਾਲ ਧੱਕੇਸ਼ਾਹੀ ਬੰਦ ਕੀਤੀ ਜਾਵੇ ਅਤੇ ਉਹਨਾਂ ਦੀਆਂ ਝੋਨੇ ਦੀਆਂ ਖਰੀਦ ਸਬੰਧੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਜਿੱਥੇ ਕੇਂਦਰ ਦੀ ਸਰਕਾਰ ਪ੍ਰਤੀ ਡੂੰਘਾ ਰੋਸ ਪ੍ਰਗਟਾਇਆ, ਉੱਥੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਕਿਸਾਨੀ ਮਸਲੇ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਦੱਸਿਆ। ਕਿਸਾਨਾਂ ਨੇ ਸਰਕਾਰ ਵਿਰੋਧੀ ਜੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਜਸਵੀਰ ਸਿੰਘ ਬੜਾ ਪਿੰਡ, ਕੁਲਦੀਪ ਸਿੰਘ ਰਾਏਪੁਰ, ਸਵਰਨ ਸਿੰਘ ਲਾਦੀਆਂ, ਕਿਰਪਾਲ ਸਿੰਘ ਮੂਸਾਪੁਰ ਮੋਹਨ ਸਿੰਘ ਸਾਂਈ,ਨਰੇਸ਼ ਭਾਰਦਵਾਜ,ਦਵਿੰਦਰ ਸਿੰਘ ਸੰਧਵਾ, ਚੂਹੜ ਸਿੰਘ ਗੰਡਵਾ, ਹਰਵਿੰਦਰ ਸਿੰਘ ਖੁਨਖੁਨ, ਕੁਲਵੰਤ ਸਿੰਘ ਵਰਿਆਹਾਂ, ਬਲਵਿੰਦਰ ਸਿੰਘ ਖਹਿਰਾ, ਸਤਵੀਰ ਸਿੰਘ, ਕਸ਼ਮੀਰ ਸਿੰਘ ਪੰਨੂ ਮਹਿਤਪੁਰ, ਕਮਲ ਢੱਡਵਾਲ, ਬਲਿਹਾਰ ਸਿੰਘ, ਦਵਿੰਦਰ ਪਾਲ, ਲਵਪ੍ਰੀਤ ਸਿੰਘ, ਲੱਕੀ ਗਰੇਵਾਲ, ਜਰਨੈਲ ਸਿੰਘ ਮੂਸਾਪੁਰ, ਮੁਖਤਿਆਰ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਸਰਹਾਲਾ ਰਾਣੂਆ, ਬਲਜਿੰਦਰ ਸਿੰਘ ਚੱਕ ਮੰਡੇਰ, ਸੁਖਵਿੰਦਰ ਸਿੰਘ ਸੰਧਵਾ, ਕੁਲਜੀਤ ਸਿੰਘ, ਜੋਰਾ ਜੱਸੋਮਜਾਰਾ, ਦਲਜੀਤ ਸਿੰਘ, ਤਰਸੇਮ ਸਿੰਘ ਢਿੱਲੋਂ, ਮਨਜੀਤ ਸਿੰਘ ਲੱਲੀਆਂ, ਮੇਜਰ ਸਿੰਘ, ਸੁਖਵੀਰ ਸਿੰਘ ਕੁੱਕੜ ਪਿੰਡ, ਨਿਰਮਲ ਸਿੰਘ ਮੰਡ, ਕੁਲਦੀਪ ਸਿੰਘ ਰਾਏਪੁਰ, ਹਰਜੀਤ ਸਿੰਘ ਢੇਸੀ, ਭਾਈ ਲਾਲ ਸਿੰਘ ਅਕਾਲਗੜ੍ਹ, ਰਜਿੰਦਰ ਸਿੰਘ ਚੰਦੀ, ਰਣਜੀਤ ਸਿੰਘ ਖੁਰਾਣਾ, ਸੁਖਬੀਰ ਸਿੰਘ ਕਿੰਨੜਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਬਖਸ਼ ਸਿੰਘ ਅਠੌਲੀ, ਸੁਰਿੰਦਰ ਸਿੰਘ ਜਮਸ਼ੇਰ, ਮੋਂਟੀ ਸੇਠ, ਮਲਕੀਤ ਸਿੰਘ ਲੱਖਪੁਰ, ਰਾਮਸ਼ਰਨ, ਤਜਿੰਦਰ ਸਿੰਘ ਜਮਸ਼ੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।