Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਪੰਚਾਇਤੀ ਚੋਣਾਂ ਤੇ ਡਿਊਟੀ ਤੇ ਗਏ ਅਧਿਆਪਕ ਦਮਪਤੀ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਹੋਇਆ ਨੁਕਸਾਨ,ਪੁਲਿਸ ਜਾਂਚ ਚ ਜੁੱਟੀ

ਪੰਚਾਇਤੀ ਚੋਣਾਂ ਤੇ ਡਿਊਟੀ ਤੇ ਗਏ ਅਧਿਆਪਕ ਦਮਪਤੀ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਹੋਇਆ ਨੁਕਸਾਨ,ਪੁਲਿਸ ਜਾਂਚ ਚ ਜੁੱਟੀ

17 ਅਕਤੁਬਰ (ਯੋਗੇਸ਼ ਗੁਪਤਾ ਬਿਊਰੋ ਚੀਫ )

: ਦਸੂਹਾ ਦੇ ਮੁਹੱਲਾ ਕੈਂਥਾ ਵਿੱਚ ਦਮਪਤੀ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਨੋਂ ਪਤੀ ਪਤਨੀ ਕਿੱਤੇ ਵਜੋਂ ਅਧਿਆਪਕ ਹਨ ਜੋ ਆਪਣੀ ਪੰਚਾਇਤੀ ਚੋਣਾਂ ਦੀ ਡਿਊਟੀ ਦੌਰਾਨ ਘਰੋ ਗਏ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਧਿਆਪਕ ਲਾਲਜੀ ਦਾਸ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਮਮਤਾ ਰਾਣੀ ਪੰਚਾਇਤੀ ਚੋਣਾਂ ਤੇ ਡਿਊਟੀ ਤੇ ਗਏ ਹੋਏ ਸਨ। 15 ਅਕਤੂਬਰ ਨੂੰ ਚੋਣਾਂ ਉਪਰੰਤ ਰਾਤ 12 ਵਜੇ ਦੇ ਕਰੀਬ ਫਰੀ ਹੋਏ ਸਨ ਤੇ ਦੇਰ ਰਾਤ ਹੋਣ ਕਾਰਨ ਦੋਵੇ ਭੂੰਗਾ ਵਿਖੇ ਆਪਣੇ ਸੋਹਰਾ ਪਰਿਵਾਰ ਵਿਖੇ ਰੁਕ ਗਏ। ਉਨ੍ਹਾਂ ਦੱਸਿਆ ਕਿ ਮੇਰੇ ਸੋਹਰਾ ਸਾਹਿਬ ਦਾ ਬ੍ਰੇਨ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਨ੍ਹਾਂ ਦਾ ਸਵੇਰੇ ਚੈੱਕਅਪ ਕਰਵਾਉਣ ਲਈ ਹੁਸ਼ਿਆਰਪੁਰ ਹਸਪਤਾਲ ਵਿਖੇ ਲੈ ਜਾਣਾ ਸੀ। ਉਹ 16 ਅਕਤੁਬਰ ਨੂੰ ਆਪਣੇ ਸੋਹਰੇ ਨੂੰ ਹੁਸਿਆਰਪੁਰ ਵਿਖੇ ਇੱਕ ਨਿੱਜੀ ਹਸਪਤਾਲ ਵਿਖੇ ਚੈਕਅਪ ਕਰਵਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਆਂਢੀਆਂ ਦਾ ਸ਼ਾਮ 4 ਵਜੇ ਦੇ ਕਰੀਬ ਫੋਨ ਆਇਆ ਕਿ ਤੁਹਾਡੇ ਘਰ ਦੇ ਤਾਲੇ ਟੁੱਟੇ ਹੋਏ ਹਨ। ਮਰੀਜ ਨੂੰ ਹੁਸ਼ਿਆਰਪੁਰ ਵਿਖੇ ਛੱਡ ਘਰ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ। ਚੋਰ ਵਲੋਂ ਇਸ ਘਰ ਚੋਂ ਇਕ ਇੱਕ ਸੋਨੇ ਦੀ ਮੁੰਦਰੀ, ਇੱਕ ਸੋਨੇ ਦੀ ਚੇਨ,ਬੱਚਿਆਂ ਦੀਆਂ ਵਾਲਿਆਂ (2 ਜੋੜੇ) ਮੰਦਿਰ ਚੋਂ ਬਾਬਾ ਜੀ ਦੀ ਮੂਰਤੀ(ਚਾਂਦੀ) ,ਬਾਬਾ ਜੀ ਦੇ ਚਰਨ(ਚਾਂਦੀ), ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਜੀ ਦੀ ਮੂਰਤੀ (ਚਾਂਦੀ) ਇੱਕ ਵਿਦੇਸ਼ੀ ਘੜੀ ਤੇ ਹੋਰ ਸਮਾਨ(ਲਗਭਗ ਡੇਢ / 2 ਲੱਖ ਰੁਪਏ ਦਾ ਨੁਕਸਾਨ) ਚੋਰੀ ਕਰਕੇ ਫਰਾਰ ਹੋ ਗਿਆ ਹੈ। ਸੂਚਨਾ ਮਿਲਣ ਤੇ ਐਸ ਐਚ ਓ ਦਸੂਹਾ ਹਰਪ੍ਰੇਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਸੀਸੀਟੀਵੀ ਫੁਟੇਜ ਚੈਕ ਕੀਤੀਆਂ ਜਾ ਰਹੀਆਂ ਹਨ। ਚੋਰ ਦੀਆਂ ਤਸਵੀਰਾਂ ਇੱਕ ਘਰ ਦੇ ਸੀਸੀਟੀਵੀ ਚ ਕੈਦ ਹੋਈਆਂ ਹਨ। ਜੋ ਪੁਲਿਸ ਨੂੰ ਦਿਖਾ ਦਿੱਤੀਆਂ ਗਈਆਂ ਹਨ।

ਬਾਕਸ

ਥਾਣਾ ਦਸੂਹਾ ਦੇ ਐਸ ਐਚ ਵਲੋਂ ਘਟਨਾ ਦਾ ਜਾਇਜਾ ਲਿਆ ਗਿਆ ਸੀ। ਉਨ੍ਹਾਂ ਵਲੋਂ ਇੱਕ ਮੁਲਾਜਮ ਨੂੰ ਇਸ ਕੇਸ ਦੇ ਸਬੰਧ ਚ ਆਈ ਓ ਲਗਾਇਆ ਗਿਆ ਸੀ। ਵੱਖ-ਵੱਖ ਪੱਤਰਕਾਰਾਂ ਵਲੋਂ ਨਿਯੁਕਤ ਆਈ ਓ ਨੂੰ ਵੱਖ ਵੱਖ ਸਟੇਟਮੈਂਟ ਦਿੱਤੀਆਂ ਗਈਆਂ ਹਨ।ਅੱਗਿਓਂ ਇਹੀ ਸੁਨਣ ਵਿਚ ਮਿਲਿਆ ਹੈ ਕਿ ਮੈਂ ਪੀੜਿਤ ਦੇ ਘਰ ਜਾ ਰਿਹਾ ਹਾਂ ਪਰ ਪੀੜਤ ਅਧਿਆਪਕ ਕੋਲੋਂ ਜਦੋਂ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਲਗਭਗ 24 ਘੰਟੇ ਦਾ ਸਮਾਂ ਬੀਤ ਗਿਆ ਹੈ ਪਰ ਇਸ ਕੇਸ ਵਿੱਚ ਨਿਯੁਕਤ ਆਈ ਓ ਅਜੇ ਤੱਕ ਵੀ ਨਹੀਂ ਪਹੁੰਚੇ। 

error: copy content is like crime its probhihated