Prime Punjab Times

Latest news
*SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ
ADVERTISEMENT
You are currently viewing ਸਰਬ ਨੌਜਵਾਨ ਸਭਾ ਨੇ ਕਰਵਾਇਆ 8 ਜੋੜਿਆਂ ਦਾ ਸਮੂਹਿਕ ਆਨੰਦ ਕਾਰਜ

ਸਰਬ ਨੌਜਵਾਨ ਸਭਾ ਨੇ ਕਰਵਾਇਆ 8 ਜੋੜਿਆਂ ਦਾ ਸਮੂਹਿਕ ਆਨੰਦ ਕਾਰਜ

ਫਗਵਾੜਾ 7 ਅਕਤੂਬਰ (ਲਾਲੀ )

ਧੀਆਂ ਦਾ ਵਿਆਹ ਮਾਪਿਆਂ ਲਈ ਸਭ ਤੋਂ ਖੁਸ਼ੀ ਦਾ ਪਲ: ਅਨੁਪਮ ਕਲੇਰ
* ਅਸ਼ੀਰਵਾਦ ਦੇਣ ਲਈ ਪੰਜਾਬ ਭਰ ਤੋਂ ਪਹੁੰਚੇ ਪਤਵੰਤੇ

: ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੋਸਾਇਟੀ (ਰਜਿ.) ਫਗਵਾੜਾ ਵੱਲੋਂ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂ.ਕੇ ਦੇ ਸਹਿਯੋਗ ਨਾਲ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੇ ਅਸ਼ੀਰਵਾਦ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ 34ਵੇਂ ਸਲਾਨਾ ਸਮਾਗਮ ਤਹਿਤ ਅੱਠ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਗਿਆ। ਵਿਆਹ ਦੌਰਾਨ ਗਿਆਨੀ ਨਰਿੰਦਰ ਸਿੰਘ ਅਤੇ ਗਿਆਨੀ ਸੰਦੀਪ ਸਿੰਘ ਨੇ ਲਾਵਾਂ ਦੀ ਰਸਮ ਪੂਰੀ ਕਰਵਾਈ। ਇਸ ਵਿਆਹ ਸਮਾਗਮ ਵਿੱਚ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਤੋਂ ਇਲਾਵਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਐੱਸ.ਸੀ. ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਵਿਜੇ ਸਾਂਪਲਾ, ਉਦਯੋਗਪਤੀ ਕੇ. ਦੇ. ਸਰਦਾਨਾ, ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਪਵਨ ਕੁਮਾਰ ਬੀਸਲਾ ਅਤੇ ਏ.ਡੀ.ਸੀ. ਫਗਵਾੜਾ ਅਨੁਪਮ ਕਲੇਰ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਸਮੂਹ ਪਤਵੰਤਿਆਂ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਏ.ਡੀ.ਸੀ. ਅਨੁਪਮ ਕਲੇਰ ਨੇ ਕਿਹਾ ਕਿ ਮਾਂ-ਬਾਪ ਨੂੰ ਹਮੇਸ਼ਾ ਆਪਣੀ ਧੀ ਦੇ ਵਿਆਹ ਦੀ ਚਿੰਤਾ ਰਹਿੰਦੀ ਹੈ। ਇਸ ਲਈ ਧੀਆਂ ਦਾ ਵਿਆਹ ਮਾਪਿਆਂ ਲਈ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਹੁੰਦਾ ਹੈ। ਉਨ੍ਹਾਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਵਿਆਹ ਕਰਵਾਉਣਾ ਬਹੁਤ ਹੀ ਨੇਕ ਕਾਰਜ ਹੈ ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਭਾਰੀ ਬੋਝ ਘਟ ਜਾਂਦਾ ਹੈ। ਇਸ ਨੇਕ ਕਾਰਜ ਲਈ ਉਹ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮੇਤ ਇਸ ਸੰਸਥਾ ਨਾਲ ਜੁੜੇ ਸਮੂਹ ਕਾਰਕੁੰਨਾ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਨ। ਇਸ ਦੌਰਾਨ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਸਮਾਜ ਤੋਂ ਸੰਤ ਗੁਰਚਰਨ ਸਿੰਘ ਨਿਰਮਲ ਕੁਟੀਆ ਛੰਬ ਵਾਲੀ ਪੰਡਵਾ, ਸਾਈਂ ਪੱਪਲ ਸ਼ਾਹ ਭਰੋਮਜਾਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਪ੍ਰਵਾਸੀ ਭਾਰਤੀ ਸੁਰਿੰਦਰ ਮਹੇ ਯੂ.ਐਸ.ਏ., ਹਰਜਿੰਦਰ ਕੁਮਾਰ ਕੰਡਾ ਫਰਾਂਸ, ਵਿਪਨ ਚੁੰਬਰ ਅਮਰੀਕਾ, ਗੁਰਦੇਵ ਸਿੰਘ ਬੰਨਿੰਗ ਯੂ.ਕੇ ਅਤੇ ਬੈਲਜੀਅਮ ਤੋਂ ਪਲਵਿੰਦਰ ਕੌਰ ਭੋਗਲ ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਦਰਜ ਕਰਵਾ ਕੇ ਸਮਾਗਮ ਦੀ ਰੌਣਕ ਵਧਾਈ। ਨਵ ਵਿਆਹੇ ਜੋੜਿਆਂ ਨੂੰ ਸਰਟੀਫਿਕੇਟਾਂ ਤੋਂ ਇਲਾਵਾ ਸੁੰਦਰ ਤੋਹਫ਼ੇ, ਗਹਿਣੇ, ਸ਼ਗਨ ਅਤੇ ਘਰੇਲੂ ਸਮਾਨ ਭੇਂਟ ਕੀਤਾ ਗਿਆ। ਮੰਚ ਦਾ ਸੰਚਾਲਨ ਕਰਦੇ ਹੋਏ ਲੈਕਚਰਾਰ ਹਰਜਿੰਦਰ ਗੋਗਨਾ ਨੇ ਦੱਸਿਆ ਕਿ 13 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਤੋਂ 1 ਵਜੇ ਤੱਕ ਖੇੜਾ ਰੋਡ ਫਗਵਾੜਾ ਵਿਖੇ ਮਹਾਂਮਾਈ ਦੀ ਚੌਂਕੀ ਕਰਵਾਈ ਜਾਵੇਗੀ। ਜਿਸ ਵਿੱਚ ਇਹ ਨਵ-ਵਿਆਹੇ ਜੋੜੇ ਮਹਾਮਾਈ ਦਾ ਆਸ਼ੀਰਵਾਦ ਲੈਣ ਲਈ ਹਾਜ਼ਰ ਰਹਿਣਗੇ। ਭੰਡਾਰੇ ਦੀ ਸੇਵਾ ਵੀ ਅਟੁੱਟ ਵਰਤਾਈ ਜਾਵੇਗੀ।
ਵਿਆਹ ਸਮਾਗਮ ਵਿੱਚ ਇਹ ਪਤਵੰਤੇ ਵੀ ਰਹੇ ਹਾਜਰ
ਸਮੂਹਿਕ ਵਿਆਹ ਸਮਾਗਮ ਵਿੱਚ ਸੁਸ਼ੀਲ ਲਤਾ ਭਾਟੀਆ ਸਾਬਕਾ ਸੀ.ਡੀ.ਪੀ.ਓ. ਫਗਵਾੜਾ, ‘ਆਪ’ ਪਾਰਟੀ ਦੇ ਜ਼ਿਲ੍ਹਾ ਕੈਸ਼ੀਅਰ ਅਸ਼ੋਕ ਭਾਟੀਆ, ਜ਼ਿਲ੍ਹਾ ਸਕੱਤਰ ਡਾ: ਜਤਿੰਦਰ ਸਿੰਘ ਪਰਹਾਰ, ਜ਼ਿਲ੍ਹਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਦਵਿੰਦਰ ਕੁਲਥਮ, ਹਰਦੀਪ ਕੁਮਾਰ ਵਧੀਕ ਐਸ.ਈ ਪਾਵਰਕਾਮ ਫਗਵਾੜਾ, ਅਮਰਪ੍ਰੀਤ ਸਿੰਘ ਐਕਸੀਅਨ. ਤਰਨਤਾਰਨ, ਮਲਕੀਤ ਚੰਦ ਪੰਚਾਇਤ ਸਕੱਤਰ, ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ, ਜਤਿੰਦਰ ਸਿੰਘ ਕੁੰਦੀ ਸਨਅਤਕਾਰ, ਸਤਨਾਮ ਸਿੰਘ ਰਾਣਾ ਸਨਅਤਕਾਰ, ਹੁਸਨ ਲਾਲ ਸਾਬਕਾ ਕੌਂਸਲਰ, ਗੁਲਜ਼ਾਰ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ, ਬਲਜਿੰਦਰ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ, ਓਮ ਪ੍ਰਕਾਸ਼ ਸਾਬਕਾ ਸਰਪੰਚ ਵਜੀਦੋਵਾਲ, ਇੰਦਰਜੀਤ ਕਾਲੜਾ, ਅਵਤਾਰ ਸਿੰਘ ਮੰਡ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਰਮਨ ਨਹਿਰਾ, ਸਾਬਕਾ ਮੇਅਰ ਅਰੁਣ ਖੋਸਲਾ, ਮਲਕੀਅਤ ਸਿੰਘ ਰਘਬੋਤਰਾ, ਸਾਬਕਾ ਕੌਂਸਲਰ ਅਨੁਰਾਗ ਮਨਖੰਡ, ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ, ਰਾਜ ਕੁਮਾਰ ਗੁਪਤਾ, ਚੰਦਾ ਮਿਸ਼ਰਾ, ਬੰਟੀ ਵਾਲੀਆ, ਸੀਤਾ ਦੇਵੀ, ਜਸਵਿੰਦਰ ਕੌਰ, ਸੀਤਾ ਦੇਵੀ, ਓਮ ਪ੍ਰਕਾਸ਼ ਬਿੱਟੂ, ਸ਼ੀਤਲ ਕੋਹਲੀ, ਸਤੀਸ਼ ਬੱਗਾ, ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਗੁਰਮੀਤ ਪਲਾਹੀ, ਯੋਗਾ ਇੰਸਟ੍ਰਕਟਰ ਸਵਿਤਾ ਪਰਾਸ਼ਰ, ਜਨਕ ਪਲਾਹੀ, ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਜਗਜੀਤ ਸਿੰਘ ਸੇਠ, ਵਿਜੇ ਕੁਮਾਰ ਜਨਰਲ ਸਕੱਤਰ ਡਾ. ਕੁਲਦੀਪ ਸਿੰਘ, ਆਰ.ਪੀ.ਸ਼ਰਮਾ, ਰਾਕੇਸ਼ ਕੋਛੜ, ਨਰਿੰਦਰ ਸਿੰਘ ਸੈਣੀ, ਅਨੂਪ ਦੁੱਗਲ, ਸੁਰਿੰਦਰ ਬੱਧਨ, ਰਾਜ ਕੁਮਾਰ ਬਸਰਾ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਰਾਜ ਕੁਮਾਰ, ਮਨਦੀਪ ਬਾਸੀ, ਸ਼ਿਵ ਕੁਮਾਰ, ਵਿੱਕੀ, ਪ੍ਰਮੋਦ ਜਲੋਟਾ, ਸੁਰਜੀਤ ਕੁਮਾਰ, ਅਸ਼ੋਕ ਸ਼ਰਮਾ, ਮਨਵੀਰ ਸਿੰਘ ਸ਼ੀਰਾ, ਪਰਵੀਨ ਬੁਲੀਨਾ, ਜਸਪਾਲ ਚੀਮਾ, ਮੈਡਮ ਮੈਡਮ ਰਮਨਦੀਪ ਕੌਰ, ਮੈਡਮ ਤਨੂ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਗੁਰਦੀਪ ਸਿੰਘ ਤੁਲੀ, ਜਿਨੇਸ਼ ਜੈਨ, ਸੋਨੂੰ ਮਹਿਰਾ, ਜਸਵਿੰਦਰ ਕੁਮਾਰ, ਅਮਿਤ ਸਹਿਦੇਵ, ਰਾਜੂ ਬਜਾਜ, ਸੌਰਵ ਰਾਹੀ, ਸੌਰਵ ਮੱਲ੍ਹਣ, ਲੱਕੀ, ਅੰਮ੍ਰਿਤ ਮਾਹਲ, ਰਣਵੀਰ ਸਿੰਘ ਢਿੱਲੋਂ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਸੁਧਾ ਬੇਦੀ, ਸਰਬਰ ਗੁਲਾਮ ਸਾਬਾ, ਬੀ.ਐੱਚ. ਖਾਨ, ਲਾਇਨ ਗੁਰਦੀਪ ਸਿੰਘ ਕੰਗ, ਹਰਮੇਸ਼ ਪਾਠਕ, ਰਣਜੀਤ ਕੁਮਾਰ ਪਾਬਲਾ, ਵਿਜੇ ਬੰਗਾ, ਸੁਰਿੰਦਰ ਢੰਡਾ, ਬਲਵਿੰਦਰ ਬੱਬੀ, ਇੰਦਰਜੀਤ ਕਾਲੜਾ, ਅਮਿਤ ਕਪੂਰ, ਰਾਜ ਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਇੰਸਪੈਕਟਰ ਸੁਰਜੀਤ ਸਿੰਘ ਪੱਡਾ ਪੰਜਾਬ ਪੁਲਿਸ, ਜੀ.ਆਰ.ਪੀ. ਫਗਵਾੜਾ ਦੇ ਸਾਬਕਾ ਇੰਚਾਰਜ ਗੁਰਭੇਜ ਸਿੰਘ ਐਸ.ਆਈ., ਸੋਨੂੰ ਭਗਤ, ਰਮੇਸ਼ ਸਚਦੇਵਾ, ਸੁਰਿੰਦਰ ਚੋਪੜਾ, ਸੁਭਾਸ਼ ਕਵਾਤਰਾ, ਰਘਵੀਰ ਕੌਰ ਕਨਵੀਨਰ ਇਸਤਰੀ ਵਿੰਗ, ਬਲਦੇਵ ਕੋਮਲ, ਸੁਖਦੇਵ ਗੰਡਮ, ਹਰਚਰਨ ਭਾਰਤੀ, ਰਾਜੇਸ਼ ਅਧਿਆਏ, ਗੁਰਪ੍ਰੀਤ ਪ੍ਰੀਤੀ, ਵਰਿੰਦਰ ਸਿੰਘ ਕੰਬੋਜ, ਸਵਰਨ ਸਿੰਘ, ਜੀਵਨ ਕੁਮਾਰ ਆਦਿ ਹਾਜ਼ਰ ਸਨ।
ਤਸਵੀਰ ਦੇ ਨਾਲ.