Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਲੁੱਟਾਂ ਖੋਹਾਂ ਕਰਨ ਵਾਲੇ 03 ਆਰੋਪੀ ਆਏ ਪੁਲਿਸ ਅੜਿੱਕੇ

ਲੁੱਟਾਂ ਖੋਹਾਂ ਕਰਨ ਵਾਲੇ 03 ਆਰੋਪੀ ਆਏ ਪੁਲਿਸ ਅੜਿੱਕੇ

ਮੁਕੇਰੀਆਂ / ਦਸੂਹਾ 22 ਸਤੰਬਰ (ਚੌਧਰੀ) 

: ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਲਲਿਤ ਕੁਮਾਰ ਡੀ.ਐਸ. ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਦੀਆ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਮਿਤੀ 21.09.2024 ਨੂੰ ਐਸ.ਆਈ ਜਗਜੀਤ ਸਿੰਘ ਵਲੋਂ ਗੁਰਜਾਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੇਲਵੇ ਰੋਡ ਮੁਕੇਰੀਆਂ, ਵਿਨੋਦ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਥਾਣੇ ਵਾਲੀ ਗਲੀ ਮੁਕੇਰੀਆਂ ਅਤੇ ਮੰਗਤ ਰਾਮ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਖੁਰਸ਼ੀਦਪੁਰ ਮੁਕੇਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀਆਂ ਵੱਲੋ ਮਿਤੀ 20.09.2024 ਨੂੰ ਵਕਤ ਕਰੀਬ 8:40 ਵਜੇ ਰਾਤ FCI ਗੋਦਾਮ ਮੁਕੇਰੀਆਂ ਨਜਦੀਕ ਇੱਕ ਪਰਵਾਸੀ ਵਿਅਕਤੀ ਨੂੰ ਦਾਤਰ ਨਾਲ ਸੱਟਾਂ ਮਾਰ ਕੇ ਉਸ ਪਾਸੋਂ ਉਸ ਦਾ ਮੋਬਾਇਲ ਫੋਨ ਅਤੇ 10500/-ਰੁਪਏ ਦੀ ਖੋਹ ਕੀਤੀ ਜਿਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਜਿਨਾ ਪਾਸੋ ਹੋਰ ਵੀ ਵਾਰਦਾਤਾ ਹੱਲ ਹੋਣ ਦੀ ਸੰਭਾਵਨਾ ਹੈ ।

ਆਰੋਪੀ ਗੁਰਜਾਪ ਸਿੰਘ ਉਕਤ ਦੇ ਖਿਲਾਫ ਪਹਿਲਾਂ ਦਰਜ ਮੁਕੱਦਮਾ

ਮੁਕੱਦਮਾ ਨੰਬਰ 132 ਮਿਤੀ 24.07.2016 ਜੁਰਮ 22-61-85 NDPS ACT ਥਾਣਾ ਮੁਕੇਰੀਆਂ

ਆਰੋਪੀ ਵਿਨੋਦ ਸ਼ਰਮਾ ਉਕਤ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇਂ

ਮੁਕੱਦਮਾ ਨੰਬਰ 46 ਮਿਤੀ 12.04.2021 ਜੁਰਮ 22-61-85 NDPS ACT ਥਾਣਾ ਮੁਕੇਰੀਆਂ

ਮੁਕੱਦਮਾ ਨੰਬਰ 213 ਮਿਤੀ 23.10.2021 ਜੁਰਮ 22-61-85 NDPS ACT ਥਾਣਾ ਮੁਕੇਰੀਆਂ

ਮੁਕੱਦਮਾ ਨੰਬਰ 35 ਮਿਤੀ 22.03.2022 ਜੁਰਮ 21(ਬੀ) -61-85NDPS ACT ਥਾਣਾ ਧਾਰੀਵਾਲ ਜਿਲਾ ਗੁਰਦਾਸਪੁਰ

ਆਰੋਪੀ ਮੰਗਤ ਰਾਮ ਉਕਤ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇਂ

ਮੁਕੱਦਮਾ ਨੰਬਰ 36 ਮਿਤੀ 19.02.2019 ਜੁਰਮ 22-61-85 NDPS ACT ਥਾਣਾ ਮੁਕੇਰੀਆਂ

ਮੁਕੱਦਮਾ ਨੰਬਰ 189 ਮਿਤੀ 18.09.2021 ਜੁਰਮ 22-61-85 NDPS ACT ਥਾਣਾ ਮੁਕੇਰੀਆਂ

ਮੁਕੱਦਮਾ ਨੰਬਰ 207 ਮਿਤੀ 06.10.2023 ਜੁਰਮ 22-61-85 NDPS ACT ਥਾਣਾ ਮੁਕੇਰੀਆਂ