ਫਗਵਾੜਾ 18 ਸਤੰਬਰ(ਲਾਲੀ )
: ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ ਚੋਰੀ ਦੇ ਸਮਾਨ ਸਮੇਤ 09 ਦੋਸ਼ੀਆਨ (07 ਔਰਤਾਂ ਤੇ 02 ਵਿਅਕਤੀਆਂ) ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ l ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਟੀਮ ਜੋ ਮਿਤੀ 16.09.24 ਨੂੰ ਪੇਪਰ ਚੌਂਕ ਮੋਜੂਦ ਤਾਂ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਸ਼ਿੰਦੋ ਪਤਨੀ ਕਿੰਦਰ, ਮੀਨਾ ਪਤਨੀ ਕੁੱਕੂ, ਮੀਤਾ ਪਤਨੀ ਰਾਜੀਵ, ਮੀਨਾ ਪਤਨੀ ਕੁੱਕੂ ਸੀਤਾ ਪਤਨੀ ਨੇਪਾਲ, ਮੁਸਲੀ ਪਤਨੀ ਸਲੀਮ, ਸ਼ਾਲਨੀ ਪਤਨੀ ਗਾਂਧੀ, ਰਾਧਾ ਪਤਨੀ ਵਿਕਾਸ ਵਾਸੀਆਂਨ ਵਾਸੀ ਪਹਿਚਾਣ ਨਗਰ ਥਾਣਾ ਸਤਨਾਮਪੁਰਾ ਫਗਵਾੜਾ, ਸੁਰਿੰਦਰ ਯਾਦਵ ਪੁੱਤਰ ਸੁਧੀਰ ਯਾਦਵ ਵਾਸੀ ਅਰਬਨ ਅਸਟੇਟ ਸੀ.ਆਰ.ਪੀ. ਕਲੋਨੀ, ਜਸਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸ਼ੰਕਰ ਥਾਣਾ ਡੇਹਲ ਲੁਧਿਆਣਾ ਜੋ ਚੋਰੀ ਕਰਨ ਦੇ ਆਦੀ ਹਨ ਤੇ ਅੱਜ ਵੀ ਚੋਰੀ ਦਾ ਸਮਾਨ ਲੈ ਕੇ ਸ਼ਹਿਰ ਫਗਵਾੜਾ ਵੱਲ ਨੂੰ ਆ ਰਹੇ ਹਨ।ਜਿਸ ‘ਤੇ ਮੁਕੱਦਮਾ ਨੰਬਰ 207 ਮਿਤੀ 16.09.2024 ਅ/ਧ 303(2), 317(2)BNS (379,411 ਭ: ਦ) ਥਾਣਾ मिटी ਫਗਵਾੜਾ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕਰਕੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸ਼ਿੰਦੋ, ਮੀਨਾ, ਮੀਤਾ, ਸੀਤਾ, ਮੁਸਲੀ, ਸ਼ਾਲਨੀ, ਰਾਧਾ, ਸੁਰਿੰਦਰ ਯਾਦਵ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚ 01 ਮੋਟਰ,01 ਏ.ਸੀ ਅਤੇ ਸਕਰੈਪ ਜੋ ਕਿ ਇੱਕ ਗੱਡੀ ਛੋਟਾ ਹਾਥੀ ਅਤੇ ਇੱਕ ਆਟੋ ਰਿਕਸ਼ਾ ਵਿੱਚ ਸੀ, ਬ੍ਰਾਮਦ ਕੀਤਾ ਗਿਆ। ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਕਤਾਨ ਪਾਸੋਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਸਬੰਧੀ ਸਨਸਨੀਖੇਜ ਖੁਲਾਸੇ ਹੋ ਸਕਣ।








