Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪੈਰਾਉਲੰਪਿਕ ਦਿਵਿਆਂਗ ਤਗਮਾ ਜੇਤੂ ਅਥਲੀਟਾਂ ਨੂੰ ਦੇਸ਼ ਪਰਤਦਿਆਂ ਹੀ ਮਿਲੇ ਸਨਮਾਨ ਤੇ ਨਿਯੁਕਤੀ ਪੱਤਰ – ਸੂਬਾ ਪ੍ਰਧਾਨ ਸੈਣੀ

ਪੈਰਾਉਲੰਪਿਕ ਦਿਵਿਆਂਗ ਤਗਮਾ ਜੇਤੂ ਅਥਲੀਟਾਂ ਨੂੰ ਦੇਸ਼ ਪਰਤਦਿਆਂ ਹੀ ਮਿਲੇ ਸਨਮਾਨ ਤੇ ਨਿਯੁਕਤੀ ਪੱਤਰ – ਸੂਬਾ ਪ੍ਰਧਾਨ ਸੈਣੀ

ਫਗਵਾੜਾ 5 ਸਤੰਬਰ (ਲਾਲੀ)

: ਪੈਰਿਸ ਪੈਰਾਉਲੰਪਿਕ ਖੇਡਾਂ ਵਿੱਚ ਭਾਰਤੀ ਦਿਵਿਆਂਗ ਅਥਲੀਟਾਂ ਨੇ ਤਗਮਿਆਂ ਦੀਆਂ ਝੜੀਆਂ ਲੱਗਾ ਕੇ ਹੁਣ ਤੱਕ 21 ਤਗਮੇ ਜਿੱਤਕੇ ਭਾਰਤ ਦਾ ਨਾਮ ਰੌਸ਼ਨ ਹੀ ਨਹੀਂ ਕੀਤਾ ਸਗੋਂ ਪਿੱਛਲੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਇਤਿਹਾਸ ਰਚਣ ਲਈ ਡੱਟੇ ਹੋਏ ਹਨ। ਇਸਦੇ ਬਾਵਜੂਦ ਵੀ ਸਾਡੇ ਤਗਮਾ ਜੇਤੂ ਅਥਲੀਟਾਂ ਨੂੰ ਪੂਰਾ ਬਣਦਾ ਮਾਨ ਸਤਿਕਾਰ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ। ਲੇਕਿਨ ਕੁੱਝ ਦਿਨ ਚੱਲਦੇ ਸਨਮਾਨ ਸਮਾਰੋਹ ‘ਤੇ ਵਧਾਈਆਂ ਦੇਣ ਦੇ ਦੌਰ ਤੋਂ ਬਾਅਦ ਸਾਡੇ ਤਗਮਾ ਜੇਤੂ ਅਥਲੀਟਾਂ ਨੂੰ ਨੌਕਰੀਆਂ ਲਈ ਲੇਲੜੀਆਂ ਕੱਢਣੀਆਂ ਪੈਂਦੀਆਂ ਹਨ l ਇਸ ਦੌਰਾਨ ਇੱਕਾ ਦੁੱਕਾ ਅਥਲੀਟਾਂ ਨੂੰ ਤਾਂ ਅਡਜਸਟਮੈਂਟ ਕਰ ਦਿੱਤਾ ਜਾਂਦਾ ਹੈ ਬਾਕੀ ਦਿਵਿਆਂਗ ਅਥਲੀਟਾਂ ਨੂੰ ਝੂਠੇ ਸਬਰ ਨਾਲ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਡੇ ਅਥਲੀਟਾਂ ਲਈ ਅਜਿਹੀ ਨਵੀਂ ਖੇਡ ਨੀਤੀ ਤਿਆਰ ਕਰਨੀ ਚਾਹੀਦੀ ਹੈ ਕਿ ਜੋ ਵੀ ਪੈਰਾ ਉਲੰਪਿਕ ਖੇਡਾਂ ਵਿੱਚ ਤਗਮਾ ਜਿੱਤਦਾ ਹੈ ਉਸਨੂੰ ਦੇਸ਼ ਪਰਤਦਿਆਂ ਹੀ ਯੋਗਤਾ ਅਨੁਸਾਰ ਰੁਜ਼ਗਾਰ ਲਈ ਵੱਡੇ ਅਹੁਦੇ ਤੇ ਸਨਮਾਨ ਚਿੰਨ੍ਹ ਦੇ ਨਾਲ ਹੀ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ ਹੋਈਆਂ ਪੈਰਿਸ ਉਲੰਪਿਕ ਖੇਡਾਂ ਵਿੱਚ ਭਾਰਤ ਦੇ 117 ਖਿਡਾਰੀਆਂ ਨੇ ਸਿਰਫ਼ 1 ਚਾਂਦੀ ਤੇ 5 ਕਾਂਸ਼ੀ ਦੇ ਤਗਮੇ ਜਿੱਤੇ ਸਨ। ਇਨ੍ਹਾਂ ਤੰਦਰੁਸਤ ਖਿਡਾਰੀਆਂ ਲਈ 500/ ਕਰੋੜ ਰੁਪਏ ਤੋਂ ਵੀ ਵੱਧ ਦਾ ਖ਼ਰਚ ਕੀਤਾ, ਇਸਦੇ ਬਾਵਜੂਦ ਪੈਰਾ ਉਲੰਪਿਕ ਦਿਵਿਆਂਗ ਖਿਡਾਰੀਆਂ ਨੇ ਹੁਣ ਤੱਕ 21 ਤਗਮੇ ਜਿੱਤ ਲਏ ਹਨ ਅਤੇ ਰਹਿੰਦੇ ਬਾਕੀ ਦਿਨਾਂ ਵਿੱਚ ਵੀ ਹੋਰ ਤਗਮੇ ਜਿੱਤਣ ਦੀ ਆਸ ਹੈ, ਇਨ੍ਹਾਂ ਪੈਰਾਉਲੰਪਿਕ ਵਿੱਚ ਭਾਗ ਲੈਣ ਵਾਲੇ 84 ਪੈਰਾ੍ ਅਥਲੀਟਾਂ ‘ਤੇ ਭਾਰਤ ਸਰਕਾਰ ਵੱਲੋਂ ਸਿਰਫ਼ 20 ਕਰੋੜ ਰੁਪਏ ਰੱਖੇ ਗਏ ਹਨ। ਸੋ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਣ ਵਾਲੇ ਇਨ੍ਹਾਂ ਦਿਵਿਆਂਗ ਅਥਲੀਟਾਂ ਨੂੰ ਵੀ ਬਾਕੀ ਤੰਦਰੁਸਤ ਤਗਮਾ ਜੇਤੂ ਅਥਲੀਟਾਂ ਵਾਂਗ ਹੀ ਬਜ਼ਟ ਅਤੇ ਸਹੂਲਤਾਂ ਦੇਣ ਤਾਂ ਜੋ ਉਹ ਵਧੇਰੇ ਹੌਸਲੇ ਨਾਲ ਬੁਲੰਦੀਆਂ ਛੂਹਣ ਵਿੱਚ ਕਾਮਯਾਬ ਹੋ ਸਕਣ।