Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ

ਬਟਾਲਾ, ਕਲਾਨੌਰ (ਅਵਿਨਾਸ਼ ਸ਼ਰਮਾ )

ਹਸਪਤਾਲ ਵਿਚ ਹਰੇਕ ਤਰ੍ਹਾਂ ਦੀਆਂ ਦਵਾਈਆਂ ਅਤੇ ਸਾਰੇ ਲੈਬ ਟੈਸਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜ਼ੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ

: ਹਸਪਤਾਲ ਬਚਾਓ ਡਾਕਟਰ ਲਿਆਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ । ਅੱਜ ਦੇ ਧਰਨੇ ਦੀ ਅਗਵਾਈ ਜਰਨੈਲ ਸਿੰਘ ਸਪਰਾਵਾਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ। ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲ ਪੁਰ, ਜਰਨੈਲ ਸਿੰਘ ਸਪਰਾਵਾਂ,ਮਾਸਟਰ ਲਖਵਿੰਦਰ ਸਿੰਘ ਬਿਸ਼ਨ ਕੋਟ ਅਤੇ ਬਸ਼ੀਰ ਗਿੱਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਕਲਾਨੌਰ ਵਿੱਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ , ਦਵਾਈਆਂ , ਸਾਰੇ ਲੈਬ ਟੈਸਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਸੀਨੀਅਰ ਸਕੈਡੰਰੀ ਸਕੂਲ , ਬਿਜਲੀ ਬੋਰਡ, ਤਹਿਸੀਲ, ਫੂਡ ਸਪਲਾਈ ਦਫ਼ਤਰ, ਸਮਾਜਿਕ ਸੁਰੱਖਿਆ ਦਫ਼ਤਰ ਆਦਿ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜ਼ੋ ਪਬਲਿਕ ਨੂੰ ਕੰਮ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਦੇ ਧਰਨੇ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਦੀਪ ਸਿੰਘ ਕਾਮਲ ਪੁਰ ਬਲਾਕ ਪ੍ਰਧਾਨ, ਮਹਿੰਦਰ ਸਿੰਘ , ਬਲਵੰਤ ਸਿੰਘ, ਲਾਡੀ ਸ਼ਰਮਾ, ਕੁਲਵੰਤ ਸਿੰਘ ਲੱਖਣ ਖੁਰਦ, ਮਹਿੰਦਰ ਸਿੰਘ ਬਖਸ਼ੀ ਵਾਲ, ਪਰਸ ਰਾਮ ਕਲਾਨੌਰ, ਬਲਦੇਵ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਸਪਰਾਵਾਂ, ਕੁੰਦਨ ਸਿੰਘ, ਲੱਖਾ ਸਿੰਘ ਬੱਖਤ ਪੁਰ, ਪਾਲ ਮਸੀਹ ਖੁਸ਼ੀ ਪੁਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਬਾਬਾ, ਹਰਜਿੰਦਰ ਸਿੰਘ, ਗੋਪਾਲ ਚੰਦ, ਜੋਗਿੰਦਰ ਪਾਲ, ਅਤੇ ਰਮੇਸ਼ ਕੁਮਾਰ ਲੱਖਣ ਕਲਾਂ, ਮੰਗਲ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਟਾਰੀ, ਹਰਭਜਨ ਸਿੰਘ ਨੜਾਵਾਲੀ, ਸੁਖਦੇਵ ਸਿੰਘ ਦਬੁਰਜੀ, ਗੁਰਵਿੰਦਰ ਸਿੰਘ ,ਲਖਵਿੰਦਰ ਸਿੰਘ ਬਿਸ਼ਨ ਕੋਟ, ਬੱਬੂ ਖੁਸ਼ੀ ਪੁਰ, ਬਸ਼ੀਰ ਗਿੱਲ ਮਸਤ ਕੋਟ, ਜਗਜੀਤ ਸਿੰਘ, ਗੁਲਾਬ ਸਿੰਘ, ਸੇਖਕਬੀਰ, ਬਲਦੇਵ ਸਿੰਘ ਕਲਾਨੌਰ, ਮੱਖਣ ਸਿੰਘ ਲੱਖਣ ਕਲਾਂ , ਸੁੱਚਾ ਸਿੰਘ ਡੇਹਰੀਵਾਲ, ਗੁਰਮੇਜ ਸਿੰਘ ਰੋਸਾ ਆਦਿ ਹਾਜ਼ਰ ਸਨ ।